Breaking NewsInternationalNews

ਜਦੋਂ ਸੜ੍ਹਕ ‘ਤੇ ਹੋਈ ਨੋਟਾਂ ਦੀ ਬਰਸਾਤ ਤਾਂ ਦੇਖੋ ਲੋਕਾਂ ਨੇ ਕਿਵੇਂ ਪਾਈ ਲੁੱਟ Video

ਜੇਕਰ ਤੁਹਾਨੂੰ ਸੜ੍ਹਕ ‘ਤੇ ਨੋਟਾਂ ਦੀ ਬਰਸਾਤ ਹੁੰਦੀ ਦਿਖੇ ਤਾਂ ਤੁਸੀ ਕੀ ਕਰੋਗੇ ? ਇਹ ਤਾਂ ਤੈਅ ਹੈ ਕਿ ਜ਼ਿਆਦਾਤਰ ਲੋਕਾਂ ਦਾ ਮਨ ਕਰੇਗਾ ਕਿ ਉਹ ਜਿੰਨੀ ਜਲਦੀ ਹੋ ਸਕੇ ਸਾਰੇ ਨੋਟ ਚੁੱਕ ਕੇ ਆਪਣੇ ਕੋਲ ਰੱਖ ਲੈਣ ਹਾਂ ਹੋ ਸਕਦਾ ਹੈ ਕਿ ਕੁੱਝ ਲੋਕ ਕੰਟਰੋਲ ਕਰ ਲੈਣ ਤੇ ਆਪਣੀ ਗੱਡੀ ਨਾ ਰੋਕਣ। ਨਿਊਯਾਰਕ ਵਿੱਚ ਇੱਕ ਰੋਚਕ ਘਟਨਾ ਵਾਪਰੀ ਜਿਥੇ ਈਸਟ ਰੂਥਰਫੋਰਡ ਦੀਆਂ ਸਾਧਕਾਂ ‘ਤੇ ਵਿਅਸਤ ਘੰਟਿਆਂ ਵਿੱਚ ਲੋਕ ਆਪਣੀ ਗੱਡੀ ਰੋਕ ਕੇ ਪੈਸੇ ਚੁੱਕ ਰਹੇ ਹਨ। ਦਰਅਸਲ ਸੜ੍ਹਕ ‘ਤੇ ਬਰਿੰਕ ਕੰਪਨੀ ਦਾ ਇੱਕ ਟਰੱਕ ਜਾ ਰਿਹਾ ਸੀ ਜਿਸ ਦਾ ਦਰਵਾਜ਼ਾ ਖੁੱਲ੍ਹਣ ਨਾਲ ਸਾਰੇ ਨੋਟ ਉੱਡ ਕੇ ਸੜ੍ਹਕ ‘ਤੇ ਮੀਹ ਵਾਂਗ ਵਰ ਗਏ।

Read Also ਸਿਰ ਪਾੜ ਕੇ ਲੈ ਗਏ ਸਭ ਕੁੱਝ, ਲਗਾਤਾਰ ਦੋ ਵਾਰ ਇੱਕ ਹੀ ਜਗ੍ਹਾ ਲੁੱਟ (ਵੀਡੀਓ)

ਸੋਸ਼ਲ ਮੀਡਿਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਯੂਨਿਫਾਰਮ ਪਹਿਨੇ ਹੋਏ ਇੱਕ ਵਿਅਕਤੀ ਸਾਧਕ ‘ਤੇ ਗੱਡੀਆਂ ਦੀ ਆਵਾਜਾਹੀ ਵਿੱਚ ਪੈਸੇ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਕਿ ਬਾਕੀ ਲੋਕ ਵੀ ਇਹੀ ਕੰਮ ਕਰਦੇ ਦਿਖਾਈ ਦੇ ਰਹੇ ਹਨ। ਬਲੂਮਫੀਲਡ ਦੇ ਡੇਨਿਅਲ ਸ਼ਾਅ ਨੇ ਇਸ ਵਾਕਏ ਨੂੰ ਲਾਈਵ ਦੇਖਿਆ ਉਨ੍ਹਾਂ ਨੇ ਦੱਸਿਆ ਜਦੋਂ ਲੋਕਾਂ ਨੇ ਸੜਕ ਉੱਤੇ ਪੈਸੇ ਗਿਰੇ ਵੇਖੇ ਤਾਂ ਉਹ ਇਨਾ ਪੈਸੇ ਉਡਦਾ ਦੇਖ ਬਿਲਕੁੱਲ ਪਾਗਲ ਹੋ ਗਏ।

ਉਨ੍ਹਾਂ ਨੇ ਦੱਸਿਆ ਕਿ ਭਾਰੀ ਟਰੈਫਿਕ ਦੀ ਵੀ ਪ੍ਰਵਾਹ ਨਾ ਕਰਦਿਆਂ ਲੋਕਾਂ ਨੇ ਸੜ੍ਹਕ ਦੇ ਵਿਚ ਹੀ ਗੱਡੀਆਂ ਰੋਕ ਲਾਈਆਂ ਤੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਪੈਸੇ ਲੁੱਟਣੇ ਸ਼ੁਰੂ ਕਰ ਦਿੱਤੇ। ਇਸ ਵਾਇਰਲ ਵੀਡੀਓ ‘ਚ ਬਰਿੰਕ ਦਾ ਟਰੱਕ ਵੀ ਖੜ੍ਹਾ ਵੀ ਨਜ਼ਰ ਆਉਂਦਾ ਹੈ। ਪੁਲਿਸ ਨੇ ਦੱਸਿਆ ਕਿ ਸੜ੍ਹਕ ‘ਤੇ ਮਚੀ ਭਾਜੜਾਂ ਨਾਲ ਦੋ ਕਰੈਸ਼ ਹੋ ਗਏ ਹਾਲਾਂਕਿ ਇਹ ਨਹੀਂ ਪਤਾ ਲੱਗ ਸਕਿਆ ਕਿ ਕੋਈ ਜਖ਼ਮੀ ਹੋਇਆ ਹੈ ਜਾਂ ਨਹੀਂ। ਪੁਲਿਸ ਕੈਪਟਨ ਫਿਲ ਟਾਓਰਮਿਨਾ ਨੇ ਕਿਹਾ , ਅਜਿਹਾ ਲੱਗਦਾ ਹੈ ਕਿ ਬਰਿੰਕ ਕੰਪਨੀ ਦੇ ਟਰੱਕ ਦਾ ਦਰਵਾਜਾ ਚੰਗੀ ਤਰ੍ਹਾਂ ਬੰਦ ਨਹੀਂ ਕੀਤਾ। ਬਰਿੰਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਟਰੱਕ ਉਨ੍ਹਾਂ ਦੀ ਕੰਪਨੀ ਦਾ ਹੀ ਹੈ।

ਜਾਣਕਾਰੀ ਮੁਤਾਬਕ ਟਰੱਕ ਵਿਚ ਨਕਦੀ ਦੋ ਪਲਾਸਟਿਕ ਦੇ ਬੈਗਾਂ ‘ਚ ਰਾਖੀ ਹੋਈ ਸੀ ਇੱਕ ਬੈਗ ਚ 140 ,000 (1,26,74 ,645 ਰੁਪਏ ) ਡਾਲਰ ਸਨ ਤੇ ਦੂਜੇ ‘ਚ 370 ,000 (3,34,97,277 ਰੁਪਏ ) ਸਨ। ਪੁਲਿਸ ਦਾ ਕਹਿਣਾ ਹੈ ਕਿ ਬੈਗ ਟਰੱਕ ਦੇ ਪਿੱਛੇ ਪਏ ਸਨ ਤੇ ਦਰਵਾਜ਼ਾ ਖਰਾਬ ਹੋਣ ਕਾਰਨ ਸੜ੍ਹਕ ‘ਤੇ ਖੁੱਲ ਗਿਆ ‘ਤੇ ਨੋਟ ਮੀਹ ਵਾਂਗ ਸੜ੍ਹਕ ‘ਤੇ ਬਰਸ ਗਏ। ਬਰਿੰਕ ਦੇ ਕਰਮਚਾਰੀ ਤੇ ਤਰਕ ਚਾਲਕ ਨੇ ਮਿਲ ਕੇ ਪੈਸੇ ਇਕੱਠੇ ਕਰਨੇ ਸ਼ੁਰੂ ਕਿੱਤੇ ਤੇ ਨਾਲ ਹੀ ਲੋਕਾਂ ਨੇ ਲੁੱਟ ਮਚਾ ਦਿੱਤੀ ਜਾਣਕਾਰੀ ਮੁਤਾਬਕ $300,000 ਦੀ ਰਾਸ਼ੀ ਹਵਾਕ਼ ‘ਚ ਉੱਡ ਗਈ ਜਿਹੜੀ ਉਹ ਇਕੱਠੀ ਨਹੀਂ ਕਰ ਸਕੇ। ਦੱਸ ਦੇਈਏ ਕਿ ਮਈ ਮਹੀਨੇ ਵਿੱਚ ਵੀ ਬਰਿੰਕ ਦੇ ਇੱਕ ਟਰੱਕ ਤੋਂ ਹਜ਼ਾਰਾਂ ਡਾਲਰ ਸੜਕ ‘ਤੇ ਖਿਲਰ ਗਏ ਸਨ। ਇਸੇ ਤਰ੍ਹਾਂ 2012 ਵਿੱਚ ਵੀ ਅਜਿਹਾ ਹੀ ਘਟਨਾ ਹੋਈ ਸੀ ਹਾਲਾਂਕਿ ਉਸ ਵੇਲੇ ਬਹੁਤ ਵੱਡੀ ਰਾਸ਼ੀ ਵਿੱਚ ਪੈਸੇ ਨਹੀਂ ਗਿਰੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button