PunjabTop News

ਜਲਦੀ ਹੀ ਅੰਮ੍ਰਿਤਸਰ ਅਤੇ ਨਵੀਂ ਦਿੱਲੀ ਵਿਚਕਾਰ ਸ਼ੁਰੂ ਕੀਤੀ ਜਾ ਰਹੀ ਹੈ ਵੰਦੇ ਭਾਰਤ

ਅੰਮ੍ਰਿਤਸਰ ਅਤੇ ਨਵੀਂ ਦਿੱਲੀ ਵਿਚਕਾਰ ਉੱਤਰੀ ਰੇਲਵੇ ਵੱਲੋਂ ਜਲਦੀ ਹੀ ਵੰਦੇ ਭਾਰਤ ਸ਼ੁਰੂ ਕੀਤੀ ਜਾ ਰਹੀ ਹੈ। 450 ਕਿਲੋਮੀਟਰ ਦਾ ਸਫ਼ਰ ਸਿਰਫ਼ 5 ਘੰਟਿਆਂ ਵਿੱਚ ਪੂਰਾ ਹੋਵੇਗਾ। ਨਵੀਂ ਦਿੱਲੀ ਅਤੇ ਅੰਮ੍ਰਿਤਸਰ, ਅੰਬਾਲਾ ਅਤੇ ਲੁਧਿਆਣਾ ਵਿਚਕਾਰ ਸਿਰਫ਼ ਦੋ ਸਟਾਪੇਜ ਰੱਖੇ ਗਏ ਹਨ।

ਰੇਲਵੇ ਨੇ ਇਸ ਟਰੇਨ ਨੂੰ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਾਲੇ ਚਲਾਉਣ ਦਾ ਪ੍ਰਸਤਾਵ ਤਿਆਰ ਕਰ ਲਿਆ ਹੈ। ਹਾਲਾਂਕਿ ਰੇਲਵੇ ਨੇ ਇਸ ਟਰੇਨ ਦੇ ਆਉਣ ਅਤੇ ਜਾਣ ਦਾ ਸਮਾਂ ਸਾਰਣੀ ਜਾਰੀ ਕਰ ਦਿੱਤੀ ਹੈ ਪਰ ਇਹ ਟ੍ਰੇਨ ਕਦੋਂ ਅਤੇ ਕਿਸ ਤਰੀਕ ਨੂੰ ਚੱਲੇਗੀ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।

ਵੰਦੇ ਭਾਰਤ ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 7.55 ਵਜੇ ਰਵਾਨਾ ਹੋ ਕੇ ਲੁਧਿਆਣਾ ਸਵੇਰੇ 9.32 ਵਜੇ, ਸਾਹਨੇਵਾਲ 9.55 ਵਜੇ, ਅੰਬਾਲਾ 10.50 ਵਜੇ ਅਤੇ ਨਵੀਂ ਦਿੱਲੀ ਦੁਪਹਿਰ 1.05 ਵਜੇ ਪਹੁੰਚੇਗੀ।

ਇਸੇ ਤਰ੍ਹਾਂ ਵਾਪਸੀ ‘ਤੇ ਇਹ ਰੇਲ ਗੱਡੀ ਨਵੀਂ ਦਿੱਲੀ ਤੋਂ ਦੁਪਹਿਰ 1.40 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 3.50 ‘ਤੇ ਅੰਬਾਲਾ, 4.59 ‘ਤੇ ਲੁਧਿਆਣਾ ਅਤੇ ਸ਼ਾਮ 6.50 ‘ਤੇ ਅੰਮ੍ਰਿਤਸਰ ਪਹੁੰਚੇਗੀ। ਇਹ ਰੇਲ ਗੱਡੀ ਸਾਹਨੇਵਾਲ ਰੇਲਵੇ ਸਟੇਸ਼ਨ ‘ਤੇ ਨਹੀਂ ਰੁਕੇਗੀ। ਇਹ ਅੰਮ੍ਰਿਤਸਰ-ਨਵੀਂ ਦਿੱਲੀ ਸੈਕਸ਼ਨ ‘ਤੇ ਚੱਲਣ ਵਾਲੀ ਪਹਿਲੀ ਹਾਈ ਸਪੀਡ ਟਰੇਨ ਹੋਵੇਗੀ। ਫਿਲਹਾਲ ਇਸ ਸੈਕਸ਼ਨ ‘ਤੇ ਕਰੀਬ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਟਰੇਨਾਂ ਚੱਲ ਰਹੀਆਂ ਹਨ ਜਦਕਿ ਵੰਦੇ ਭਾਰਤ ਟਰੇਨ ਦੀ ਰਫਤਾਰ 160 ਕਿਲੋਮੀਟਰ ਪ੍ਰਤੀ ਘੰਟਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button