D5 specialOpinion

ਮੁਜੱਫਰਨਗਰ ਦੀ ਮਹਾ ਪੰਚਾਇਤ ਨੇ ਕਿਸਾਨਾਂ ਦੇ ਵਧਾਏ ਹੌਂਸਲੇ 

ਫਿਰਕਾਪ੍ਰਸਤੀ ਤੇ ਭਾਰੀ ਪਈ ਕਿਸਾਨਾਂ ਦੀ ਮਾਨਵਤਾ ਵਾਲੀ ਸੋਚ

ਕਿਸਾਨਾਂ ਵੱਲੋਂ ਐਲਾਨੇ ਭਾਰਤ ਬੰਦ ਨੂੰ ਹੋਰਨਾਂ ਜਥੇਬੰਦੀਆਂ ਤੋਂ ਵੀ ਮਿਲ ਰਹੀ ਹੈ ਵੱਡੀ ਹਮਾਇਤ

(ਜਸਪਾਲ ਸਿੰਘ ਢਿੱਲੋਂ) ਪਟਿਆਲਾ : ਸੰਯੁਕਤ ਕਿਸਾਨ ਮੋਰਚੇ ਵੱਲੋਂ ਉਤਰਪ੍ਰਦੇਸ ਦੇ ਮੁਜੱਫਰਨਗਰ ਵਿਖੇ ਕੀਤੀ ਗਈ ਕਿਸਾਨ ਮਹਾਂ ਪੰਚਾਇਤ ਦੀ ਮਾਨਵਤਾ ਭਰਪੂਰ ਸੋਚ ਨੇ ਫਿਰਕਾਪ੍ਰਸਤੀ ਦੇ ਪੱਚਰੇ ਉਡਾਕੇ ਰੱਖ ਦਿੱਤੇ ਹਨ। ਇਹ ਸੋਚ ਇਸ ਹੱਦ ਤੱਕ ਭਾਰੀ ਪਈ , ਕਿ ਫਿਰਕਾਪ੍ਰਸਤੀ ਸੋਚ ਨੂੰ ਲੋਕਾਂ ਨੇ ਨਾ ਮਜਬੂਰ ਕਰ ਦਿੱਤਾ । ਕਿਸਾਨਾਂ ਨੇ ਜਿਸ ਤਰੀਕੇ ਨਾਲ ਲੋਕਾਂ ’ਚ ਆਪਣਾ ਸੁਨੇਹਾ ਪਹੁੰਚਾਇਆ, ਉਸ ਦਾ ਸਬੂਤ ਇਹ ਹੈ ਕਿ ਕਰੀਬ 15 ਤੋਂ ਵੱਧ ਰਾਜਾਂ ਦੀਆਂ ਕਰੀਬ 300 ਤੋਂ ਵੱਧ ਕਿਸਾਨਾ ਜਥੇਬੰਦੀਆਂ ਦੇ ਆਗੂਆਂ ਦੀ ਵੱਡੀ ਪੱਧਰ ਤੇ ਸ਼ਮੂਲੀਅਤ ਇਹ ਦਰਸਾਉਦੀ ਹੈ ਕਿ ਸੰਯੂਕਤ ਕਿਸਾਨ ਮੋਰਚੇ ਦੀ ਸੋਚ ਨੂੰ ਕਿਵੇਂ ਪੂਰੇ ਮੁਲਕ ਭਰ ’ਚ ਅਪਣਾਇਆ ਜਾ ਰਿਹਾ ਹੈ।

ਇਸ ਵੇਲੇ ਕਿਸਾਨਾਂ ਦੇ ਆਗੂ ਰਾਕੇਸ਼ ਟਿਕੈਤ ਜਿਸ ਨੇ ਇਸੇ ਸਾਲ 28 ਜਨਵਰੀ ਨੂੰ ਇਸ ਮੋਰਚੇ ਤੋਂ ਜਿਸ ਨੂੰ ਕੇਂਦਰ ਦੀ ਇਹ ਸਰਕਾਰ ਨੇ ਖਦੇੜਣ ਪੂਰਾ ਮਨ ਬਣਾ ਲਿਆ ਸੀ , ਪਰ ਉਸ ਦੇ ਹੰਝੂਆਂ ਨੇ ਮੁੜ ਮੋਰਚੇ ’ਚ ਜਾਨ ਹੀ ਨਹੀਂ ਪਾਈ, ਸਗੋਂ ਮੋਰਚੇ ਨੂੰ ਮੁੜ ਪੇਰਾਂ ਸਿਰ ਖੜਾ ਕਰਕੇ ਇਸ ਦਾ ਵੱਡਾ ਅਸਰ ਪੂਰੇ ਮੁਲਕ ਦੇ ਕਿਸਾਨਾਂ ਤੱਕ ਪਹੁੰਚਾ ਦਿੱਤਾ । ਇਸ ਕਿਸਾਨ ਮੋਰਚੇ ਨੇ ਸਿਆਸੀ ਆਗੂਆਂ ਦੀ ਫਿਰਕਾਪ੍ਰਸਤੀ ਸੋਚ ਨੂੰ ਲਿਤਾੜਕੇ ਇਸ ਨੂੰ ਮਾਨਵਤਾ ਵਾਲੇ ਪਾਸੇ ਤੋਰਿਆ ਹੈ। ਇਹੋ ਕਾਰਨ ਹੈ ਕਿ ਹੁਣ ਕਿਸਾਨਾਂ ਦੇ ਨਾਲ ਨਾਲ ਹੋਰਨਾਂ ਜਥੇਬੰਦੀਆਂ ਭਾਵੇਂ ਉਹ ਮਜਦੂਰਾਂ ਦੀਆਂ ਹੋਣ ਜਾਂ ਕਿਸੇ ਹੋਰ ਵਰਗ ਨਾਲ ਸਬੰਧਤ ਹੋਣ ’ਚ ਜਾਗਰੂਤਾ ਆਈ ਹੈ ਜਿਸ ਕਰਕੇ ਊਹ ਜਥੇਬੰਦੀਆਂ ਵੀ ਸੰਯੁਕਤ ਕਿਸਾਨ ਮੋਰਚੇ ਦੀ ਹਾਂ ’ਚ ਮਿਲਾਉਣ ਲੱਗ ਪਈਆਂ ਹਨ।

ਇਹੋ ਕਾਰਨ ਹੈ ਕਿ ਬਹੁਤ ਸਾਰੀਆਂ ਟਰੇਡ ਤੋ ਹੋਰ ਜਥੇਬੰਦੀਆਂ ਵੀ ਹੁਣ ਕਿਸਾਨਾਂ ਵੱਲੋ ਦਿੱਤੇ 29 ਸਤੰਬਰ ਦੇ ਭਾਰਤ ਬੰਦ ’ਚ ਵੱਧ ਚੜਕੇ ਹਿੱਸਾ ਲੈ ਰਹੀਆਂ ਹਨ। ਗੱਲ ਮੁਜੱਫਰਨਗਰ ਦੀ ਕਿਸਾਨਾਂ ਮਹਾਂਪੰਚਾਇਤ ਦੀ ਕਰੀਏ ਤਾਂ ਰਾਕੇਸ਼ ਟਿਕੈਤ ਇਸ ਰੈਲੀ ਦੇ ਮੁੱਖ ਕਰਤਾ ਧਰਤਾ ਸਨ, ਪਰ ਇਸ ਦੇ ਬਾਵਜੂਦ ਉਨਾਂ ਜੋ ਸਤਿਕਾਰ ਪੰਜਾਬ ਦੇ ਕਿਸਾਨ ਆਗੂਆਂ ਨੂੰ ਦਿੱਤਾ, ਉਹ ਆਪਣੇ ਆਪ ’ਚ ਅਹਿਮ ਹੈ। ਉਹ ਆਪਣੇ ਪੂਰਾਣੇ ਵਚਨਾਂ ਦੇ ਪੱਕੇ ਹਨ। ਉਨਾਂ ਅੱਜ ਮੁੜ ਦੁਹਰਾਇਆ ਕਿ ‘ ਮੰਚ ਵੀ ਉਹੀ ਤੇ ਪੰਚ ਵੀ ੳਹੀ’ ਉਹ ਇਸ ਮਾਮਲੇ ’ਚ ਅੱਜ ਵੀ ਖੜੇ ਦਿਖਾਈ ਦੇ ਰਹੇ ਹਨ। ਉਨਾਂ ਇਸ ਮੰਚ ਤੋਂ ਐਲਾਨ ਕੀਤਾ ਕਿ ਅਸੀਂ ਫਿਰਕਾਪ੍ਰਸਤੀ ਤੋਂ ਉਪਰ ਊਠਕੇ ਸਾਰੇ ਭਰਾ ਇਕ ਜੁਟ ਹੋਕੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਖੜੇ ਹਾਂ।

ਉਨਾਂ 2013 ਦੀ ਫਿਰਕੂ ਸੋਚ ਨੂੰ ਮਿਟਾਕੇ ਜੋ ਨਾਅਰਾ ਬੁਲੰਦ ਕੀਤਾ ਕਿ ਅੱਲਾ ਹੂ ਅਕਬਰ ਹਰ ਹਰ ਮਹਾਂਦੇਵ । ਇਸ ਨਾਲ ਉਨਾਂ ਇਕ ਮਾਨਵਬਾਦੀ ਸੋਚ ਨੂੰ ਅੱਗੇ ਤੋਰਿਆ। ਇਸ ਦਾ ਲੋਕਾਂ ਨੇ ਵੀ ਵੱਡਾ ਹੁਲਾਰਾ ਦਿੱਤਾ। ਰਾਕੇਸ਼ ਟਿਕੈਤ ਦਾ ਇਹ ਕਹਿਣਾ ਹੈ ਕਿ ਉਹ ਘਰ ਉਸ ਵੇਲੇ ਪਰਤਣਗੇ ਜਿਸ ਵੇਲੇ ਕਿਸਾਨਾਂ ਅੰਦੋਲਣ ਨੂੰ ਜਿੱਤ ਗਏ ਤੇ ਤਿੰਨ ਕਾਨੂੰਨ ਵਾਪਿਸ ਕਰਵਾ ਲਏ ,ਭਾਵੇਂ ਉਨਾਂ ਨੂੰ ਵੱਡੀ ਤੋਂ ਵੱਡੀ ਕੁਰਬਾਨੀ ਹੀ ਕਿਉ ਨਾ ਕਰਨੀ ਪਵੇ। ਇਥੋਂ ਤੱਕ ਵੀ ਆਖ ਦਿੱਤਾ ਕਿ ਭਾਵੇਂ ਸਾਨੂੰ ਕਬਰਸਤਾਨਾਂ ’ਚ ਬੰਦ ਕਰ ਦੇਣਾ ਪਰ ਅਸੀਂ ਖਾਲੀ ਹੱਥ ਪਿਛੇ ਪਰਤਣ ਵਾਲੇ ਨਹੀਂ।

ਇਸ ਦੇ ਨਾਲ ਹੀ ਜਿਵੇਂ ਉਥੇ ਪੰਜਾਬ ਦੇ ਕਿਸਾਨ ਆਗੂਆਂ ਨੂੰ ਸਤਿਕਾਰ ਦਿੱਤਾ ਅਤੇ ਗੁਰੂ ਦਾ ਨਾਅਰਾ ਬੁਲੰਦ ਕੀਤਾ ਅਤੇ ਵਾਰ ਵਾਰ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਏ ਗਏ ਇੋ ਨੂੰ ਵੀ ਅਹਿਮ ਸਮਝਿਆ ਜਾ ਰਿਹਾ ਹੈ। ਵੱਖ ਰਾਜਾਂ ਤੋਂ ਆਏ ਆਗੂਆਂ ਨੇ ਵੀ ਟਿਕੈਤ ਸਾਹਿਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਵੇਲੇ ਦੀ ਲੋੜ ਹੈ । ਉਨਾਂ ਦੀ ਮਾਨਵਬਾਦੀ ਸੋਚ ਨੂੰ ਹਰ ਵਿਆਕਤੀ ਨੇ ਸਰਾਹਿਆ । ਉਨਾਂ ਹੋਰ ਕਿਹਾ ਕਿ ਕਿਸਾਨਾਂ ਨੂੰ ਕੋਈ ਕਾਹਲੀ ਨਹੀਂ ਅਸੀਂ 2024 ਤੱਕ ਵੀ ਬੈਠ ਸਕਦੇ ਹਾਂ। ਇਸ ਮੋਰਚੇ ਨੇ ਉਤਰਪ੍ਰਦੇਸ ਅੰਦਰ ਸਾਰੇ ਦੇ ਸਾਰੇ 18 ਮੰਡਲਾਂ ’ਚ ਮਹਾਂਪੰਚਾਇਤਾਂ ਕਰਨ ਦਾ ਫੈਸਲਾ ਲਿਆ ਹੈ, ਤਾਜ਼ਾ ਮਹਾਂਪੰਚਾਇਤ ਹਰਿਆਣੇ ਦੇ ਕਰਨਾਲ ਸ਼ਹਿਰ ਅੰਦਰ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਹੁਣ ਕਿਸਾਨ ਕਿਸੇ ਦੇ ਬਹਿਕਾਵੇ ’ਚ ਨਹੀਂ ਆਉਣ ਵਾਲੇ , ਕਿਸਾਨ ਜਾਗ ਚੁੱਕੇ ਹਨ ਤੇ ਸੰਯੁਕਤ ਕਿਸਾਨ ਮੋਰਚਾ ਸਾਰੇ ਦੇਸ ਅੰਦਰ ਕਿਸਾਨਾਂ ਨੂੰ ਹੋਰ ਜਾਗਰੂਕ ਕਰੇਗਾ।

ਇਕ ਵੱਡਾ ਨਾਅਰਾ ਇਹ ਵੀ ਦਿੱਤਾ ਗਿਆ ਕਿ ਜੇ ਫਸਲਾਂ ਦੇ ਭਾਅ ਨਹੀਂ ਤਾਂ ਵੋਟ ਵੀ ਨਹੀਂ । ਜਿਸ ਵੇਲੇ ਦੇਸ ਦਾ ਕਿਸਾਨ ਇਸ ਸੰਕਲਪ ਤੇ ਚਲੇਗਾ ਇਸ ਨਾਲ ਉਹ ਕਿਸਾਨਾਂ ਦੀ ਕਾਰਪੋਰੇਟ ਘਰਾਿਣਆਂ ਪ੍ਰਤੀ ਸੋਚ ਬਦਲਣ ਦੀ ਪੂਰੀ ਸਮਰੱਥਾ ਰੱਖਦੇ ਹਨ। ਕਿਸਾਨ ਰਾਜਸਥਾਨ ਦੇ ਜੈਪੁਰ ਸ਼ਹਿਰ ’ਚ ਜਾਕੇ ਵੀ ਮਹਾਂ ਪੰਚਾਇਤ ਕਰਨ ਜਾ ਰਹੇ ਹਨ। ਪੰਜਾਬ ਦੇ ਸਾਰੇ ਹੀ ਪ੍ਰਮੁੱਖ ਕਿਸਾਨ ਆਗੂਆਂ ਨੂੰ ਇਸ ਮਹਾਂ ਪੰਚਾਇਤ ’ਚ ਵੱਖਰਾ ਹੀ ਸਤਿਕਾਰ ਦਿੱਤਾ ਗਿਆ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਪੂਰੀ ਯੂਪੀ ਦੇ ਵਿੱਚ ਕਿਸਾਨਾਂ ਦੀ ਮਹਾਂ ਪੰਚਾਇਤ ਲਈ ਹਰ ਵਰਗ ਨੇ ਸਹਿਯੌਗ ਹੀ ਨਹੀਂ ਦਿੱਤਾ ਸਗੋਂ ਆਪਣੇ ਵਿਤ ਤੋਂ ਵੱਧ ਯੋਗਦਾਨ ਪਾਇਆ ਤੇ ਦੂਜੇ ਰਾਜਾਂ ਤੋਂ ਆਏ ਮਹਿਮਾਨ ਕਿਸਾਨਾਂ ਲਈ ਉਨਾਂ ਆਪਣੇ ਦਿਲਾਂ ਦੇ ਬੂਹੇ ਖੋਲ ਕੇ ਸਵਾਗਤ ਕੀਤਾ, ਇਥੇ ਹੀ ਬਸ ਨਹੀਂ ਕਿ ਮੁਸਲਮ ਭਾਈ ਚਾਰੇ ਨੇ ਵੀ ਵੱਧ ਚੜੇ ਆਪਣਾ ਯੋਗਦਾਨ ਪਾਉਣ ਨੂੰ ਪੂਰੀ ਤਰਜੀਹ ਦਿੱਤੀ।

ਕਿਸਾਨਾਂ ਨੇ ਜਿਸ ਤਰੀਕੇ ਨਾਲ ਵੱਡੀ ਜਦੋ ਜਹਿਦ ਸ਼ੁਰੂ ਕੀਤੀ ਹੈ, ਇਸ ਤੋਂ ਸਪਸ਼ਟ ਹੈ ਕਿ ਉਹ ਮੂਲਕ ਅੰਦਰ ਜਾਗਰੂਕਤਾ ਨਾਲ ਚਾਨਣ ਵੰਡ ਰਹੇ ਹਨ ਤੇ ਫੁੱਟ ਪਾਊ ਸ਼ਕਤੀਆਂ ਤੇ ਭਾਰੂ ਪੈਂਦੇ ਜਾ ਰਹੇ ਹਨ। ਜਿਸ ਤਰੀਕੇ ਨਾਲ ਦੇਸ ਦੇ ਹੁਕਮਰਾਨਾਂ ਨੇ ਕਾਰਪੋਰੇਟਾਂ ਦੇ ਅੱਗੇ ਗੋਡੇ ਟੇਕ ਦਿੱਤੇ ਹਨ ਤੇ ਦੇਸ ਨੂੰ ਗਹਿਣਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਹੁਕਮਰਾਨ ਸਾਰੇ ਪ੍ਰੁਮੁੱਖ ਅਦਾਰਿਆਂ ਨੂੰ ਗਹਿਣੇ ਪਾ ਰਹੇ ਹਨ। ਇਸ ਨਾਲ ਅਮੀਰ ਤੇ ਗਰੀਬ ਦਾ ਪਾੜਾ ਹੋਰ ਵਧੇਗਾ ਜੋ ਸਮਾਜ ਲਈ ਅਤੇ ਦੇਸ ਲਈ ਖਤਰਨਾਕ ਹੋ ਸਕਦਾ ਹੈ। ਇਸ ਵੇਲੇ ਦੇਸ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰਕੇ ਫਿਰਕੂ ਭਾਵਨਾਵਾਂ ਨੂੰ ਉਤਸਾਹਤ ਕਰਨਾ ਕੀ ਦੇਸ ਦੇ ਹੱਕ ’ਚ ਹੋ ਸਕਦਾ ਹੈ। ਹਰ ਹੀਲੇ ਵਸੀਲੇ ਨਾਲ ਕਾਰਪੋਰੇਟਾਂ ਦੀਆਂ ਤਿਜੋਰੀਆਂ ਭਰੀਆਂ ਜਾ ਰਹੀਆਂ ਹਨ।

ਇਕ ਪਾਸੇ ਕਰੋਨਾਂ ਨੇ ਲੋਕਾਂ ਦੇ ਰੁਜ਼ਗਾਰ ਖੋਹ ਲਏ ਹਨ ਅਜੇਹੇ ਮੌਕੇ ਲੋਕਾਂ ਦੀ ਬਾਂਹ ਫੜਣ ਦੀ ਥਾਂ ਹੁਕਮਰਾਨ ਉਨਾਂ ਦਾ ਕਚੂਮਰ ਕੱਢ ਰਹੇ ਹਨ ਮਹਿੰਗਾਈ ਸ਼ਿਖਰਾਂ ਜਾ ਰਹੀ ਹੈ। ਕੀ ਇਸ ਸਾਲ ਦੇ 8 ਮਹੀਨੇ ’ਚ 200 ਰੁਪਏ ਪ੍ਰਤੀ ਸਿਲੰਡਰ ਵਧੇ ਗੈਸ ਦੇ ਭਾਅ ਨੂੰ ਅਪਣਾ ਸਕਦਾ ਹੈ। ਇਹ ਨਿਤਾ ਪ੍ਰਤੀ ਦੀਆਂ ਵਸਤਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਅਜੇਹੇ ਮੌਕੇ ਦੇਸ ਦੀ ਜਨਤਾ ਦਾ ਸਾਰਾ ਧਿਆਨ ਕਿਸਾਨੀ ਮੋਰਚੇ ਤੇ ਟਿਕਿਆ ਹੋਇਆ ਹੈ ਕਿਉਕਿ ਇਹ ਮੋਰਚਾ ਲੰਬਾ ਚਲਣ ਦੇ ਬਾਵਜੂਦ ਵੀ ਸਰਕਾਰ ਦੀਆਂ ਚਾਲਾਂ ’ਚ ਨਹੀਂ ਆ ਰਿਹਾ।

ਇਹ ਕਿਰਤੀ ਕਿਸਾਨ ਇਸ ਵੇਲੇ ਬਾਬੇ ਨਾਨਕ ਦੇ ਪ੍ਰਥਾਏ ਭਾਈ ਲਾਲੋ ਦੀ ਸੋਚ ਤੇ ਪਹਿਰਾ ਦੇ ਰਹੇ ਹਨ ਤੇ ਹੁਕਰਾਨ ਹਿੱਕ ਤਾਣ ਕੇ ਮਲਕ ਭਾਗੋਆਂ ਦੀ ਝੌਲੀ ਪੈ ਚੁੱਕੇ ਹਨ , ਜੋ ਦੇਸ ਲਈ ਘਾਤਕ ਹੈ। ਲੋਕਾਂ ਨੂੰ ਉਮੀਦ ਜਾਗੀ ਹੈ ਕਿ ਇਸ ਮੋਰਚਾ ਦੇਸ ਅੰਦਰ ਵੱਡੀ ਤਬਦੀਲੀ ਲਿਆਉਣ ਦੀ ਸਮਰਥਾ ਰੱਖਦਾ ਹੈ ਜੇਕਰ ਇਸ ਮੋਰਚੇ ਨੇ ਸਾਲ 2022 ’ਚ ਆਉਣ ਵਾਲੀਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ’ਚ ਲੋਕਾਂ ਦੀ ਸੋਚ ਬਦਲਕੇ ਹੁਕਰਾਨਾਂ ਤੇ ਸਿਆਸੀ ਚੋਟ ਮਾਰ ਦਿੱਤੀ ਤਾਂ ਅਗਲੀਆਂ ਲੋਕ ਸਭਾ ਚੋਣਾਂ ’ਚ ਵੀ ਬਦਲਾਅ ਲਾਜ਼ਮੀ ਹੋਵੇਗਾ , ਜੋ ਦੇਸ ਦੇ ਭਵਿਖ ਲਈ ਸ਼ੁਭ ਸ਼ਗਨ ਹੋਵੇਗਾ। ਲੋਕਾਂ ਨੂੰ ਆਸ ਹੈ ਕਿ ਇਹ ਸੰਯੁਕਤ ਕਿਸਾਨ ਮੋਰਚਾ ਦੇਸ ਅੰਦਰ ਵੱਡੀ ਤਬਦੀਲੀ ਲੈਕੇ ਆਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button