Breaking NewsD5 specialNewsPunjab

ਤਿੰਨ ਬੱਚੀਆਂ ਅਤੇ ਉਨ੍ਹਾਂ ਦੀ ਮਾਂ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਕਿਉਂ ਹੈ ਮਜ਼ਬੂਰ !

ਲੁਧਿਆਣਾ : ਲੁਧਿਆਣਾ ਦੇ ਪਿੰਡ ਪੋਹੀੜ ‘ਚ ਤਿੰਨ ਬੱਚੀਆਂ ਅਤੇ ਉਨ੍ਹਾਂ ਦੀ ਮਾਂ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਹੋ ਰਹੀਆਂ ਹਨ। ਪਿਤਾ ਦਿਹਾੜੀਆਂ ਕਰਦਾ ਸੀ ਅਤੇ ਤਿੰਨ ਕੁੜੀਆਂ ਹੋਣ ਕਰਕੇ ਘਰੋਂ ਬੱਚਿਆਂ ਨੂੰ ਬਾਹਰ ਕੱਢ ਦਿੱਤਾ। ਜਿਸ ਕਰਕੇ ਬੱਚੀਆਂ ਨੂੰ ਨਾ ਤਾਂ ਉਨ੍ਹਾਂ ਦੇ ਨਾਨਾ ਨਾਨੀ ਜਾਂ ਮਾਮਾ ਮਾਮੀਆਂ ਦੇ ਰੱਖਿਆ ਅਤੇ ਨਾ ਹੀ ਸਹੁਰੇ ਪਰਿਵਾਰ ‘ਚੋਂ ਕਿਸੇ ਨੇ ਹੁਣ ਦੋ ਬੱਚੀਆਂ ਆਪਣੀ ਮਾਸੀ ਕੋਲ ਲੁਧਿਆਣਾ ਪਿੰਡ ਪੋਹੀੜ ‘ਚ ਰਹਿ ਰਹੀਆਂ ਹਨ। ਜਦੋਂ ਕਿ ਇੱਕ ਬੱਚੀ ਆਪਣੀ ਮਾਂ ਦੇ ਨਾਲ ਸਹੁਰੇ ਕਿਰਾਏ ਦੇ ਮਕਾਨ ਤੇ ਮਾਨਸਾ ਦੇ ਵਿੱਚ ਰਹਿ ਰਹੀਆਂ ਹਨ। ਮਾਂ ਅਤੇ ਮਾਸੀ ਦਿਹਾੜੀਆਂ ਕਰਕੇ ਲੜਕੀਆਂ ਦਾ ਪਾਲਣ ਪੋਸ਼ਣ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਪੜ੍ਹਾ ਰਹੀਆਂ ਹਨ। ਤਿੰਨ ਬੱਚਿਆਂ ਜਿਨ੍ਹਾਂ ‘ਚੋਂ ਇੱਕ ਦੀ ਉਮਰ ਦਸ ਸਾਲ ਤੱਕ ਦੀ ਉਮਰ ਹੈ ਅਤੇ 9 ਸਾਲ ਜਦੋਂ ਕਿ ਸਭ ਤੋਂ ਛੋਟੀ ਬੇਟੀ ਦੀ ਉਮਰ ਛੇ ਸਾਲ ਦੀ ਹੈ।

🔴 LIVE | ਕਰੋਨਾ ਵਾਇਰਸ ਤੇ ਅੱਜ ਦੀਆਂ ਵੱਡੀਆਂ ਖ਼ਬਰਾਂ | ਹੋਰ ਅੱਗੇ ਵਧੇਗਾ ਲੌਕਡਾਊਨ? Call – 0175-5000156

ਜਿਸ ਦੇ ਪੈਦਾ ਹੁੰਦਿਆਂ ਹੀ ਉਸ ਦੇ ਪਿਓ ਨੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਬੱਚਿਆਂ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਸਿਖਰ ਦੁਪਹਿਰ ‘ਚ ਨੰਗੇ ਪੈਰ ਸ਼ਰਾਬ ਲੈਣ ਲਈ ਠੇਕੇ ਤੇ ਭੇਜ ਦਿੰਦੇ ਸੀ ਅਤੇ ਉਹ ਅੱਧੇ ਪੈਸੇ ਆਪਣੇ ਪਿਓ ਤੋਂ ਅਤੇ ਅੱਧੇ ਪੈਸੇ ਲੋਕਾਂ ਤੋਂ ਇਕੱਠੇ ਕਰਕੇ ਸ਼ਰਾਬ ਲਿਆ ਕੇ ਆਪਣੇ ਪਿਓ ਨੂੰ ਦਿੰਦੀਆਂ ਸਨ। ਇਥੋਂ ਤੱਕ ਕਿ ਠੇਕੇ ਵਾਲੇ ਵੀ ਉਨ੍ਹਾਂ ਨੂੰ ਬਿਨ੍ਹਾਂ ਸੋਚੇ ਸਮਝੇ ਸ਼ਰਾਬ ਦੀ ਬੋਤਲ ਹੱਥ ‘ਚ ਫੜਾ ਦਿੰਦੇ ਸਨ। ਬੱਚਿਆਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਤੋਂ ਸ਼ਰਾਬ ਮੰਗਵਾ ਕੇ ਉਨ੍ਹਾਂ ਦਾ ਪਿਓ ਉਨ੍ਹਾਂ ਨੂੰ ਹੀ ਕੁੱਟਦਾ ਸੀ ਉਨ੍ਹਾਂ ਦੀ ਮਾਂ ਦੀ ਕੁੱਟਮਾਰ ਕਰਦਾ ਸੀ ਅਤੇ ਛੋਟੀ ਛੋਟੀ ਬੱਚੀਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਹ ਮੁੰਡਾ ਹੁੰਦੀਆਂ ਹਾਂ ਤਾਂ ਸ਼ਾਇਦ ਉਨ੍ਹਾਂ ਦਾ ਪਿਓ ਉਨ੍ਹਾਂ ਨਾਲ ਇਸ ਤਰ੍ਹਾਂ ਕੁੱਟਮਾਰ ਨਾ ਕਰਦਾ।

BIG BREAKING | ਸਵੇਰੇ ਸਵੇਰੇ ਵੱਡੀ ਖ਼ਬਰ, ਫਰਾਰ ਹੋਇਆ ਕਰੋਨਾ ਵਾਇਰਸ ਦਾ ਮਰੀਜ਼

ਉਧਰ ਦੂਜੇ ਪਾਸੇ ਬੱਚਿਆਂ ਦੀ ਮਾਸੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਨਹੀਂ ਹੈ ਉਸ ਨੂੰ ਮਰੇ ਕਾਫੀ ਸਮਾਂ ਹੋ ਗਿਆ ਹੈ। ਉਸ ਦੇ ਦੋਵੇਂ ਬੇਟੇ ਵੀ ਬੇਰੁਜ਼ਗਾਰ ਨੇ ਅਤੇ ਉਹ ਦਿਹਾੜੀਆਂ ਕਰਕੇ ਇਨ੍ਹਾਂ ਬੱਚਿਆਂ ਨੂੰ ਪੜ੍ਹਾ ਲਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚੀਆਂ ਬਹੁਤ ਲਾਇਕ ਨੇ ਇੱਥੋਂ ਤੱਕ ਕਿ ਉਸ ਦੇ ਭਰਾਵਾਂ ਨੇ ਵੀ ਉਨ੍ਹਾਂ ਦੀ ਭੈਣ ਨੂੰ ਅਤੇ ਉਸ ਦੇ ਬੱਚਿਆਂ ਨੂੰ ਨਹੀਂ ਰੱਖਿਆ ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲ ਤੋਂ ਉਨ੍ਹਾਂ ਦੀਆਂ ਬੱਚੀਆਂ ਉਸ ਕੋਲ ਹੀ ਰਹਿ ਰਹੀਆਂ ਹਨ ਅਤੇ ਪਿੰਡ ਦੇ ਵਿੱਚ ਹੀ ਪੜ੍ਹਾਈ ਕਰ ਰਹੀਆਂ ਹਨ। ਬੱਚਿਆਂ ਦੀ ਮਾਸੀ ਨੇ ਕਿਹਾ ਕਿ ਪੁਲੀਸ ਕੋਲ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਅਤੇ ਅਦਾਲਤ ‘ਚ ਕੇਸ ਵੀ ਚੱਲ ਰਿਹਾ ਹੈ ਪਰ ਹਾਲੇ ਤੱਕ ਕੋਈ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।

CORONA ਤੋਂ ਬਚਣ ਲਈ ਡਾਕਟਰ ਨੇ ਦੱਸੇ ਘਰ ‘ਚ ਪਏ ਦੇਸੀ ਮਸਾਲੇ | 17 ਕਰੋੜ ਬਜ਼ੁਰਗ ਕਰੋਨਾ ਤੋਂ ਬਚੇ? Dr. Prem Khosla

ਸੋ ਆਮ ਬੱਚਿਆਂ ਵਾਂਗ ਇਨ੍ਹਾਂ ਬੱਚਿਆਂ ਦੇ ਵੀ ਸੁਪਨੇ ਨੇ ਪਰ ਪੈਰਾਂ ਦੇ ਵਿੱਚ ਚੱਪਲ ਨਹੀਂ ਕੱਪੜੇ ਫਟੇ ਹੋਏ ਹਨ। ਬੱਚੀਆਂ ਪੜ੍ਹਾਈ ‘ਚ ਹੁਸ਼ਿਆਰ ਨੇ ਪਰ ਆਪਣੇ ਪਿਓ ਦੀ ਦਰਿੰਦਗੀ ਦਾ ਸ਼ਿਕਾਰ ਇਨ੍ਹਾਂ ਬੱਚਿਆਂ ਦੇ ਸੁਪਨੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੁੱਟਦੇ ਵਿਖਾਈ ਦੇ ਰਹੇ ਹਨ। ਕਿਉਂਕਿ ਜਿਸ ਉਮਰ ਵਿੱਚ ਬੱਚੇ ਹੱਸਦੇ ਖੇਡਦੇ ਨੇ ਸ਼ਰਾਰਤਾਂ ਕਰਦੇ ਨੇ ਉਸ ਉਮਰ ਵਿੱਚ ਇਹ ਬੱਚਿਆਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਉਹ ਕੁੜੀਆਂ ਨੇ ਇਸ ਕਰਕੇ ਉਨ੍ਹਾਂ ਦੇ ਪਿਓ ਵੱਲੋਂ ਉਨ੍ਹਾਂ ਨਾਲ ਇਹ ਵਿਤਕਰਾ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button