Breaking NewsD5 specialIndiaNewsPoliticsPunjab

ਟਕਸਾਲੀਆਂ ਦਾ ਇੱਕ ਹੋਰ ਝਟਕਾ , ਬਾਦਲਾਂ ਦੀ ਸੱਜੀ ਬਾਂਹ ਨੂੰ ਪਾਇਆ ਚੋਗਾ , ਇਹ ਹੈ ਟਕਸਾਲੀਆਂ ਦਾ PLAN-B

ਚੰਡੀਗੜ੍ਹ : ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਤੋਂ ਮੁਕਤ ਕਰਾਉਣ ਲਈ ਟਕਸਾਲੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਸਾਫ਼ ਕੀਤਾ ਹੈ ਕਿ ਅਗਲੇ ਸਮੇਂ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋੋਬਿੰਦ ਸਿੰਘ ਲੌਂਗੋਵਾਲ ਦੀਆਂ ਪਰਤਾਂ ਖੋਲ੍ਹਦਿਆਂ ਸੇਖਵਾਂ ਨੇ ਲੌਂਗੋਵਾਲ ਦੀ ਲਾਹ-ਪਾਹ ਕੀਤੀ ਅਤੇ ਸਾਬਕਾ ਅਕਾਲੀ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਤਾਰੀਫ਼ ਕੀਤੀ।

ਟਕਸਾਲੀਆਂ ਦਾ ਇੱਕ ਹੋਰ ਝਟਕਾ , ਬਾਦਲਾਂ ਦੀ ਸੱਜੀ ਬਾਂਹ ਨੂੰ ਪਾਇਆ ਚੋਗਾ , ਇਹ ਹੈ ਟਕਸਾਲੀਆਂ ਦਾ PLAN-B (Video)

ਬਾਦਲਾਂ ਨਾਲ ਟੱਕਰ ਲੈਣ ਲਈ ਅਕਾਲੀ ਦਲ ਟਕਸਾਲੀ ਪੂਰੀ ਤਰ੍ਹਾਂ ਕਮਰ ਕੱਸ ਚੁੱਕਿਆ ਹੈ। ਹਰ ਫਰੰਟ ‘ਤੇ ਬਾਦਲਾਂ ਦੀ ਫੱਟੀ ਪੋਚਣ ਦਾ ਪਲੈਨ ਤਿਆਰ ਕੀਤਾ ਗਿਆ ਹੈ। ਜਿਸ ‘ਚ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਬਾਰੇ ਟਕਸਾਲੀ ਅਕਾਲੀ ਦਲ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨੇ ਬੀਤੇ ਦਿਨ ਪ੍ਰੈੱਸ ਕਾਨਫਰੰਸ ‘ ਖ਼ੁਲਾਸਾ ਕੀਤਾ ਹੈ।

ਬੁੱਤ ਤੋੜਨ ਵਾਲਿਆਂ ਨੇ ਨਵੇਂ ਐਕਸ਼ਨ ਦਾ ਐਲਾਨ ਕੀਤਾ | ਸਰਕਾਰ ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ

ਇਕ ਪਾਸੇ ਲੌਂਗੋਵਾਲ ਨੂੰ ਸ਼ੀਸ਼ਾ ਵਿਖਾਇਆ ਅਤੇ ਦੂਜੇ ਪਾਸੇ ਤੋਤਾ ਸਿੰਘ ਦੀਆਂ ਸਿਫ਼ਤਾਂ ਸ਼ਾਇਦ ਬਾਦਲਾਂ ਨੂੰ ਰਾਸ ਨਹੀਂ ਆਉਣਗੀਆਂ। ਪਹਿਲਾਂ ਚੰਦੂਮਾਜਰਾ ਦੇ ਟਕਸਾਲੀਆਂ ਨਾਲ ਤਾਰ ਜੁੜਨ ਦੀ ਚਰਚਾ ਹੋ ਰਹੀ ਸੀ। ਹੁਣ ਬਾਦਲ ਤੋਤਾ ਸਿੰਘ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਸਕਦੇ ਹਨ। ਜੇ ਗੱਲ ਢੱਡਰੀਆਂ ਵਾਲਿਆਂ ਦੀ ਕੀਤੀ ਜਾਵੇ ਤਾਂ ਉਹ ਸਟੇਜਾਂ ਤੋਂ ਖੁੱਲ੍ਹੇਆਮ ਬਾਦਲਾਂ ਨੂੰ ਵੰਗਾਰ ਚੁੱਕੇ ਹਨ ਅਤੇ ਸ਼੍ਰੋਮਣੀ ਕਮੇਟੀ ਸਣੇ ਜਥੇਦਾਰ ਨੂੰ ਵੀ ਸਿੱਧੇ ਸਵਾਲ ਕਰਦੇ ਹਨ। ਹੁਣ ਢੱਡਰੀਆਂਵਾਲੇ ਟਕਸਾਲੀਆਂ ਦਾ ਸਾਥ ਦੇਣਗੇ ਜਾਂ ਨਹੀਂ ਇਸ ‘ਤੇ ਨਜ਼ਰ ਰਹੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button