Breaking NewsD5 specialNewsPoliticsPunjab

ਜ਼ਖਮੀ ਹੋਏ ਬੈਂਸ ਨੇ ਫਿਰ ਮਾਰੀ ਬੜ੍ਹਕ,ਕਰਤਾ ਵੱਡਾ ਐਲਾਨ

ਪਟਿਆਲਾ : 64 ਕਰੋੜ ਦੇ ਸਕਾਲਰਸ਼ਿਪ ਘੋਟਾਲੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਅੱਜ ਪਟਿਆਲਾ ‘ਚ ਮੌਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨੂੰ ਘੇਰਨ ਜਾ ਰਹੇ ਸਨ।

🔴 Live 🔴 ਲਾਪਤਾ ਸਰੂਪਾਂ ਤੇ ਪਾਕਿਸਤਾਨ ਨੇ ਖੋਲ੍ਹੇ ਰਾਜ਼ ? | ਕਰੋਨਾ ‘ਤੇ ਖੋਲ੍ਹਿਆ ਮੂੰਹ ਤਾਂ ਹੋਣਗੇ ਪਰਚੇ ਦਰਜ ? |

ਇਸ ਦੌਰਾਨ ਪੁਲਿਸ ਨੇ ਉਹਨਾਂ ‘ਤੇ ਲਾਠੀਚਾਰਜ ਕੀਤਾ ਗਿਆ। ਪੁਲਿਸ ਦੇ ਲਾਠੀਚਾਰਜ ਤੋਂ ਘਬਰਾ ਕੇ ਬੈਂਸ ਦੇ ਸਮਰਥਕ ਭੱਜ ਕੇ ਹਾਲਾਂਕਿ ਬੈਂਸ ਧਰਨੇ ‘ਤੇ ਬੈਠੇ ਰਹੇ। ਇਸ ਮੌਕੇ ਉਨ੍ਹਾਂ ਕਿਹਾ ਰੋਸ ਮੁਜ਼ਾਹਰਾ ਕਰਨ ਆਏ ਹਾਂ ਤੇ ਉਹ ਕਰਕੇ ਜਾਵਾਂਗੇ। ਫਿਰ ਚਾਹੇ ਗੋਲੀਆਂ ਚੱਲਣ ਜਾਂ ਲਾਠੀਚਾਰਜ ਹੋਵੇ।

ਜ਼ਖਮੀ ਹੋਏ ਬੈਂਸ ਨੇ ਫਿਰ ਮਾਰੀ ਬੜ੍ਹਕ,ਕਰਤਾ ਵੱਡਾ ਐਲਾਨ

ਲਾਠੀਚਾਰਜ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਫਿਰ ਲਾਈਵ ਹੋਇਆ ਜਿਸ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲਿਆ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪਿੰਡ-ਪਿੰਡ ਜਾਕੇ ਦਲਿਤ ਪਰਿਵਾਰਾਂ ਨੂੰ ਜਾਗਰੂਕ ਕਰਨਗੇ ਤਾਂ ਕੀ ਦਲਿਤ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ।

ਸੁਖਬੀਰ ਬਾਦਲ ਨੇ ਖੁਸ਼ ਕੀਤੇ ਲੋਕ, ਵੋਟਾਂ ਦਾ ਮੋੜਿਆ ਮੁੱਲ, ਕੀਤਾ ਵੱਡਾ ਐਲਾਨ

ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਨੂੰ ਲੈਕੇ ਕੈਪਟਨ ਸਰਕਾਰ ਬੁਰੀ ਤਰ੍ਹਾਂ ਘਿਰਦੀ ਦਿਖਾਈ ਦੇ ਰਹੀ ਹੈ । ਵਿਰੋਧੀ ਲਗਾਤਾਰ ਕੈਪਟਨ ਸਰਕਾਰ ਅਤੇ ਸਾਧੂ ਸਿੰਘ ਧਰਮਸੋਤ ਨੂੰ ਘੇਰਦੇ ਆ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਸਾਬ ਵਿਰੋਧੀਆਂ ਨੂੰ ਸ਼ਾਂਤ ਕਰਨ ਲਈ ਇਸ ਮਾਮਲੇ ‘ਚ ਕੀ ਕਦਮ ਚੁੱਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button