Breaking NewsD5 specialNewsPoliticsPunjab

ਗੰਡਾਸਿਆਂ ਨਾਲ ਮਰੀਜ਼ ਲੈ ਕੇ ਆਏ ਮੌਤ, ਜੇ ਗੇਟ ਨਾ ਖੋਲ੍ਹਦੇ ਤਾਂ ਸ਼ਾਇਦ ਬਚ ਜਾਂਦੇ (ਵੀਡੀਓ)

ਮਾਨਸਾ : ਮਾਨਸਾ ਸ਼ਹਿਰ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮਰੀਜ਼ ਬਣ ਕੇ ਆਏ ਪੰਜ ਨੌਜਵਾਨਾਂ ਨੇ ਡਾਕਟਰ ਦੇ ਘਰ ਉੱਤੇ ਹਮਲਾ ਕਰ ਦਿੱਤਾ। ਜਿਸ ਨਾਲ ਡਾਕਟਰ ਦੇ ਪਰਿਵਾਰ ਦੇ ਚਾਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਇਹ ਨੌਜਵਾਨ ਲੁੱਟ ਦੀ ਨਿਅਤ ਨਾਲ ਆਏ ਸੀ। ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈਆਂ, ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਮੋਟਰਸਾਇਕਲ ਉੱਤੇ ਸਵਾਰ ਹੋ ਕੇ ਪੰਜ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਸੁੰਨਸਾਨ ਗਲੀ ਵਿੱਚ ਆਉਦੇ ਹਨ। ਜਿਨ੍ਹਾਂ ਨੂੰ ਦੇਖ ਕੁੱਤੇ ਭੋਕਣ ਦੀ ਬਜਾਏ ਉਨ੍ਹਾਂ ਤੋਂ ਡਰਦੇ ਭੱਜ ਜਾਂਦੇ ਹਨ, ਜਿਸ ਤੋਂ ਬਾਅਦ ਤਿੰਨ ਨੌਜਵਾਨ ਇਕ ਗਲੀ ਵਿੱਚ ਜਾਂਦੇ ਨੇ ਤੇ ਇਕ ਮੋਟਰਸਾਇਕਲ ਨੂੰ ਉਥੋਂ ਸਟਾਰਟ ਤੇ ਅੱਗੇ ਗਲੀ ਕੋਲ ਜਾ ਕੇ ਖੜਾ ਹੋ ਜਾਂਦਾ ਹੈ।

Read Also ਮਰੀਜ਼ ਨੂੰ ਮਿਲਣ ਆੲੇ ਵਿਅਕਤੀ ਤੇ ਹਮਲਾ,ਸ਼ਰੇਆਮ ਚੱਲੀਆਂ ਗੋਲ਼ੀਆਂ

ਜਿਸ ਦੇ ਨਾਲ ਦਾ ਚੌਥਾ ਨੌਜਵਾਨ ਵੀ ਗਲੀ ਵਿੱਚ ਚਲਾ ਜਾਂਦਾ ਹੈ ਕੁਝ ਸਮੇਂ ਬਾਅਦ ਮੋਟਰਸਾਇਕਲ ਸਵਾਰ ਪੰਜਵਾਂ ਨੌਜਵਾਨ ਵੀ ਫਿਰ ਤੋਂ ਮੋਟਰਸਾਇਕਲ ਸਟਾਰਟ ਕਰਦਾ ਹੈ ਤੇ ਗਲ਼ੀ ਵਿੱਚ ਚਲਾ ਜਾਂਦਾ ਹੈ। ਜਿਸ ਤੋਂ ਬਾਅਦ ਪੰਜੇ ਨੌਜਵਾਨ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਿਸ ਆਉਂਦੇ ਦਿਖਾਈ ਦੇ ਰਹੇ ਨੇ ਤੇ ਇਕ ਇਕ ਕਰਕੇ ਪੰਜੇ ਨੌਜਵਾਨ ਮੋਟਰਸਾਇਕਲ ਉੱਤੇ ਬੈਠ ਉਥੋ ਫਰਾਰ ਹੋ ਜਾਂਦੇ ਹਨ। ਉਧਰ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਟੋਨੀ ਤੇ ਸੋਨੂੰ ਅਰੋੜਾ ਨੇ ਦੱਸਿਆ ਕਿ ਉਹ ਰਾਤ ਸਮੇਂ ਘਰ ਵਿੱਚ ਰੋਟੀ ਖਾ ਰਹੇ ਸਨ ਕਿ ਕੁੱਝ ਲੋਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਹਮਲਾਵਰਾਂ ਨੂੰ ਜਲਦੀ ਹੀ ਕਾਬੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਹਮਲਾਵਰਾਂ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਨ੍ਹਾਂ ਹਮਲਾਵਰਾਂ ਨੂੰ ਕਦੋ ਤੱਕ ਕਾਬੂ ਕਰਨ ਵਿਚ ਸਫਲ ਹੁੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button