Breaking NewsD5 specialInternationalNews

ਜੋ ਬਾਈਡਨ ਨੇ ਟਰੰਪ ਦੀ ਭਾਰਤੀ ਅਮਰੀਕੀ ਜੱਜ ਲਈ ਨਾਮਜ਼ਦਗੀ ਨੂੰ ਕੀਤਾ ਰੱਦ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵਾਸ਼ਿੰਗਟਨ ਵਿੱਚ ਸਥਿਤ ਜ਼ਿਲ੍ਹਾ ਕੋਲੰਬੀਆ ਕੋਰਟ ਆਫ਼ ਅਪੀਲਜ਼ ਦੇ ਜੱਜ ਦੇ ਰੂਪ ‘ਚ ਵਿਜੈ ਸ਼ੰਕਰ ਦੇ ਨਾਮਜ਼ਦਗੀ ਨੂੰ ਰੱਦ ਕਰ ਦਿੱਤਾ ਹੈ। ਵ੍ਹਾਈਟ ਹਾਊਸ ਨੇ ਵੀਰਵਾਰ ਸੈਨੇਟ ਨੂੰ ਦੱਸਿਆ ਕਿ ਉਨ੍ਹਾਂ ਵਲੋਂ ਨਾਮਜ਼ਦਗੀ ਨੂੰ ਵਾਪਸ ਲਿਆ ਜਾ ਰਿਹਾ ਹੈ, ਜਿਸ ‘ਤੇ ਪਹਿਲੇ ਰਹਿ ਚੁੱਕੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਜੂਨ ‘ਚ ਫੈਸਲਾ ਲਿਆ ਸੀ। ਟਰੰਪ ਦੇ ਅਹੁਦੇ ‘ਚ ਰਹਿਣ ਅਤੇ ਰਿਪਬਲਿਕਨ ਪਾਰਟੀ ਦੇ ਕੋਲ ਬਹੁਮਤ ਹੋਣ ਦੇ ਬਾਵਜੂਦ ਵੀ ਸੈਨੇਟ ਨੇ ਸ਼ੰਕਰ ਦੇ ਨਾਮਜ਼ਦਗੀ ਨੂੰ ਸਵੀਕਾਰ ਨਹੀਂ ਕੀਤਾ।

ਚੱਕਾ ਜਾਂਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਵੱਡਾ ਬਿਆਨ,ਖੁਸ਼ ਕਰਤੇ ਕਿਸਾਨ!ਅਮਰੀਕਾ ਦੀ ਸਪੋਟ ਦਾ ਦਿਖਿਆ ਅਸਰ

ਸ਼ੰਕਰ 32 ਨਾਮਜ਼ਦ ਉਮੀਦਵਾਰਾਂ ਵਿੱਚੋਂ ਇੱਕ ਸਨ, ਜਿਨ੍ਹਾਂ ਵਿਚੋਂ 17 ਨਾਮਜ਼ਦਗੀਆਂ ਜੱਜਾਂ ਲਈ ਸੀ, ਜਿਨ੍ਹਾਂ ਨੂੰ ਟਰੰਪ ਪ੍ਰਸ਼ਾਸਨ ਨੇ ਆਪਣੀ ਜ਼ਿੰਮੇਦਾਰੀ ‘ਚ ਲੈ ਲਿਆ ਸੀ ਅਤੇ ਹੁਣ ਬਾਈਡਨ ਨੇ ਇਸ ਨੂੰ ਆਪਣੇ ਮੋਡੇ ਤੇ ਲੈ ਲਿਆ। ਜੱਜਾਂ ਦੀ ਨਿਯੁਕਤੀ ਅਮਰੀਕਾ ਵਿੱਚ ਇੱਕ ਰਾਜਨੀਤਕ ਮਾਮਲਾ ਹੈ। ਰਾਸ਼ਟਰਪਤੀ ਵਲੋਂ ਇਨ੍ਹਾਂ ਨੂੰ ਸਮਾਨ ਵਿਚਾਰਧਾਰਾ ਜਾਂ ਪਾਰਟੀ ਦੇ ਪ੍ਰਤੀ ਵਫ਼ਾਦਾਰੀ ਦੇ ਆਧਾਰ ‘ਤੇ ਨਿਯੁਕਤ ਕੀਤਾ ਜਾਂਦਾ ਹੈ। ਇੱਥੇ ਤੱਕ ਕਿ ਸੰਘੀ ਵਕੀਲ ਵੀ ਉਸੇ ਤਰੀਕੇ ਨਾਲ ਜੱਜਾਂ ਦੀ ਨਿਯੁਕਤੀ ਕਰਦੇ ਹਨ, ਇਨ੍ਹਾਂ ਨੂੰ ਵੀ ਸੈਨੇਟ ਤੋਂ ਮਨਜ਼ੂਰੀ ਵੀ ਲੈਣੀ ਪੈਂਦੀ ਹੈ। ਟਰੰਪ ਨੇ ਜਿਸ ਵਿਜੈ ਸ਼ੰਕਰ ਨੂੰ ਨਾਮਜ਼ਦ ਕੀਤਾ ਸੀ, ਤਾਂ ਉਹ ਜਸਟਿਸ ਵਿਭਾਗ ‘ਚ ਅਪਰਾਧਿਕ ਵਿਭਾਗ ਦੇ ਅਪੀਲ ਧਾਰਾ ਦੇ ਡਿਪਟੀ ਚੀਫ਼ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button