Breaking NewsD5 specialInternationalNewsPunjabTop News

ਲਵਪ੍ਰੀਤ ਖੁਦਕੁਸ਼ੀ ਮਾਮਲਾ : ਪਤਨੀ ਬੇਅੰਤ ਕੌਰ ਦੇ ਖਿਲਾਫ ਧਾਰਾ 306 ਦੇ ਤਹਿਤ ਕੇਸ ਦਰਜ

ਬਰਨਾਲਾ : ਲਵਪ੍ਰੀਤ ਸਿੰਘ ਦੀ ਖੁਦਕੁਸ਼ੀ ਮਾਮਲੇ ‘ਚ ਉਸ ਦੀ ਪਤਨੀ ਬੇਅੰਤ ਕੌਰ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਤੇ ਬਰਨਾਲਾ ਪੁਲਿਸ ਨੇ ਮਰਨ ਲਈ ਮਜ਼ਬੂਰ ਕਰਨ ਲਈ ਧਾਰਾ 306 ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਪਹਿਲਾ ਕੈਨੇਡਾ ਰਹਿੰਦੀ ਬੇਅੰਤ ਕੌਰ ‘ਤੇ ਪੁਲਿਸ ਨੇ 420 (ਠੱਗੀ) ਦਾ ਮੁਕੱਦਮਾ ਦਰਜ ਕੀਤਾ ਸੀ ਹੁਣ ਇਸ ਵਿੱਚ ਧਾਰਾ 306 ਵੀ ਜੋੜ ਦਿੱਤੀ ਗਈ ਹੈ।

🔴LIVE : ਹਰੀਸ਼ ਰਾਵਤ ਨੇ ਲਿਆ ਸਿੱਖਾਂ ਨਾਲ ਪੰਗਾ! ਕੈਪਟਨ ਨੂੰ ਮਿਲੀ ਧਮਕੀ ! ਕਿਸਾਨਾਂ ਬਾਰੇ ਸੁਖਬੀਰ ਬਾਦਲ ਦਾ ਬਿਆਨ

ਬਰਨਾਲਾ ਪੁਲਿਸ ਦੇ DSP ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਤੇ ਪਹਿਲਾਂ ਧੋਖਾਧੜੀ ਦੀ ਧਾਰਾ 420 ਦਾ ਮਾਮਲਾ ਦਰਜ ਕੀਤਾ ਗਿਆ ਸੀ। ਲਵਪ੍ਰੀਤ ਦੇ ਪੋਸਟਮਾਰਟਮ ਤੋਂ ਬਾਅਦ ਬਿਸਰਾ ਰਿਪੋਰਟ ਆਉਣੀ ਅਜੇ ਬਾਕੀ ਸੀ, ਜੋ ਆ ਚੁੱਕੀ ਹੈ, ਜਿਸ ਦੇ ਆਧਾਰ ‘ਤੇ ਹੁਣ ਬਰਨਾਲਾ ਪੁਲਿਸ ਨੇ ਮਰਨ ਲਈ ਮਜ਼ਬੂਰ ਕਰਨ ਲਈ ਧਾਰਾ 306 ਦੀ ਮਾਮਲਾ ਦਰਜ ਕਰ ਲਿਆ ਹੈ।

ਹਰੀਸ਼ ਰਾਵਤ ਦਾ ਪੰਜ ਪਿਆਰਿਆਂ ਬਾਰੇ ਬਿਆਨ , ਹੋਵੇਗੀ ਵੱਡੀ ਕਾਰਵਾਈ ! D5 Channel Punjabi

ਇਸ ਮਾਮਲੇ ਨੂੰ ਲੈ ਕੇ ਬਰਨਾਲਾ ਪੁਲਿਸ ਨੇ ਇਕ SIT ਟੀਮ ਬਣਾਈ ਹੋਈ ਹੈ ਤੇ ਟੀਮ ਆਪਣੀ ਕਾਰਵਾਈ ਕਰ ਰਹੀ ਹੈ ਤੇ ਅਗਲੀ ਕਾਰਵਾਈ ਜਾਂਚ ਦੇ ਆਧਾਰ ‘ਤੇ ਕੀਤੀ ਜਾਵੇਗੀ।ਲਵਪ੍ਰੀਤ ਸਿੰਘ ਉਰਫ ਲਾਡੀ ਦਾ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਸੀ ਕਿ ਬੇਅੰਤ ਕੌਰ ਉੱਤੇ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ ਪਰ ਪੁਲਿਸ ਨੇ ਪਰਿਵਾਰ ਦੇ ਧਰਨੇ ਤੋਂ ਬਾਅਦ ਸਿਰਫ 420 ਦੀ ਧਾਰਾ ਤਹਿਤ ਕੇਸ ਦਰਜ ਕੀਤਾ ਸੀ।ਲਵਪ੍ਰੀਤ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਬੇਅੰਤ ਦਾ ਪਰਿਵਾਰ ਵੀ ਇਸ ਮਾਮਲੇ ਵਿੱਚ ਓਨਾ ਹੀ ਅਰੋਪੀ ਹੈ ਜਿੰਨਾ ਕਿ ਬੇਅੰਤ, ਇਸ ਲਈ ਉਸ ਦੇ ਮਾਤਾ ਪਿਤਾ ਉੱਤੇ ਵੀ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button