Breaking NewsD5 specialIndiaNewsPunjab

ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਨੇ ਕਿਵੇਂ ਕੀਤਾ ਹਮਲਾ , ਜਾਣੋ ਪੂਰੀ ਕਹਾਣੀ (ਵੀਡੀਓ)

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਦਹਿਸ਼ਤੀ ਹਮਲਾ, ਸੀ.ਆਰ.ਪੀ.ਐਫ ਦੇ ਲਗਭਗ 2500 ਜਵਾਨਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ। ਲੋਕਾਂ ਦਾ ਕਹਿਣਾ ਕਿ ਦਸ ਕਿਲੋਮੀਟਰ ਤੱਕ ਓਹ ਖੌਫਨਾਕ ਧਮਾਕਾ ਸੁਣਾਈ ਦਿੱਤਾ।ਜਿਸ ‘ਚ ਸਾਡੇ 44 ਜਵਾਨ ਸ਼ਹਾਦਤ ਦਾ ਜਾਮ ਪੀ ਗਏ। ਇਸ ਬਾਬਤ ਪੇਸ਼ ਹੈ ਸਾਡੀ ਖਾਸ ਰਿਪੋਰਟ:

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਕੱਲ੍ਹ ਅੱਤਵਾਦੀ ਹਮਲੇ ‘ਚ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਵਿੱਚੋਂ ਪੰਜਾਬ ਦੇ 4 ਜਵਾਨ ਸ਼ਹੀਦ ਹੋਏ ਹਨ।ਦੀਨਾਨਗਰ ਦਾ 27 ਸਾਲਾਂ ਮਨਜਿੰਦਰ ਸ਼ਹਾਦਤ ਦਾ ਜ਼ਾਮ ਪੀ ਗਿਆ।ਪਿੱਛੇ ਛੱਡ ਗਿਆ ਬਜ਼ੁਰਗ ਬਾਪ।ਜਿਸਨੂੰ ਫੌਜ ਦੇ ਅਧਿਕਾਰੀਆਂ ਦਾ ਫੌਨ ਆਉਣ ਨਾਲ ਹੀ ਪਤਾ ਲੱਗਾ ਕਿ ਨਹੀ ਰਿਹਾ ਉਂਨ੍ਹਾਂ ਦੀਆਂ ਅੱਖਾਂ ਦਾ ਤਾਰਾ।

ਸ਼ਹੀਦ ਮਨਜਿੰਦਰ ਸਿੰਘ ਤੋਂ ਬਾਅਦ ਨੂਰਪੁਰ ਬੇਦੀ ਦੇ ਪਿੰਡ ਰੌਲੀ ਦਾ ਸ਼ਹੀਦ ਕੁਲਵਿੰਦਰ ਸਿੰਘ। ਜੋ ਆਪਣੇ ਮਾਂ ਬਾਪ ਦਾ ਇਕਲੌਤਾ ਸਹਾਰਾ ਸੀ ਜੋ ਬੀਤੀ ਦਸ ਫਰਵਰੀ ਨੂੰ ਦਸ ਦਿਨ ਦੀ ਛੁੱਟੀ ਕੱਟ ਕੇ ਵਾਪਸ ਡਿਊਟੀ ਤੇ ਗਿਆ ਸੀ ਜਿਸ ਦਾ ਨਵੰਬਰ ਮਹੀਨੇ ਵਿਆਹ ਹੋਣ ਵਾਲਾ ਸੀ ਅਤੇ ਘਰ ਵਿੱਚ ਚੱਲ ਰਹੇ ਮਕਾਨ ਦਾ ਕੰਮ ਨੂੰ ਮੁਕੰਮਲ ਕਰਾ ਕੇ ਵਾਪਸ ਗਿਆ।ਕਿਸਨੂੰ ਪਤਾ ਸੀ ਵੀ ਕਦੇ ਵਾਪਿਸ ਹੀ ਨਹੀਂ ਆਵੇਗਾ।

Read Also ਜੰਮੂ-ਕਸ਼ਮੀਰ : ਫੌਜ ਦੇ ਕੈਂਪ ‘ਤੇ ਅੱਤਵਾਦੀ ਹਮਲਾ, ਜਵਾਨ ਸ਼ਹੀਦ

ਵਿਆਹ ਵਾਲੇ ਘਰ ਸ਼ਗਨਾਂ ਤੋਂ ਪਹਿਲਾਂ ਹੀ ਮਾਤਮ ਛਾ ਗਿਆ, ਚੰਦਰੀ ਮੌਤ ਕੁਲਵਿੰਦਰ ਨੂੰ ਵਿਆਹ ਕੇ ਲੈ ਗਈ।ਇਸੇ ਤਰ੍ਹਾਂ ਹੀ ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਪਿੰਡ ਗਲੋਟੀ ਦਾ ਰਹਿਣ ਵਾਲਾ ਜੈਮਲ ਸਿੰਘ। ਉਹ ਹਮਲੇ ਦੌਰਾਨ ਸੀ.ਆਰ.ਪੀ.ਐਫ ਦੀ ਬੱਸ ਚਲਾ ਰਿਹਾ ਸੀ।ਸ਼ਹੀਦ ਜੈਮਲ ਸਿੰਘ 23 ਅਪ੍ਰੈਲ, 1993 ਨੂੰ ਸੀ.ਆਰ.ਪੀ ਐਫ ਵਿੱਚ ਭਰਤੀ ਹੋਇਆ ਸੀ।ਜੈਮਲ ਸਿੰਘ ਦੀ ਪਤਨੀ ਸੁਖਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕਰੀਬ ਕਈ ਸਾਲ ਬਾਅਦ ਪੁੱਤਰ ਨੇ ਜਨਮ ਲਿਆ ਸੀ। ਉਨ੍ਹਾਂ ਦਾ 5 ਸਾਲਾਂ ਦੀ ਪੁੱਤਰ ਗੁਰਪ੍ਰਕਾਸ਼ ਸਿੰਘ ਹਾਲੇ ਵੀ ਆਪਣੇ ਪਿਤਾ ਦੀ ਉਡੀਕ ਕਰ ਰਿਹਾ ਹੈ।

ਪਹੁੰਚਦੇ ਹਾਂ ਤਰਨਤਾਰਨ ਦੇ ਪਿੰਡ ਗੰਢੀ ਵਿੰਡ ਜਿੱਥੋਂ ਦਾ ਸੀ ਸ਼ਹੀਦ ਸੁਖਵਿੰਦਰ ਸਿੰਘ। ਪੂਰੇ ਪਿੰਡ `ਚ ਸ਼ਹੀਦ ਦੀ ਸ਼ਹਾਦਤ ਨਾਲ ਮਾਤਮ ਦਾ ਮਹੌਲ ਹੈ। ਸ਼ਹੀਦ ਸੁਖਵਿੰਦਰ ਸਿੰਘ ਦੇ ਘਰ ਪਹੁੰਚੀ ਸਰਬਜੀਤ ਦੀ ਭੈਣ ਦਲਵੀਰ ਕੌਰ ਨੇ ਇਸ ਮਾਮਲੇ `ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਓਧਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਹੋਏ ਆਤਮਘਾਤੀ ਅੱਤਿਵਾਦੀ ਹਮਲੇ ਵਿਚ ਸੀਆਰਪੀਐਫ ਦੇ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਮਗਰੋ ਸਵੇਰੇ 11 ਵਜੇ ਤਕ ਮੁਲਤਵੀ ਕਰ ਦਿੱਤਾ ਗਿਆ।ਜਿਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਸਾਰੇ ਆਗੂਆਂ ਨੇ ਆਪਣੀਆਂ- ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਨੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਸ਼ਹੀਦਾਂ ਦੀਆਂ ਸ਼ਹਾਦਤਾਂ `ਤੇ ਕਹਿਣਾ ਕਿ ਇਹ ਸ਼ਹਾਦਤਾਂ ਜ਼ਾਇਆ ਨਹੀਂ ਜਾਣਗੀਆਂ।ਦਹਿਸ਼ਗਰਦਾਂ ਨੂੰ ਇਸ ਦਾ ਜਵਾਬ ਦਿੱਤਾ ਜਾਵੇਗਾ।

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਿਆ ਪੂਰੇ ਦੇਸ਼ ਭਰ ‘ਚ ਹੋ ਰਹੀ ਹੈ, ਸੂਬੇ ‘ਚ ਵੀ ਵੱਖ-ਵੱਖ ਇਲਾਕਿਆਂ ਚ ਪਾਕਿਸਤਾਨ ਦਾ ਪੁਤਲਾ ਫੂਕਿਆ ਜਾ ਰਿਹਾ ਤੇ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਦੇ ਅੱਤਵਾਦ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇ। ਜੇਕਰ ਪਿਛਲੇ ਦੋ ਸਾਲਾਂ ਦੇ ਦਹਿਸ਼ਤ ਹਮਲਿਆਂ ਦੀ ਗੱਲ ਕਰੀਏ ਤਾਂ 3 ਜੂਨ 2016- ਦਹਿਸ਼ਤਪਸੰਦਾਂ ਨੇ ਪਾਂਪੋਰ ਵਿਚ ਸੀਆਰਪੀਐਫ ਦੀ ਬੱਸ `ਤੇ ਫਾਇਰਿੰਗ ਕਰ ਕੇ ਦੋ ਜਵਾਨਾਂ ਨੂੰ ਮਾਰ ਦਿੱਤਾ ਤੇ ਬਾਅਦ ਵਿਚ ਇਕ ਸਰਕਾਰੀ ਇਮਾਰਤ ਵਿਚ ਪਨਾਹ ਲੈ ਲਈ। ਦੋ ਦਿਨ ਚੱਲੇ ਮੁਕਾਬਲੇ ਵਿਚ ਦੋ ਅਫ਼ਸਰਾਂ ਸਮੇਤ ਤਿੰਨ ਫ਼ੌਜੀ ਮਾਰੇ ਗਏ ਅਤੇ ਦੋਵੇਂ ਹਮਲਾਵਰ ਵੀ ਹਲਾਕ ਹੋ ਗਏ। ਫਿਰ 25 ਜੂਨ 2016- ਦਹਿਸ਼ਤਪਸੰਦਾਂ ਨੇ ਸ੍ਰੀਨਗਰ-ਜੰਮੂ ਕੌਮੀਮਾਰਗ ‘ਤੇ ਪਾਂਪੋਰ ਵਿਚ ਸੀਆਰਪੀਐਫ ਦੀ ਇਕ ਬੱਸ `ਤੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਅੱਠ ਜਵਾਨਾਂ ਨੂੰ ਮਾਰ ਦਿੱਤਾ।ਫਿਰ 18 ਸਤੰਬਰ 2016- ਚਾਰ ਪਾਕਿਸਤਾਨੀ ਦਹਿਸ਼ਤਪਸੰਦਾਂ ਨੇ ਬਾਰਾਮੁੱਲ੍ਹਾ ਜ਼ਿਲੇ ਦੇ ਉੜੀ ਵਿਚ ਫ਼ੌਜੀ ਕੈਂਪ `ਤੇ ਹਮਲਾ ਕੀਤਾ ਜਿਸ ਵਿਚ ਸੁੱਤੇ ਪਏ 18 ਫ਼ੌਜੀ ਮਾਰੇ ਗਏ ਸਨ।

ਇਸ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ ਵਿਚ `ਸਰਜੀਕਲ ਸਟ੍ਰਾਈਕ` ਕੀਤੀ ਸੀ।ਫਿਰ 29 ਨਵੰਬਰ 2016- ਤਿੰਨ ਅਤਿਵਾਦੀਆਂ ਨੇ ਜੰਮੂ ਦੇ ਨਗਰੋਟਾ ਵਿਚ ਫ਼ੌਜ ਦੇ ਤੋਪਖਾਨਾ ਕੈਂਪ `ਤੇ ਹਮਲਾ ਕਰ ਕੇ ਸੱਤ ਫ਼ੌਜੀਆਂ ਨੂੰ ਮਾਰ ਦਿੱਤਾ ਹਾਲਾਂਕਿ ਇਸ ਦੌਰਾਨ ਹਮਲਾਵਰ ਵੀ ਮਾਰੇ ਗਏ।ਫਿਰ 26 ਅਗਸਤ 2017- ਤਿੰਨ ਜੈਸ਼ ਅਤਿਵਾਦੀਆਂ ਨੇ ਜ਼ਿਲਾ ਪੁਲੀਸ ਲਾਈਨਜ਼, ਪੁਲਵਾਮਾ `ਤੇ ਧਾਵਾ ਬੋਲ ਕੇ ਅੱਠ ਸੁਰੱਖਿਆ ਕਰਮੀਆਂ ਨੂੰ ਹਲਾਕ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਤਿੰਨੋ ਹਮਲਾਵਰ ਵੀ ਮਾਰੇ ਗਏ।,,,,ਮਾਂਵਾਂ, ਭੈਣਾ,ਪਤਨੀਆਂ ਅਤੇ ਉਹ ਬੱਚੇ ਜਿੰਨਾਂ ਦੇ ਸਿਰਾਂ ਤੋਂ ਉਠ ਗਿਆ ਬਾਪ ਦਾ ਸਾਇਆ ਸਾਰੇ ਇਹ ਸਵਾਲ ਪੁਛਦੇ ਹਾਂ।ਹਮਲੇ `ਤੇ ਹਮਲਾ,,, ਮਾਵਾਂ ਦੇ ਪੁੱਤ ਕੁਰਬਾਨ,,ਕਿਉਂ ,,, ਕਦੋਂ ਤੱਕ ਚਲੇਗਾ ਇਹ ਖੋਫਨਾਕ ਮੰਜ਼ਰ,,,ਪਰ ਸ਼ਾਇਦ ਜਵਾਬ ਫਿਲਹਾਲ ਕਿਸੇ ਕੋਲ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button