Breaking NewsD5 specialIndiaNewsPunjab

ਕੋਰੋਨਾ ਵਾਇਰਸ ਨਾਲ ਮੁਸਲਮਾਨ ਦੀ ਮੌਤ

ਕੋਰੋਨਾ ਵਾਇਰਸ ਕਾਰਨ ਲੋਕਾਂ ਦੇ ਮਨਾਂ ਅੰਦਰ ਸਹਿਮ ਬਣਿਆ ਹੋਇਆ ਹੈ। ਮਰੀਜ਼ ਦੀ ਮੌਤ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਤੇ ਦਫਨਾਉਣ ਨੂੰ ਲੈ ਕੇ ਕਈ ਥਾਵਾਂ `ਤੇ ਵਿਵਾਦ ਵੇਖਣ ਨੂੰ ਮਿਲ ਰਿਹਾ ਹੈ। ਜਿਥੇ ਪੰਜਾਬ `ਚ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸਸਕਾਰ ਦਾ ਪਿੰਡ ਵੇਰਕਾ `ਚ ਵਿਰੋਧ ਹੋਇਆ। ਉਥੇ ਹੀ ਹੁਣ ਖ਼ਬਰ ਇਕ ਮੁਸਲਿਮ ਵਿਅਕਤੀ ਦੇ ਅੰਤਿਮ ਸਸਕਾਰ ਨਾਲ ਜੁੜੀ ਹੈ। ਹਾਲਾਂਕਿ ਇਹ ਖ਼ਬਰ ਮੁੰਬਈ ਦੀ ਹੈ। ਜਿਥੇ ਉਪ ਨਗਰ ਮਲਾਡ `ਚ ਕੋਰੋਨਾ ਵਾਇਰਸ ਕਾਰਨ 65 ਸਾਲਾ ਵਿਅਕਤੀ ਦੀ ਮੌਤ ਹੋਈ ਤਾਂ ਉਸ ਨੂੰ ਦਫਨਾਉਣ ਦਾ ਕਬਰਿਸਤਾਨ ਟਰੱਸਟੀਜ਼ ਨੇ ਵਿਰੋਧ ਕੀਤਾ।

Muslim Man Denied Burial; Last Rites Later Performed As Per Hindu Rituals

ਜਿਸ ਤੋਂ ਬਾਅਦ ਮ੍ਰਿਤਕ ਦਾ ਅੰਤਿਮ ਸਸਕਾਰ ਕਰਨਾ ਪਿਆ। ਜਦਕਿ ਪ੍ਰਸ਼ਾਸਨ ਨੇ ਦਫਨਾਉਣ ਦੀ ਇਜਾਜ਼ਤ ਦਿੱਤੀ ਸੀ। ਓਧਰ ਮਹਾਰਾਸ਼ਟਰ ਦੇ ਮੰਤਰੀ ਤੇ ਮਾਲਵਾਨੀ ਦੇ ਵਿਧਾਇਕ ਅਸਲਮ ਸ਼ੇਖ ਨੇ ਕਿਹਾ, ‘‘ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਰੋਨਾਵਾਇਰਸ ਕਾਰਨ ਮੌਤ ਹੋਣ ’ਤੇ ਸਭ ਤੋਂ ਨੇੜਲੇ ਕਬਰਿਸਤਾਨ ਵਿੱਚ ਦਫ਼ਨਾਉਣ ਦੀ ਇਜਾਜ਼ਤ ਹੈ ਪਰ ਇਸ ਮਾਮਲੇ ’ਚ ਪਰਿਵਾਰ ਮੈਂਬਰ ਬਿਨਾਂ ਕਿਸੇ ਨੂੰ ਦੱਸੇ ਮਲਾਡ ਮਾਲਵਾਨੀ ਕਬਰਿਸਤਾਨ ਪਹੁੰਚੇ ਗਏ। ਅਸਲਮ ਸ਼ੇਖ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਕਬਰਿਸਤਾਨ ਲੈ ਕੇ ਜਾਣ ਵਾਲੇ ਸਟਾਫ਼ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button