Breaking NewsIndiaInternationalNews

ਇਹ Master Key ਆਸਾਨੀ ਨਾਲ ਤੋੜ ਸਕਦੀ ਹੈ ਸਮਾਰਟਫੋਨ ਫਿੰਗਰਪ੍ਰਿੰਟ ਲਾਕ

ਨਿਊ ਯਾਰਕ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਬਾਇਓਮੈਟ੍ਰਿਕ ਆਈਡੈਂਟੀਫਿਕੇਸ਼ਨ ਨੂੰ ਤੋੜਨ ਲਈ ਮਾਸਟਰ ਫਿੰਗਰਪ੍ਰਿੰਟ ਕੀਅਜ਼ ਬਣਾਈ ਹੈ। ਇਸ ਨੂੰ ਤੁਸੀਂ Master Key ਵਰਗਾ ਸਮਝ ਸਕਦੇ ਹੋ, ਜਿਸ ਨੂੰ ਕਿਸੇ ਵੀ ਲਾਕ ਨੂੰ ਖੋਲ੍ਹਣ ਲਈ ਤਿਆਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਮਾਸਟਰ ਫਿੰਗਰਪ੍ਰਿੰਟ ਕੀਅ ਬਣਾਉਣ ਦਾ ਮਕਸਦ ਫਿੰਗਰਪ੍ਰਿੰਟ ਅਥੰਟੀਕੇਸ਼ਨ ਨੂੰ ਧੋਖਾ ਦੇ ਕੇ ਤੋੜਨ ਦਾ ਹੈ। ਖੋਜਕਾਰਾਂ ਨੇ ਜੋ ਮਾਸਟਰ ਪ੍ਰਿੰਟਜ਼ ਤਿਆਰ ਕੀਤੇ ਹਨ ਉਸ ਵਿਚ ਇਹ ਸਮਰੱਥਾ ਹੈ ਕਿ ਹਰ ਪੰਜ ’ਚੋਂ ਇਕ ਸਫਲ ਮੈਚ ਹੁੰਦਾ ਹੈ।

ਉਨ੍ਹਾਂ ਇਕ ਰਿਸਰਚ ਪੇਪਰ ਪਬਲਿਕ ਕੀਤਾ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਮਸ਼ੀਨ ਲਰਨਿੰਗ ਦਾ ਇਸਤੇਮਾਲ ਕਰਦੇ ਹੋਏ ਫਿੰਗਰਪ੍ਰਿੰਟ ਨੂੰ ਆਰਟੀਫਿਸ਼ੀਅਲ ਤਰੀਕੇ ਨਾਲ ਤਿਆਰ ਕੀਤਾ ਜਾ ਸਕਦਾ ਹੈ। ਇਸ ਮਾਸਟਰ ਫਿੰਗਰਪ੍ਰਿੰਟ ਕੀਅਜ਼ ਨਾਲ ਉਨ੍ਹਾਂ ਡਾਟਾਬੇਸ ’ਚ ਸੰਨ੍ਹ ਲਗਾਈ ਜਾ ਸਕਦੀ ਹੈ ਜੋ ਬਾਇਓਮੈਟ੍ਰਿਕ ਅਥੰਟੀਕੇਸ਼ਨ ਸਿਸਟਮ ਨਾਲ ਸਕਿਓਰ ਕੀਤੇ ਗਏ ਹੁੰਦੇ ਹਨ।

Read Also ਸਾਵਧਾਨ ! ਇੱਕ ਬਟਨ ਦਬਾਉਂਦੇ ਹੀ ਤੁਹਾਡੇ ਅਕਾਊਂਟ ਤੋਂ ਗਾਇਬ ਹੋ ਸਕਦੇ ਨੇ ਸਾਰੇ ਪੈਸੇ

ਦਿ ਨੈਕਸਟ ਵੈੱਬ ਦੀ ਰਿਪੋਰਟ ਮੁਤਾਬਕ, ਕਾਊਂਟਰ ਰਿਸਰਚ ਨੇ ਪਿਛਲੇ ਸਾਲ ਰਿਪੋਰਟ ’ਚ ਕਿਹਾ ਸੀ ਕਿ 2017 ’ਚ ਵੇਚੇ ਗਏ 50 ਫੀਸਦੀ ਤੋਂ ਜ਼ਿਆਦਾ ਸਮਾਰਟਫੋਨਜ਼ ’ਚ ਫਿੰਗਰਪ੍ਰਿੰਟ ਸਕੈਨਰ ਦਿੱਤੇ ਗਏ ਹਨ ਅਤੇ ਉਮੀਦ ਕੀਤੀ ਗਈ ਸੀ ਕਿ 2017 ਦੇ ਅੰਤ ’ਚ ਇਹ ਵਧਕੇ 71 ਫੀਸਦੀ ਹੋ ਸਕਦੀ ਹੈ। ਇਸ ਪੇਪਰ ’ਚ ਕਿਹਾ ਗਿਆ ਹੈ ਕਿ ਆਂਸ਼ਿਕ ਪ੍ਰਿੰਟਜ਼ ਪੂਰੇ ਪ੍ਰਿੰਟਜ਼ ਵਰਗੇ ਨਹੀਂ ਹੁੰਦੇ ਅਤੇ ਆਂਸ਼ਿਕ ਪ੍ਰਿੰਟਜ਼ ਦੇ ਦੂਜੇ ਫਿੰਗਰਪ੍ਰਿੰਟਜ਼ ਦੇ ਨਾਲ ਮੈਚ ਕਰਨ ਦੀ ਸਮੱਸਿਆ ਰਹਿੰਦੀ ਹੈ।

ਸਾਈਬਰ ਸਕਿਓਰਿਟੀ ਮਾਹਰ ਮੱਕੋ ਹਿੱਪੋਨੇਨ ਨੇ ਇਕ ਟਵੀਟ ਕੀਤਾ ਹੈ। ਇਸ ਵਿਚ ਉਨ੍ਹਾਂ ਮਾਸਟਰ ਫਿੰਗਰਪ੍ਰਿੰਟ ਕੀਅਜ਼ ਦੀ ਤੁਲਨਾ ਲਾਕ ਲਈ ਬਣਾਈ ਗਈ Master Key ਨਾਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਿੰਥੈਟਿਕ ਫਿੰਗਰਪ੍ਰਿੰਟ ’ਤੇ ਕੀਤਾ ਗਿਆ ਰਿਸਰਚ ਦਿਲਚਸਪ ਹੈ ਜੋ ਵੱਡੇ ਪੱਧਰ ’ਤੇ ਅਸਲ ਫਿੰਗਰਪ੍ਰਿੰਟਜ਼ ਨਾਲ ਮੈਚ ਕਰ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button