Breaking NewsD5 specialInternationalNews

ਟਰੰਪ ਦਾ ਡਰੈਗਨ ਨੂੰ ਵੱਡਾ ਝਟਕਾ, ਚੀਨੀ ਫੌਜ ਦੇ ਨਾਲ ਸੁਰੱਖਿਆ ਸਬੰਧੀ ਲੈਣ-ਦੇਣ ‘ਤੇ ਲਗਾਇਆ ਬੈਨ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ਜਾਰੀ ਕਰ ਚੀਨ ਦੀ ਫੌਜ ਦੇ ਨਾਲ ਸੁਰੱਖਿਆ ਸਬੰਧੀ ਲੈਣ – ਦੇਣ ਅਤੇ ਸਮੱਗਰੀਆਂ ਦੀ ਖਰੀਦ ਅਤੇ ਵਿਕਰੀ ‘ਤੇ ਬੈਨ ਲਗਾ ਦਿੱਤਾ ਹੈ। ਇਹ ਕਾਰਜਕਾਰੀ ਆਦੇਸ਼ 11 ਜਨਵਰੀ 2021 ਤੋਂ ਲਾਗੂ ਹੋ ਜਾਵੇਗਾ। ਟਰੰਪ ਨੇ ਵੀਰਵਾਰ ਨੂੰ ਇਸ ਕਾਰਜਕਾਰੀ ਆਦੇਸ਼ ਨੂੰ ਮਨਜ਼ੂਰੀ ਪ੍ਰਦਾਨ ਕਰਨ ਤੋਂ ਬਾਅਦ ਕਿਹਾ ਕਿ ਇਹ ਕਾਰਜਕਾਰੀ ਆਦੇਸ਼ ਚੀਨ ਦੀ ਕੰਮਿਊਨਿਸਟ ਫੌਜ ਦੀ ਕਿਸੇ ਵੀ ਕੰਪਨੀ ਦੇ ਨਾਲ ਸੁਰੱਖਿਆ ਸਬੰਧੀ ਲੈਣ-ਦੇਣ ਅਤੇ ਸਮੱਗਰੀਆਂ ਦੀ ਖਰੀਦ ਅਤੇ ਵਿਕਰੀ ‘ਤੇ ਰੋਕ ਲਗਾਉਂਦਾ ਹੈ।

ਕਿਸਾਨਾਂ ਦੇ ਹੱਕ ‘ਚ ਨਿੱਤਰੇ ਸੰਨੀ ਦਿਓਲ !ਕੈਪਟਨ ਅਮਰਿੰਦਰ ਸਿੰਘ ਨੂੰ ਆਖੀ ਵੱਡੀ ਗੱਲ !ਖੁਸ਼ ਕਰਤੇ ਕਿਸਾਨ !

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਵਿੱਤ ਮੰਤਰੀ ਨੂੰ ਰੱਖਿਆ ਮੰਤਰੀ,ਵਿਦੇਸ਼ ਮੰਤਰੀ, ਰਾਸ਼ਟਰੀ ਖੂਫੀਆ ਵਿਭਾਗ ਦੇ ਨਿਰਦੇਸ਼ਕ ਅਤੇ ਹੋਰ ਮਹੱਤਵਪੂਰਣ ਵਿਭਾਗਾਂ ਦੇ ਮੁਖੀ ਤੋਂ ਸਲਾਹ ਲੈ ਕੇ ਸਮਰੱਥ ਕਾਰਵਾਈ ਕਰਨ ਲਈ ਅਧਿਕਾਰਤ ਕੀਤਾ ਹੈ। ਉਹ ਜ਼ਰੂਰੀ ਕਦਮ ਚੁੱਕ ਕੇ ਇਸ ਕਾਰਜਕਾਰੀ ਆਦੇਸ਼ ਨੂੰ ਲਾਗੂ ਕਰਨਗੇ। ਦੱਸ ਦਈਏ ਕਿ ਦੱਖਣੀ ਚੀਨ ਸਾਗਰ ‘ਚ ਚੀਨੀ ਫੌਜ ਦੀਆਂ ਵੱਧਦੀਆਂ ਹੋਈਆਂ ਗਤੀਵਿਧੀਆਂ ਦੇ ਕਾਰਨ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਦੇ ਹਾਲਾਤ ਬਣੇ ਹੋਏ ਹਨ।

ਦਿੱਲੀ ਪਹੁੰਚੇ ਕਿਸਾਨਾਂ ਨੇ ਕਰਤਾ ਮੀਟਿੰਗ ਤੋਂ ਪਹਿਲਾਂ ਵੱਡਾ ਐਲਾਨ !ਰੱਖਤੀ ਕਿਸਾਨਾਂ ਨੇ ਕੇਂਦਰ ਅੱਗੇ ਵੱਡੀ ਮੰਗ !

ਚੀਨ ਨੇ ਅਮਰੀਕਾ ‘ਤੇ ਦੱਖਣੀ ਚੀਨ ਸਾਗਰ ‘ਚ ਆਪਣੀ ਫੌਜੀ ਗਤੀਵਿਧੀਆਂ ਨੂੰ ਵਧਾਉਣ ਦਾ ਇਲਜ਼ਾਮ ਲਗਾਇਆ ਹੈ। ਤਾਇਵਾਨ ਦੇ ਮੁੁੱਦੇ ਨੂੰ ਲੈ ਕੇ ਵੀ ਚੀਨ ਅਤੇ ਅਮਰੀਕਾ ‘ਚ ਟਕਰਾਓ ਦੀ ਹਾਲਤ ਹੈ। ਅਮਰੀਕਾ ਨੇ ਕੁਝ ਮਹੀਨੇ ਪਹਿਲਾਂ ਚੀਨ ਦੀਆਂ 24 ਕੰਪਨੀਆਂ ਨੂੰ ਕਾਲੀ ਸੂਚੀ ‘ਚ ਇਹ ਕਹਿੰਦੇ ਹੋਏ ਪਾ ਦਿੱਤਾ ਸੀ ਕਿ ਇਹ ਕੰਪਨੀਆਂ ਦੱਖਣੀ ਚੀਨ ਸਾਗਰ ‘ਚ ਮਨੁੱਖ – ਨਿਰਮਿਤ ਟਾਪੂ ਬਣਾਉਣ ‘ਚ ਚੀਨ ਦੀ ਕੰਮਿਊਨਿਸਟ ਪਾਰਟੀ ਦੀ ਮਦਦ ਕਰ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button