Breaking NewsD5 specialNewsPunjab

ਡਰਾਇਵਰ ਦੀ ਥਾਂ ਸਕੂਲੀ ਬੱਚੇ ਨੇ ਹੀ ਭਜਾਈ ਬੱਸ, ਸਭ ਨੂੰ ਪੈ ਗਈਆਂ ਭਾਜੜਾਂ, ਲੋਕਾਂ ਨੇ ਘੇਰਿਆ ਬੱਚਾ, LIVE (ਵੀਡੀਓ)

ਤੁਸੀਂ ਸਕੂਲੀ ਬੱਚੇ ਨੂੰ ਸਕੂਲ ਬੱਸ ‘ਚ ਪਿਛਲੀਆਂ ਸੀਟਾਂ ‘ਤੇ ਬੈਠਿਆ ਤਾਂ ਜ਼ਰੂਰ ਦੇਖਿਆ ਹੋਣਾਂ ਪਰ ਕਦੀ ਨਾਬਾਲਗ ਬੱਚੇ ਵੱਲੋਂ ਸਕੂਲੀ ਬੱਸ ਨੂੰ ਚਲਾਉਂਦੇ ਨਹੀਂ ਦੇਖਿਆ ਹੋਣਾ ਤੇ ਅੱਜ ਅਸੀਂ ਤੁਹਾਨੂੰ ਅਜਿਹੀ ਸਕੂਲੀ ਬੱਚੇ ਦੀਆਂ ਤਸਵੀਰਾਂ ਦਿਖਾਉਂਦੇ ਹਾਂ, ਜਿਸਨੂੰ ਦੇਖ ਤੁਹਾਡੀਆਂ ਵੀ ਅੱਖਾਂ ਖੁਲ੍ਹੀਆਂ ਦੀਆਂ ਖੁਲ੍ਹੀਆਂ ਰਹਿ ਜਾਣਗੀਆਂ। ਤਸਵੀਰਾਂ ਦੇਖ ਇੱਕ ਵਾਰ ਤੁਹਾਡੇ ਵੀ ਹੋਲ ਪੈ ਗਿਆ ਹੋਣਾ ਕੀ ਬੱਚਾ ਕਿਸ ਤਰ੍ਹਾਂ ਬੱਸ ਚਲਾਈ ਫਿਰ ਰਿਹਾ ਹੈ। ਹੁਣ ਅਸੀ ਤੁਹਾਨੂੰ ਪੂਰੇ ਮਾਮਲੇ ਤੋਂ ਜਾਣੂ ਕਰਵਾਉਂਦੇ ਹਾਂ।

Read Also ਸਕੂਲ ਬੱਸ ਡਰਾਈਵਰ ਦੀ ਗੰਦੀ ਕਰਤੂਤ

ਤਸਵੀਰਾਂ ‘ਚ ਤੁਸੀ ਸਾਫ ਦੇਖ ਸਕਦੇ ਹੋ ਕੀ ਇੱਕ ਵਰਦੀ ਵਾਲਾ ਸਕੂਲ ਬੱਚਾ ਬੇਖੌਫ ਹੋ ਕੇ ਸਕੂਲ ਵਾਲੀ ਬੱਸ ਸਕੜ ‘ਤੇ ਚਲਾਈ ਫਿਰਦਾ ਤੇ ਸਪੀਡ ਨਾਲ ਬੱਸ ਚਲਾਈ ਜਾ ਰਿਹਾ ਹੈ। ਜਿਸ ਤੋਂ ਬਾਅਦ ਰਸਤੇ ‘ਚ ਜਾ ਰਹੇ ਇੱਕ ਵਿਅਕਤੀ ਨੇ ਇਸ ਬੱਚੇ ਰੋਕ ਲਿਆ ਤੇ ਵੀਡੀਓ ਬਣਾ ਲਈ। ਜਦੋਂ ਉਸ ਵਿਅਕਤੀ ਨੇ ਬੱਚੇ ਤੋਂ ਸਵਾਲ ਪੁੱਛਿਆ ਤਾਂ ਉਸਦਾ ਜਵਾਬ ਸੀ ਕਿ ਇਹ ਉਨ੍ਹਾਂ ਦੀ ਆਪਣੀ ਬੱਸ ਹੈ ਤੇ ਉਸ ਨੇ ਕਿਹੜਾ ਬੱਸ 60 ਦੀ ਸਪੀਡ ਤੋਂ ਉਪਰ ਭਜਾਈ ਹੈ, ਜਿਸ ਦੀ ਹੁਣ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਪਰ ਮਾਂ-ਬਾਪ ਵੱਲੋਂ ਇਸ ਤਰ੍ਹਾਂ ਬੱਚੇ ਨੂੰ ਬੱਸ ਦੇਣੀ ਕਿੱਥੋ ਤੱਕ ਸਹੀ, ਇਸ ਦਾ ਫੈਸਲਾ ਤੁਸੀਂ ਆਪ ਹੀ ਕਰ ਲਵੋਂ ਤੇ ਵੱਡੀ ਗੱਲ਼ ਇਹ ਹੈ ਕਿ ਜੇਕਰ ਇਸ ਬੱਸ ਨਾਲ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਉਸ ਦਾ ਜਿੰਮੇਵਾਰ ਕੌਣ ਹੁੰਦਾ ਪਰ ਗਣੀਮਤ ਰਹੀ ਕੋਈ ਹਾਦਸਾ ਨਹੀਂ ਵਾਪਰਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button