Breaking NewsD5 specialNewsPunjab

ਛੋਟੇ ਭਰਾ ਨੇ ਭੈਣ ਦੇ ਸਿਰ ‘ਚ ਮਾਰੀ ਗੋਲੀ

ਜਲੰਧਰ : ਜਲੰਧਰ ਦੇ ਪਿੰਡ ਰੁੜਕਾ ਕਲਾਂ ਵਿਖੇ ਇੱਕ ਭਰਾ ਨੇ ਆਪਣੀ ਹੀ ਭੈਣ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਪ੍ਰਦੀਪ ਕੌਰ ਦੇ ਪਿਤਾ ਗੁਰਪਾਲ ਸਿੰਘ ਵਾਸੀ ਪੱਤੀ ਰਾਵਲ ਕੀ ਰੁੜਕਾ ਕਲਾਂ ਨੇ ਦੱਸਿਆ ਕਿ ਉਨਾ ਦੀ ਲੜਕੀ ਦਾ ਤਿੰਨ ਸਾਲ ਪਹਿਲਾ ਦੂਜਾ ਵਿਆਹ ਹੋਇਆ ਸੀ। ਸਹੁਰੇ ਪਰਿਵਾਰ ਨਾਲ ਲੜਾਈ ਝਗੜਾ ਚੱਲਦਾ ਹੋਣ ਕਰਕੇ ਉਨ੍ਹਾਂ ਦੀ ਲੜਕੀ ਉਨ੍ਹਾਂ ਕੋਲ ਰੁੜਕਾ ਕਲਾਂ ਵਿਖੇ ਹੀ ਰਹਿ ਰਹੀ ਸੀ। ਬੀਤੀ ਰਾਤ ਉਹ ਰੋਟੀ ਪਾਣੀ ਖਾ ਕੇ ਹੇਠਾਂ ਕਮਰੇ ਵਿੱਚ ਸੌਂ ਗਏ ਜਦ ਕਿ ਉਸ ਦਾ ਲੜਕਾ ਰੇਸ਼ਮ ਲਾਲ ਕੋਠੇ ਉੱਪਰ ਜਾ ਕੇ ਪੈ ਗਿਆ।

ਆਹ ਹੁੰਦਾ ਖ਼ਾਕੀ ਦਾ ਰੋਹਬ, Singer Gurnam Bhullar ਤੋਂ ਕਰਵਾਇਆ ਆਹ ਕੰਮ

ਰਾਤ ਤਿੰਨ ਵਜੇ ਤੇਜ਼ ਹਨੇਰੀ ਆਉਣ ਕਰਕੇ ਰੇਸ਼ਮ ਲਾਲ ਹੇਠਾਂ ਉਨ੍ਹਾਂ ਦੇ ਕੋਲ ਆ ਕੇ ਪੈ ਗਿਆ। ਤੜਕਸਾਰ ਚਾਰ ਵਜੇ ਦੇ ਕਰੀਬ ਉਸ ਦੇ ਲੜਕੇ ਰੇਸ਼ਮ ਲਾਲ ਨੇ ਆਪਣੀ ਭੈਣ ਪ੍ਰਦੀਪ ਕੌਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਆਪ ਮੌਕੇ ਤੋ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਮੌਕੇ ਤੇ ਪੁੱਜੇ ਥਾਣਾ ਗੁਰਾਇਆ ਦੇ ਐਸ.ਐਚ.ਓ ਕੇਵਲ ਸਿੰਘ ਨੇ ਦੱਸਿਆ ਕਿ ਰੁੜਕਾ ਕਲਾਂ ਦੇ ਰਹਿਣ ਵਾਲੇ ਗੁਰਪਾਲ ਸਿੰਘ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਉਸ ਦੇ ਲੜਕੇ ਰੇਸ਼ਮ ਲਾਲ ਨੇ ਆਪਣੀ ਭੈਣ ਪ੍ਰਦੀਪ ਕੌਰ ਨੂੰ ਤੜਕਸਾਰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ ਅਤੇ ਆਪ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button