Breaking NewsInternationalNewsPolitics

ਜਸਟਿਨ ਟਰੂਡੋ ਨੂੰ ’84 ਸਿੱਖ ਕਤਲੇਆਮ ਦੀ ਯਾਦ ਭੁੱਲਣ ਕਾਰਨ ਸਿੱਖ ਭਾਈਚਾਰੇ ‘ਚ ਰੋਸ ਦੀ ਲਹਿਰ

ਓਟਾਵਾ : ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਵੱਲੋਂ ਬਿਆਨ ਜਾਰੀ ਕਰਕੇ ਇਸ ਗੱਲ ਉੱਤੇ ਅਫਸੋਸ ਕੀਤਾ ਗਿਆ ਹੈ ਕਿ 1984 ਵਿੱਚ ਸਿੱਖਾਂ ‘ਤੇ ਹੋਏ ਕਤਲੇਆਮ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੁਝ ਨਹੀਂ ਕੀਤਾ ਗਿਆ। ਉਥੇ ਹੀ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਕਤਲੇਆਮ ਵਾਰੇ ਕੋਈ ਬਿਆਨ ਨਾ ਦੇਣ ‘ਤੇ ਲੋਕਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 1984 ‘ਚ ਹੋਏ ਕਤਲੇਆਮ ਦੇ ਸਬੰਧ ‘ਚ ਦੁਨੀਆ ਭਰ ਵਿੱਚ ਤੇ ਕੈਨੇਡਾ ਵਿੱਚ ਇਸ ਦੌਰਾਨ ਮਨਾਏ ਜਾਣ ਵਾਲੇ ਯਾਦਗਾਰੀ ਸਮਾਰੋਹਾਂ ਵਿੱਚ ਟਰੂਡੋ ਤੇ ਫੋਰਡ ਵੱਲੋਂ ਕੋਈ ਬਿਆਨ ਜਾਰੀ ਨਾ ਕੀਤੇ ਜਾਣ ਕਾਰਨ ਡਬਲਿਊਐਸਓ ਖਫਾ ਹੈ। ਲਿਬਰਲ ਪਾਰਟੀ ਦੇ ਆਗੂ ਵਜੋਂ ਸਾਲ 2014 ‘ਚ ਜਸਟਿਨ ਟਰੂਡੋ ਨੇ ਇੱਕ ਬਿਆਨ ਜਾਰੀ ਕੀਤਾ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇਸ ਹਫਤੇ ਪਾਰਲੀਮੈਂਟ ਵਿੱਚ ਸਾਨੂੰ ਭਾਰਤ ਸਰਕਾਰ ਨੂੰ ਸੱਚ ਤੋਂ ਪਰਦਾ ਚੁੱਕਣ ਲਈ ਕਹਿੰਦੇ ਰਹਿਣਾ ਚਾਹੀਦਾ ਹੈ ਤੇ 84 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਵਿੱਚ ਕੋਈ ਚੂਕ ਨਹੀਂ ਕਰਨੀ ਚਾਹੀਦੀ।

Read Also ਸਾਬਕਾ ਗਵਰਨਰ ਜਨਰਲਜ਼ ਪ੍ਰੋਗਰਾਮ ਦਾ ਹੋਵੇਗਾ ਮੁਲਾਂਕਣ : ਜਸਟਿਨ ਟਰੂਡੋ

ਇਸ ਦੇ ਨਾਲ ਹੀ ਭਾਰਤੀ ਲੋਕਾਂ ਦੀ ਜਵਾਬਦੇਹੀ ਵੀ ਤੈਅ ਕਰਨੀ ਚਾਹੀਦੀ ਹੈ। 1984 ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਸੀ ਕਿ ਅਸੀਂ ਕੈਨੇਡਾ ਤੇ ਵਿਦੇਸ਼ਾਂ ਵਿੱਚ ਖੁੱਲ੍ਹੇਪਣ, ਨਿਆਂ, ਮਨੁੱਖੀ ਅਧਿਕਾਰਾਂ ਲਈ ਲੜਦੇ ਰਹੇ ਹਾਂ ਤੇ ਲੜਦੇ ਰਹਾਂਗੇ। ਅਸੀਂ ਰਲ ਕੇ ਅੱਗੇ ਵੱਧ ਸਕਦੇ ਹਾਂ ਤੇ ਵਧਾਂਗੇ। ਪਰ 2015 ਵਿੱਚ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਸ ਸਬੰਧ ਵਿੱਚ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ। ਦੂਜੇ ਪਾਸੇ ਓਨਟਾਰੀਓ ਵਿੱਚ 1984 ਵਿੱਚ ਸਿੱਖਾਂ ‘ਤੇ ਹੋਏ ਕਤਲੇਆਮ ਦੇ ਸਬੰਧ ‘ਚ ਅਪਰੈਲ 2017 ਵਿੱਚ ਓਨਟਾਰੀਓ ਦੀ ਵਿਧਾਨਸਭਾ ਵਿੱਚ ਮਤਾ ਪਾਸ ਕੀਤਾ ਗਿਆ ਸੀ।

ਉਸ ਸਮੇਂ ਪ੍ਰੀਮੀਅਰ ਡੱਗ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਮਤੇ ਦਾ ਸਮਰਥਨ ਕੀਤਾ ਸੀ ਪਰ ਇਸ ਸਾਲ ਨਾ ਤਾਂ ਪ੍ਰੀਮੀਅਰ ਡੱਗ ਫੋਰਡ ਤੇ ਨਾ ਹੀ ਕਿਸੇ ਹੋਰ ਮੈਂਬਰ ਨੇ ਹੀ ਇਸ ਵਾਰੇ ਕੋਈ ਬਿਆਨ ਦਿੱਤਾ। ਇੱਥੇ ਦੱਸਣਯੋਗ ਹੈ ਕਿ ਕੈਨੇਡਾ ਵਿਚਲੇ ਭਾਰਤੀ ਡਿਪਲੋਮੈਟਸ ਵੱਲੋਂ ਸਿੱਖ ਨਸਲਕੁਸ਼ੀ ਟਰਮ ਦੀ ਵਰਤੋਂ ਕਰਨ ਉੱਤੇ ਕਾਫੀ ਇਤਰਾਜ਼ ਕੀਤਾ ਜਾਂਦਾ ਹੈ। ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਇਹ ਸਵੀਕਾਰ ਚੁੱਕੇ ਹਨ ਕਿ ਨਵੰਬਰ 1984 ਵਿੱਚ ਸਿੱਖਾਂ ਦਾ ਹੋਇਆ ਕਤਲੇਆਮ ਦੰਗੇ ਨਹੀਂ ਸਗੋਂ ਸਿੱਖਾਂ ਦੀ ਨਸਲਕੁਸ਼ੀ ਹੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button