Breaking NewsD5 specialNewsPunjab

ਜੀਜੇ ਨੇ ਸਾਲੀ ਦੀ ਜ਼ਿੰਦਗੀ ਕੀਤੀ ਬਰਬਾਦ! ਕੈਮਰੇ ਅੱਗੇ ਸਚਾਈ ਦੱਸਦੀ ਭੁੱਬਾਂ ਮਾਰਕੇ ਰੋਣ ਲੱਗੀ ਕੁੜੀ

ਬਠਿੰਡਾ : ਤੇਜ਼ਾਬ ਹਮਲੇ ਦਾ ਸ਼ਿਕਾਰ ਹੋਈ ਦਿੱਲੀ ਦੀ ਇੱਕ ਕੁੜੀ ‘ਤੇ ਹਾਲ ਹੀ ‘ਚ ਛਪਾਕ ਫਿਲਮ ਬਣੀ ਹੈ। ਜਿਸਨੇ ਦਰਸ਼ਕਾ ਦੇ ਮਨਾਂ ਤੇ ਖਾਸਾ ਪ੍ਰਭਾਵ ਪਾਇਆ ਹੈ ਪਰ ਬਠਿੰਡਾ ਦੀ ਰਹਿਣ ਵਾਲੀ ਅਮਨਦੀਪ ਕੌਰ ਜਿਸ ‘ਤੇ 2011 ‘ਚ ਤੇਜਾਬ ਨਾਲ ਹਮਲਾ ਕੀਤਾ ਗਿਆ ਸੀ। ਜਿਸ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਹਾਰ ਕੇ ਹੁਣ ਪੀੜਤਾ ਨੇ ਹਾਈਕੋਰਟ ਦਾ ਬੂਹਾ ਖੜਕਾਇਆ ਹੈ। ਅਮਨਦੀਪ ਨੇ ਦੱਸਿਆ ਕਿ ਉਸ ‘ਤੇ ਤੇਜ਼ਾਬ ਨਾਲ ਹਮਲਾ ਕਰਨ ਵਾਲਾ ਕੋਈ ਹੋਰ ਨਹੀ ਬਲਕਿ ਉਸਦਾ ਜੀਜਾ ਹੀ ਸੀ।

ਜੀਜੇ ਨੇ ਸਾਲੀ ਦੀ ਜ਼ਿੰਦਗੀ ਕੀਤੀ ਬਰਬਾਦ! ਕੈਮਰੇ ਅੱਗੇ ਸਚਾਈ ਦੱਸਦੀ ਭੁੱਬਾਂ ਮਾਰਕੇ ਰੋਣ ਲੱਗੀ ਕੁੜੀ

ਪੀੜਤਾ ਮੁਤਾਬਕ ਉਸ ਦਾ ਜੀਜਾ ਆਏ ਦਿਨ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਪੀੜਤ ਨਾਲ ਗ਼ਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦਾ ਸੀ ਜਿਸ ਦਾ ਵਿਰੋਧ ਕਰਨ ‘ਤੇ ਉਸਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪੀੜਤ ਦਾ ਕਹਿਣਾ ਹੈ ਕਿ ਦੋਸ਼ੀ ਨੇ 40 ਤੋਂ 50 ਰੁਪਏ ਦੀ ਬੋਤਲ ਨਾਲ ਉਸ ਨੂੰ ਜ਼ਿੰਦਗੀ ਭਰ ਦੀ ਸਜ਼ਾ ਦਿੱਤੀ ਹੈ।

ਚੰਦੂਮਾਜਰਾ ਨੇ ਟਕਸਾਲੀਆਂ ਦੀ ਬੋਲਤੀ ਕੀਤੀ ਬੰਦ! ਭਗਵੰਤ ਮਾਨ ਦੀਆਂ ਚਕਾਈਆਂ ਛਾਲਾਂ!

ਹੁਣ ਤੱਕ 32 ਲੱਖ ਰੁਪਏ ਦੇ ਕਰੀਬ ਇਲਾਜ ਦੌਰਾਨ ਖਰਚਾ ਆ ਚੁੱਕਾ ਹੈ। ਐਸਿਡ ਅਟੈਕ ਪੀੜਤ ਅਮਨਦੀਪ ਕੌਰ ਨੇ ਕਿਹਾ ਕਿ ਕਾਨੂੰਨ ਤੋਂ ਉਸਦਾ ਭਰੋਸਾ ਉੱਠ ਚੁੱਕਾ ਹੈ ਕਿਉਂਕਿ ਆਏ ਦਿਨ ਮਹਿਲਾਵਾਂ ਤੇ ਅੱਤਿਆਚਾਰ ਹੋ ਰਹੇ ਹਨ। ਪੀੜਤ ਪਰਿਵਾਰ ਵੱਲੋਂ ਆਖਿਰਕਾਰ ਇਨਸਾਫ਼ ਦੇ ਲਈ ਹੁਣ ਹਾਈ ਕੋਰਟ ਵਿੱਚ ਕੇਸ ਲਗਾਇਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਅਮਨਦੀਪ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button