Breaking NewsD5 specialIndiaNews

ਦਿੱਲੀ ‘ਚ ਬੇਕਾਬੂ ਹੋਈ ਕੋਰੋਨਾ ਦੀ ਰਫ਼ਤਾਰ, ਕੀ ਵਧੇਗਾ ਲਾਕਡਾਉਨ ?

ਨਵੀਂ ਦਿੱਲੀ : ਦਿੱਲੀ ‘ਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਅਤੇ ਹਰ ਰੋਜ਼ ਰਿਕਾਰਡ ਟੁੱਟ ਰਿਹਾ ਹੈ। ਇਸ ‘ਚ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸਖਤੀ ਨਾਲ ਇੱਕ ਵਾਰ ਫਿਰ ਲਾਕਡਾਊਨ ਲਗਾਇਆ ਜਾ ਸਕਦਾ ਹੈ। ਸ਼ੁੱਕਰਵਾਰ ਨੂੰ ਰਾਜ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਦਿੱਲੀ ‘ਚ ਲਾਕਡਾਊਨ ਨੂੰ ਨਹੀਂ ਵਧਾਇਆ ਜਾਵੇਗਾ। ਦੱਸ ਦਈਏ ਕਿ ਪਿਛਲੇ ਇੱਕ ਹਫਤੇ ਤੋਂ ਦਿੱਲੀ ‘ਚ ਰੋਜ ਇੱਕ ਹਜ਼ਾਰ ਤੋਂ ਜਿਆਦਾ ਮਾਮਲੇ ਸਾਹਮਣੇ ਆ ਰਹੇ ਹਨ, ਕੱਲ ਤਾਂ 1800 ਤੋਂ ਜ਼ਿਆਦਾ ਰਿਕਾਰਡ ਕੇਸ ਸਾਹਮਣੇ ਆਏ ਹਨ।

ਗੁਰਦੁਆਰੇ ‘ਚ ਨੰਗਾ ਹੋ ਕੇ ਕੀਤਾ ਹੰਗਾਮਾ,ਸਿੱਧਾ ਗੁਰੂ ਗ੍ਰੰਥ ਸਾਹਿਬ ‘ਤੇ ਮਾਰੀ ਛਾਲ

ਅਜਿਹੇ ‘ਚ ਜਿਸ ਤਰ੍ਹਾਂ ਨਾਲ ਵਾਇਰਸ ਫੈਲ ਰਿਹਾ ਹੈ, ਲੋਕਾਂ ਦੇ ਮਨ ‘ਚ ਸਵਾਲ ਸੀ ਕੀ ਸਖਤੀ ਨੂੰ ਵਧਾਇਆ ਜਾਵੇਗਾ, ਇਸ ‘ਚ ਸਤੇਂਦਰ ਜੈਨ ਨੇ ਇਨ੍ਹਾਂ ਅਟਕਲਾਂ ਨੂੰ ਖਤਮ ਕੀਤਾ। ਦੂਜੇ ਪਾਸੇ MCD ਦੇ ਵੱਲੋਂ ਜੋ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੀ ਸੰਖਿਆ ਜਾਰੀ ਕੀਤੀ ਗਈ, ਉਸ ‘ਤੇ ਸਤੇਂਦਰ ਜੈਨ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਸਰਕਾਰ ਨੂੰ ਕੋਈ ਡਿਟੇਲ ਕਿਉਂ ਨਹੀਂ ਭੇਜੀ ? ਦੱਸ ਦਈਏ ਕਿ ਦਿੱਲੀ MCD ਵਲੋਂ ਦਾਅਵਾ ਕੀਤਾ ਗਿਆ ਸੀ ਕਿ ਹੁਣ ਤੱਕ ਉਨ੍ਹਾਂ ਨੇ 2000 ਤੋਂ ਜ਼ਿਆਦਾ ਲੋਕਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਹੈ, ਜੋ ਕਿ ਕੋਰੋਨਾ ਵਾਇਰਸ ਨਾਲ ਪੀੜਿਤ ਸਨ।

🔴 LIVE | ਅਕਾਲੀ ਦਲ ‘ਚ ਘਮਾਸਾਨ | ਹਰਸਿਮਰਤ ਬਾਦਲ ਦੇਣਗੇ ਅਸਤੀਫ਼ਾ! LIVE Calling 0175-5000156

ਹਾਲਾਂਕਿ ਦਿੱਲੀ ਸਰਕਾਰ ਦੇ ਆਂਕੜਿਆ ਮੁਤਾਬਕ ਅਜੇ ਦਿੱਲੀ ‘ਚ ਕੋਰੋਨਾ ਨਾਲ 1000 ਦੇ ਆਸਪਾਸ ਹੀ ਮੌਤਾਂ ਹੋਈਆਂ ਹਨ। ਅਜਿਹੇ ‘ਚ ਇਸ ‘ਤੇ ਵਿਵਾਦ ਹੋ ਰਿਹਾ ਸੀ। ਦਿੱਲੀ ‘ਚ ਤਾਜ਼ਾ ਅੰਕੜੀਆਂ ਮੁਤਾਬਕ, ਕੁਲ ਮਾਮਲਿਆਂ ਦੀ ਗਿਣਤੀ 34 ਹਜ਼ਾਰ ਤੋਂ ਜਿਆਦਾ ਹੈ। ਹੁਣ ਤੱਕ 1085 ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਿਛਲੇ ਦਿਨ ਹੀ 1877 ਨਵੇਂ ਮਾਮਲੇ ਸਾਹਮਣੇ ਆਏ ਸਨ। ਦਿੱਲੀ ਸਰਕਾਰ ਦੇ ਅਨੁਮਾਨ ਮੁਤਾਬਕ, ਇਸ ਰਫ਼ਤਾਰ ਨਾਲ ਰਾਜਧਾਨੀ ‘ਚ ਜੁਲਾਈ ਤੱਕ ਪੰਜ ਲੱਖ ਕੇਸ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button