EntertainmentNews

ਪ੍ਰਿਯੰਕਾ-ਨਿਕ ਦੇ ਵਿਆਹ ‘ਚ ਸ਼ਾਮਲ ਹੋਣਗੇ ਇੰਨੇ ਮਹਿਮਾਨ

ਬੀਤੇ ਦਿਨ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਲਈ ਯਾਦਗਾਰ ਰਹੀ। ਸ਼ੁੱਕਰਵਾਰ ਸ਼ਾਮ ਨੂੰ ਜੋਧਪੁਰ ਦੇ ਉਮੇਦ ਭਵਨ ਪੈਲੇਸ ਵਿੱਚ ਨਿੱਕ-ਪ੍ਰਿਯੰਕਾ ਦਾ ਸੰਗੀਤ ਫੰਕਸ਼ਨ ਹੋਇਆ। ਇਸ ਫੰਕਸ਼ਨ ਵਿੱਚ ਇਸ ਜੋੜੇ ਦੇ ਦੋਸਤ ਅਤੇ ਫੈਮਲੀ ਦੇ ਲੋਕ ਸ਼ਾਮਲ ਹੋਏ ਅਤੇ ਸਭ ਨੇ ਬਾਲੀਵੁੱਡ ਗਾਣਿਆਂ ‘ਤੇ ਖੂਬ ਮਸਤੀ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਸੰਗੀਤ ਦਾ ਫੰਕਸ਼ਨ ਸ਼ਾਮ ਨੂੰ 8:30 ਵਜੇ ਸ਼ੁਰੂ ਹੋਣ ਵਾਲਾ ਸੀ ਪਰ ਇਹ ਰਾਤ 9:00 ਵਜੇ ਸ਼ੁਰੂ ਹੋਇਆ। ਇਸ ਸ਼ਾਮ ਦੀ ਥੀਮ ਬਲੈਕ, ਗੋਲਡ ਅਤੇ ਸਿਲਵਰ ਸੀ ਅਤੇ ਇਸ ਥੀਮ ਦੇ ਮੁਤਾਬਕ, ਪੂਰੀ ਸਜਾਵਟ ਕੀਤੀ ਗਈ ਸੀ। ਸੂਤਰਾਂ ਦੇ ਮੁਤਾਬਕ ਸੰਗੀਤ ਦਾ ਫੰਕਸ਼ਨ ਖੁੱਲੇ ਵਿੱਚ ਆਯੋਜਿਤ ਕੀਤਾ ਗਿਆ ਅਤੇ ਪੂਰੇ ਏਰਿਆ ਨੂੰ ਸ਼ਾਨਦਾਰ ਲਾਈਟਾਂ ਅਤੇ ਮੋਰ ਪੰਖਾਂ ਨਾਲ ਸਜਾਇਆ ਗਿਆ।

ਇਸ ਫੰਕਸ਼ਨ ਦਾ ਮੁੱਖ ਖਿੱਚ ਪ੍ਰਿਯੰਕਾ ਅਤੇ ਨਿੱਕ ਦੇ ਦੋਸਤ ਦੀ ਪਰਫਾਰਮੈਂਸ ਰਹੀ ਪਤਾ ਲੱਗਿਆ ਕਿ ਪ੍ਰਿਯੰਕਾ ਦੀ ਗਰਲ ਗੈਂਗ ਜਿਸ ਵਿੱਚ ਪਰਿਣੀਤੀ ਚੋਪੜਾ ਵੀ ਸ਼ਾਮਲ ਸਨ, ਉਨ੍ਹਾਂ ਨੇ ਐਕਟ ਕਰਕੇ ਇਸ ਕਪਲ ਦੀ ਪੂਰੀ ਲਵ ਸਟੋਰੀ ਦੱਸੀ ਅਤੇ ਇਹ ਐਕਟ ਨਿੱਕ ਨੂੰ ਵੀ ਕਾਫ਼ੀ ਪਸੰਦ ਆਇਆ।

Read Also ਪ੍ਰੇਮੀ ਨਿੱਕ ਜੋਨਸ ਨਾਲ ਪ੍ਰਿਯੰਕਾ ਨੇ ਮਨਾਇਆ 36ਵਾਂ ਜਨਮਦਿਨ

ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਅਤੇ ਨਿੱਕ ਨੇ ਕਈ ਹਿੰਦੀ ਅਤੇ ਪੰਜਾਬੀ ਗਾਣਿਆਂ ‘ਤੇ ਡਾਂਸ ਕੀਤਾ। ਇਸ ਮੌਕੇ ‘ਤੇ ਪ੍ਰਿਅੰਕਾ ਨੇ ਚਮਕੀਲੀ ਸਾੜੀ ਪਹਿਨੀ ਹੋਈ ਸੀ ਜਦੋਂ ਕਿ ਨਿੱਕ ਨੇ ਪਜਾਮੇ ਦੇ ਨਾਲ ਬੰਦ ਗਲੇ ਦਾ ਕੁੜਤਾ ਪਾਇਆ ਹੋਇਆ ਸੀ ਕਿਹਾ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਇਸ ਕਪਲ ਦੇ ਵਿਆਹ ਕ੍ਰਿਸ਼ਚਨ ਰੀਤੀ-ਰਿਵਾਜਾਂ ਨਾਲ ਹੋਵੇਗੀ।

https://www.instagram.com/p/BqyRbUzA46c/

ਹਾਂਲਾਕਿ ਦੋਵਾਂ ਦੇ ਵਿਆਹ ਦੀਆਂ ਤਾਰੀਕਾਂ ਦਾ ਅਜੇ ਤਕ ਸਸਪੈਂਸ ਹੀ ਬਣਿਆ ਹੋਇਆ ਹੈ ਕਿਉਂਕਿ ਕਿਹਾ ਜਾ ਰਿਹਾ ਹੈ 2 ਦਸੰਬਰ ਨੂੰ ਹਿੰਦੂ ਤੇ 3 ਦਸੰਬਰ ਨੂੰ ਕ੍ਰਿਸ਼ਚਨ ਰਿਤੀ ਰਿਵਾਜ਼ਾ ਨਾਲ ਵਿਆਹ ਹੋਵੇਗਾ ਪਰ ਦਸਣਯੋਗ ਹੈ ਕਿ ਹੁਣ ਖਬਰਾਂ ਇਹ ਆ ਰਹੀਆਂ ਹਨ ਕਿ ਦੋਵੇਂ ਰਸਮਾਂ ਨਾਲ ਵਿਆਹ ਇਕੋ ਦਿਨ ਹੀ ਹੋਵੇਗਾ।

ਪ੍ਰਿਯੰਕਾ ਤੇ ਨਿਕ ਦੀ ਸੰਗੀਤ ਸੈਰੇਮਨੀ ਲਈ ਉਮੈਦ ਭਵਨ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ। ਸੰਗੀਤ ਸੈਰੇਮਨੀ ਦੀ ਥੀਮ ਰਾਜਸਥਾਨੀ ਰਖੀ ਗਈ ਸੀ।ਇਸ ਵਿਆਹ ‘ਚ ਸ਼ਰੀਕ ਹੋਣ ਲਈ ਕਈ ਵੀ.ਵੀ.ਆਈ.ਪੀ ਜੋਧਪੁਰ ਪਹੁੰਚੇ। ਵਿਆਹ ਲਈ ਖਾਸ ਮਿਹਮਾਨਾਂ ਨੂੰ ਹੀ ਬੁਲਾਇਆ ਗਿਆ ਹੈ।ਦਸ ਦਈਏ ਉਮੈਦ ਭਵਨ ‘ਚ ਆਯੋਜਿਤ ਇਸ ਵਿਆਹ ਸਮਾਰੋਹ ‘ਚ ਕੇਵਲ 80 ਮਹਿਮਾਨ ਹੀ ਸ਼ਿਰਕਤ ਕਰਨਗੇ।ਇਸ ਗਰੈਂਡ ਪਾਰਟੀ ‘ਚ ਸ਼ਾਮਿਲ ਹੋਣ ਲਈ ਦੇਸ਼ ਦੇ ਸਭ ਤੋਂ ਵੱਡੇ ਬਿਜਨਸਮੈਨ ਮੁਕੇਸ਼ ਅੰਬਾਨੀ ਵੀ ਅਪਣੇ ਪੂਰੇ ਪਰਿਵਾਰ ਨਾਲ ਪਹੁੰਚੇ।

ਮਹਿਮਾਨ ਆਪਣੇ ਨਾਲ ਕੈਮਰੇ ਵਾਲੇ ਮੋਬਾਈਲ ਉਮੈਦ ਭਵਨ ਨਹੀ ਲਿਜਾ ਸਕਦੇ।ਉਨ੍ਹਾਂ ਦਾ ਮੋਬਾਈਲ ਲੈ ਕੇ ਉਨ੍ਹਾਂ ਨੂੰ ਇਕ ਟੋਕਨ ਦਿਤਾ ਜਾਏਗਾ,ਜਿਸਦੇ ਅਧਾਰ ਤੇ ਵਿਆਹ ਦੀ ਸਾਰੀਆਂ ਰਸਮਾਂ ਤੇ ਰੀਤੀ ਰਿਵਾਜਾਂ ਬਾਅਦ ਅਪਣਾ ਫੋਨ ਵਾਪਿਸ ਲੈ ਸਕਣਗੇ।ਵਿਆਹ ਦੇ ਦੌਰਾਨ ਮਿਹਮਾਨਾਂ ਨੂੰ ਇਕ ਬਿਨਾਂ ਕੈਮਰੇ ਵਾਲਾ ਫੋਨ ਦਿਤਾ ਜਾਏਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button