Breaking NewsD5 specialNewsPunjab

ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਸਹੁਰੇ ਨੇ ਕੀਤਾ ਨੂੰਹ ਨਾਲ ਜਬਰ ਜਨਾਹ

ਫ਼ਾਜ਼ਿਲਕਾ : ਜਿਸ ਘਰ ‘ਚ ਧੀ ਦੀ ਡੋਲੀ ਤੋਰੀ ਸੀ, ਅੱਜ ਓਸੇ ਘਰ ‘ਚੋਂ ਧੀ ਦੀ ਲਾਸ਼ ਚੁੱਕਣ ਲਈ ਮਜ਼ਬੂਰ ਨੇ ਇਹ ਮਾਪੇ। ਚਾਵਾਂ ਨਾਲ ਤਿੰਨ ਮਹੀਨੇ ਪਹਿਲਾਂ ਚੂੜਾ ਪਾ ਕੇ ਧੀ ਨੂੰ ਡੋਲੀ ‘ਚ ਬਿਠਾਇਆ ਸੀ ਪਰ ਇਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਓਸ ਘਰ ਦੀ ਹੈਵਾਨੀਅਤ ਇਹਨਾਂ ਦੀ ਧੀ ਨੂੰ ਮੌਤ ਦੇ ਮੂੰਹ ‘ਚ ਲੈ ਜਾਵੇਗੀ। ਫ਼ਾਜ਼ਿਲਕਾ ਦੇ ਪਿੰਡ ਪੂਰਨਪੱਟੀ ‘ਚ ਹਸਪਤਾਲ ਦੀ ਮੋਰਚਰੀ ‘ਚ ਪਈ ਇਹ ਲਾਸ਼ ਓਸ ਨਵੀਂ ਵਿਆਹੀ ਕੁੜੀ ਦੀ ਹੈ ਜਿਸ ਦੇ ਪੇਟ ‘ਚ ਬੱਚਾ ਪਲ ਰਿਹਾ ਸੀ।

ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਸਹੁਰੇ ਨੇ ਕੀਤਾ ਨੂੰਹ ਨਾਲ ਜਬਰ ਜਨਾਹ, ਫੌਜੀ ਦੀ ਘਰਵਾਲੀ ਦੇ ਪੇਟ ‘ਚ ਸੀ ਬੱਚਾ

ਘਰਵਾਲਾ ਫੌਜ ਵਿੱਚ ਹੈ ਪਿੱਛੇ ਸਹੁਰਾ ਆਪਣੀ ਨੂੰਹ ‘ਤੇ ਮਾੜੀ ਨਜ਼ਰ ਰੱਖਦਾ ਸੀ। ਪਰਿਵਾਰ ਦੇ ਇਲਜ਼ਾਮਾਂ ਮੁਤਾਬਕ ਸਹੁਰੇ ਨੇ ਉਹਨਾਂ ਦੀ ਧੀ ਨਾਲ ਜਬਰ ਜਨਾਹ ਕੀਤਾ ਅਤੇ ਬਾਅਦ ‘ਚ ਗ਼ਲਾ ਘੁੱਟ ਕੇ ਮਾਰ ਦਿੱਤਾ। ਮਾਪਿਆਂ ਦੇ ਬਿਆਨ ‘ਤੇ ਪੁਲਿਸ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ।

ਬ੍ਰਹਮਪੁਰਾ ਨੇ ਬਾਦਲਾਂ ਨੂੰ ਬੱਸ ਇਕ ਗ਼ਾਲ ਨੀ ਕੱਢੀ, 82 ਦੀ ਉਮਰ ‘ਚ 28 ਵਾਲੀ ਬੜ੍ਹਕ | Brahampura Vs Badal

ਮਾਪਿਆਂ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਧੀ ਨੂੰ ਵਿਆਹੁਣ ਦਾ ਹੁੰਦਾ ਹੈ ਪਰ ਜੇਕਰ ਹੱਥਾਂ ਦੀ ਮਹਿੰਦੀ ਸੁੱਕਣ ਤੋਂ ਪਹਿਲਾਂ ਹੀ ਨਵੀਂ ਵਿਆਹੀ ਧੀ ਦੀ ਲਾਸ਼ ਚੁੱਕਣੀ ਪਵੇ ਤਾਂ ਇਸ ਤੋਂ ਵੱਡਾ ਦੁੱਖ ਸ਼ਾਇਦ ਕੋਈ ਨਹੀਂ ਹੁੰਦਾ। ਫ਼ਿਲਹਾਲ ਸਹੁਰੇ ‘ਤੇ ਸਿਰਫ਼ ਇਲਜ਼ਾਮ ਹਨ। ਤੰਗ ਪ੍ਰੇਸ਼ਾਨ ਕਰਨ ਦੀ ਇੰਤਹਾ ਤੇ ਜਬਰ ਜਨਾਹ ਦੇ ਇਲਜ਼ਾਮ। ਇਸ ਧੀ ਨੇ ਤਾਂ ਹੁਣ ਨਹੀਂ ਮੁੜਨਾ ਉਮੀਦ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ ਅਤੇ ਸਜ਼ਾ ਉਹਨਾਂ ਦਰਿੰਦਿਆਂ ਨੂੰ ਹੇੋਣੀ ਲਾਜ਼ਮੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button