EDITORIAL

ਡਾ : ਮਨਮੋਹਨ ਸਿੰਘ ਬਨਾਮ ਬਾਜਵਾ, ਵਿਸ਼ਵ ਦੇ ਸੱਭ ਤੋਂ ਵੱਧ ਸਾਖਰ ਪੀਐੱਮ ਹੋਏ

ਅਮਰਜੀਤ ਸਿੰਘ ਵੜੈਚ (94178-01988)

ਪਿਛਲੇ ਦਿਨੀਂ ਕਾਂਗਰਸ ਦੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ ਦੇ ਪੰਜਾਬ ‘ਚ ਆਖਰੀ ਪੜਾ ‘ਤੇ ਪਠਾਨਕੋਟ ‘ਚ ਬੋਲੋਦਿਆਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਦਾ 2024 ਲਈ ਪੀਐੱਮ ਦਾ ਉਮੀਦਵਾਰ ਐਲਾਨ ਦਿਤਾ  : ਇਥੇ ਬੋਲਦਿਆਂ ਜੋ ਗੱਲ ਬਾਜਵਾ ਨੇ ਬੜੇ ਜ਼ੋਰ ਨਾਲ਼ ਕਹੀ ਕਿ  ‘ਰਾਹੁਲ ਜੀ 2024 ‘ਚ  ‘ਕੋਈ ਫਰਜ਼ੀ’  ਪੀਐੱਮ ਨਹੀਂ ਅਸੀਂ ਮੰਨਣਾ ” । ਬਾਜਵਾ ਨੇ ਭਾਵੇਂ ਕਿਸੇ ਦਾ ਨਾਂ ਨਹੀਂ ਲਿਆ ਪਰ ਉਨ੍ਹਾ ਦਾ ਇਸ਼ਾਰਾ  ਸਪੱਸ਼ਟ 2004 ‘ਚ ਕੇਂਦਰ ‘ਚ ਕਾਂਗਰਸ ਦੀ ਸਰਕਾਰ ਬਣਨ ‘ਤੇ ਪੀਐੱਮ ਬਣਾਉਣ ਦੇ ਪਏ ਰੇੜਕੇ ਮਗਰੋਂ  ਬਣੇ ਪੀਐੱਮ ਡਾ: ਮਨਮੋਹਨ ਸਿੰਘ  ਵੱਲ ਹੀ ਸੀ । ਡਾ: ਮਨਮੋਹਨ ਸਿੰਘ ਦੀ ਸਰਕਾਰ ਲਗਾਤਾਰ ਦੋ ਵਾਰ ਬਣੀ ਤੇ ਉਹ ਜਵਾਹਰ ਲਾਲਾ ਨਹਿਰੂ ਮਗਰੋਂ  ਦੂਜੇ ਪੀਐੱਮ ਸਨ ਜੋ ਲਗਾਤਾਰ 10 ਸਾਲ ਇਸ ਅਹੁਦੇ ‘ਤੇ ਰਹੇ । ਹੁਣ ਨਰਿੰਦਰ ਮੋਦੀ  ਲਗਾਤਾਰ ਦੂਜੀ ਵਾਰ  ਪੀਐੱਮ ਬਣਨ ਵਾਲ਼ੇ ਤੀਸਰੇ ਨੇਤਾ ਹਨ ।

ਬਾਜਵਾ ਦੇ ਬਿਆਨ ‘ਤੇ ਕਾਂਗਰਸ ਦੇ ਅੰਦਰੋਂ ਕੋਈ ਵਿਰੋਧੀ ਸੁਰ ਨਹੀਂ ਉੱਠੀ ਪਰ ਭਾਜਪਾ ਦੇ ਸੁਨੀਲ ਜਾਖੜ  ਤੇ ਮਨਜਿੰਦਰ ਸਿੰਘ ਸਿਰਸਾ ਤੇ ਸ਼੍ਰੋਮਣੀ ਆਕਾਲੀ ਦਲ ਦੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਬਿਆਨ ‘ਤੇ ਬਾਜਵਾ  ਦੀ ਆਲੋਚਨਾ ਕੀਤੀ  ਹੈ । ਬਾਜਵਾ 2009 ‘ਚ ਵਿਨੋਦ ਖੰਨਾ ਨੂੰ ਹਰਾਕੇ ਗੁਰਦਾਸਪੁਰ ਤੋਂ ਐੱਮਪੀ ਬਣੇ ਸਨ  ਜਦੋਂ  ਡਾ: ਮਨਮੋਹਨ ਸਿੰਘ ਦੁਬਾਰਾ ਪੀਐੱਮ ਬਣੇ ਸਨ ।

ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਬਾਜਵਾ ਬੋਲ ਰਹੇ ਸਨ ਤਾਂ ਕਾਂਗਰਸ ਦੇ ਪ੍ਰਧਾਨ  ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਵੀ ਸਟੇਜ ‘ਤੇ ਬੈਠੈ ਸਨ ਪਰ ਉਹ ਦੋਵੇਂ  ਬਾਜਵਾ ਦੀ ਟਿਪਣੀ ‘ਤੇ ਚੁੱਪ ਰਹੇ । ਇਥੋਂ ਤੱਕ ਕਿ ਬਾਅਦ ‘ਚ ਕਾਂਗਰਸ ਪਾਰਟੀ ਨੇ ਵੀ ਉਸ ਵਿਸ਼ੇ  ‘ਤੇ ਚੁੱਪ  ਹੀ ਵੱਟ ਲਈ  ਹੈ ।

ਸੰਜੇ ਬਾਰੂ ਜੋ ਡਾ: ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸਨ ਨੇ ਇਕ ਕਿਤਾਬ ਲਿਖੀ ਹੈ ‘ THE ACCIDENTAL PRIME MINISTER ‘ । ਬਾਰੂ ਇਸ ਕਿਤਾਬ ਦੇ ਪੰਨੇ 127 ‘ਤੇ ਲਿਖਦੇ ਹਨ : ‘ ਸਾਲ 2005  ‘ਚ ਕੁਆਲਾਲੰਪੁਰ ਵਿਖੇ ਏਸੀਆਨ ਦੇਸ਼ਾਂ ਦੇ ਲੀਡਰਾਂ ਦੀ ਮੀਟਿੰਗ ‘ਚ ASEAN ਦੇ ਸੈਕਰੇਟਰੀ ਜਨਰਲ ਔਂਗ ਕੈਂਗ ਯੰਗ ਨੇ  ਜਦੋਂ ਡਾ: ਸਿੰਘ ਦੀ ਜਾਣ ਪਛਾਣ ਕਰਾਈ ਤਾਂ ਜੋ ਸ਼ਬਦ ਵਰਤੇ ਗਏ  ਉਹ ਪੂਰੇ ਭਾਰਤ ਲਈ ਮਾਣ ਵਾਲ਼ੇ ਸਨ : ਸੰਜੇ ਲਿਖਦੇ ਹਨ ਕਿ ਯੰਗ ਨੇ ਡਾ: ਸਿੰਘ ਨੂੰ  “ਦੁਨੀਆਂ ਦੇ ਰਾਸ਼ਟਰ ਮੁੱਖੀਆਂ ‘ਚੋਂ ਸੱਭ ਤੋਂ ਵੱਧ ਪੜ੍ਹੇ-ਲਿਖੇ’ ਕਹਿ ਕਿ ਜਾਣ-ਪਛਾਣ ਕਰਾਈ  ਸੀ : ਇਸ ‘ਤੇ ਸਾਰੇ ਪ੍ਰਤੀਨਿਧੀਆਂ ਨੇ ਖੜੇ ਹੋ ਕੇ ਡਾ: ਸਿੰਘ  ਦਾ ਸਵਾਗਤ ਕੀਤਾ ਸੀ। ਸੰਜੇ ਲਿਖਦੇ ਹਨ ਕਿ ਦੁਨੀਆਂ ਦੇ ਨੋਬਲ ਇਨਾਮ ਜੇਤੂ ਡਾ: ਸਿੰਘ ਨਾਲ਼ ਤਸਵੀਰਾਂ ਖਿਚਵਾਉਣਾ ਚਾਹੁੰਦੇ ਸਨ ।  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ  ਬਾਰਾਕ ਓਬਾਮਾ ਵੀ ਡਾ: ਸਿੰਘ ਦੀ ਬਹੁਤ ਇਜ਼ਤ ਕਰਦੇ ਹਨ ।

ਡਾ: ਮਨਮੋਹਨ ਸਿੰਘ ਨੂੰ ਸਿਖਾਂ ‘ਚ ਇਕ ਬਹੁਤ ਹੀ ਸਤਿਕਾਰਤ ਸ਼ਖ਼ਸੀਅਤ ਮੰਨਿਆ ਜਾਂਦਾ ਹੈ  ਤੇ ਇਸ ਵਕਤ ਉਹ 90 ਸਾਲਾਂ ਤੋਂ ਉਪਰਦੇ ਹਨ । ਡਾ: ਸਿੰਘ ਅਰਥ-ਸ਼ਾਸਤਰ ਦੀ ਐੱਮਏ ਹਨ ਤੇ ਉਨ੍ਹਾਂ ਕੈਂਬਰਿਜ ਅਤੇ ਔਕਸਫੋਰਡ ਤੋਂ ਇਸੇ ਖੇਤਰ ‘ਚ ਉੱਚ ਸਿਖਿਆ ਅਤੇ ਪੀ ਐੱਚ ਡੀ ਕੀਤੀ ਸੀ । ਉਹ ਸੰਯੁਕਤ ਰਾਸ਼ਟਰ ‘ਚ ਕੰਮ ਕਰ ਚੁੱਕੇ ਹਨ । ਉਹ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵੀ ਰਹੇ । ਡਾ: ਸਿੰਘ ਭਾਰਤ ਦੇ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਤੇ ਚੰਦਰ ਸ਼ੇਖਰ ਦੀ ਕੇਂਦਰ ‘ਚ ਸਰਕਾਰ ਸਮੇਂ ਵਿੱਤੀ ਸਲਾਹਕਾਰ ਰਹਿ ਚੁੱਕੇ ਹਨ । ਨਰਸਿਮਹਾ ਰਾਓ ਦੀ ਸਰਕਾਰ ‘ਚ ਵਿੱਤ ਮੰਤਰੀ ਰਹਿੰਦਿਆਂ ਉਨ੍ਹਾਂ ਚੰਦਰ ਸ਼ੇਖਰ ਦੀ ਸਰਕਾਰ ਸਮੇਂ ਕਈ ਟਨ ਸੋਨਾ ਜੋ ਇੰਗਲੈਂਡ ਕਰਜ਼ ਲੈਣ ਲਈ ਭੇਜਿਆ ਸੀ ਉਹ ਵਾਪਸ ਕਰਵਾਇਆ ਸੀ ।

ਪ੍ਰਤਾਪ ਸਿੰਘ ਬਾਜਵਾ ਨਾਭਾ ਦੇ ਪੀਪੀਐੱਸ ਸਕੂਲ  ਤੋਂ ਪੜ੍ਹੇ ਹਨ ਤੇ ਫਿਰ ਉਨ੍ਹਾਂ ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ ਤੋਂ ਗਰੈਜੂਏਸ਼ਨ ਕੀਤੀ ਹੈ । ਉਹ 66 ਵਰ੍ਹਿਆਂ ਦੇ ਹਨ । ਉਹ ਪੰਜਾਬ ਦੇ ਸਾਬਕਾ ਮੰਤਰੀ ਵੀ ਹਨ ਤੇ ਰਾਜ ਸਭਾ ਦੇ ਮੈਂਬਰ ਵੀ ਰਹੇ ਹਨ ।

ਭਾਵੇ ਬਾਜਵਾ ਤਾਅ ‘ਚ ਆਕੇ ਹੀ ਸੱਭ ਕੁਝ ਕਹਿ ਗਏ ਪਰ ਉਨ੍ਹਾਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਸੀ ਕਿ ਭਵਿਖ ਦੇ ਰਾਜਸੀ ਲੀਡਰਾਂ  ਭਾਵ ਨਵੀਂ ਪੀੜੀ ਨੇ ਸੱਭ ਕੁਝ ਆਪਣੇ  ਪੁਰਾਣੇ ਲੀਡਰਾਂ ਤੋਂ ਹੀ ਸਿਖਣਾ ਹੁੰਦਾ ਹੈ । ਸਾਨੂੰ ਚੰਗੇ ਮਾਡਲਾਂ ਦੀ ਲੋੜ ਹੈ ਜਿਨ੍ਹਾਂ ਤੋਂ ਨਵੀਂ ਪੀੜ੍ਹੀ ਸਬਕ ਲੈ ਸਕੇ । ਵੈਸੇ ਵੀ ਸਾਡੇ ਸੱਭਿਆਚਾਰ ‘ਚ ਕਿਹਾ ਜਾਂਦਾ ਹੈ ਕਿ ਵੱਡਿਆਂ ਦਾ ਸਤਿਕਾਰ ਕਰੋ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button