PunjabTop News

ਗੈਂਗਸਟਰ ਦੀਪਕ ਟੀਨੂ ਦੀ ਮਹਿਲਾ ਮਿੱਤਰ ਨੂੰ ਅਦਾਲਤ ਨੇ ਭੇਜਿਆ ਰਿਮਾਂਡ ‘ਤੇ

ਚੰਡੀਗੜ੍ਹ : ਏਜੀਟੀਐਫ ਤੇ ਮਾਨਸਾ ਪੁਲਿਸ (Mansa Police) ਦੇ ਸਾਂਝੇ ਆਪ੍ਰੇਸ਼ਨ ਦੌਰਾਨ ਮੁੰਬਈ ਤੋਂ ਕਥਿਤ ਗੈਂਗਸਟਰ ਦੀਪਕ ਟੀਨੂੰ ਦੀ ਮਹਿਲਾ ਮਿੱਤਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਮੈਡੀਕਲ ਕਰਵਾਉਣ ਤੋਂ ਬਾਅਦ ਉਸਨੂੰ ਮਾਨਸਾ ਦੀ ਅਦਾਲਤ ਵਿਖੇ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਜਤਿੰਦਰ ਕੌਰ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਇਸਦੇ ਨਾਲ ਹੀ ਫਰਾਰ ਦੀਪਕ ਟੀਨੂੰ ਮਾਮਲੇ ‘ਚ ਬਰਖਾਸਤ ਸੀ.ਆਈ.ਏ ਇੰਚਾਰਜ ਪ੍ਰਿਤਪਾਲ ਸਿੰਘ ਅਤੇ ਦੀਪਕ ਦੀ ਮਹਿਲਾ ਮਿੱਤਰ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਜਾਵੇਗੀ। ਦੋਹਾਂ ਤੋਂ ਪੁੱਛਗਿੱਛ ‘ਚ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਇਸਦੇ ਨਾਲ ਹੀ ਸਵਾਲ ਖੜ੍ਹੇ ਹੋ ਰਹੇ ਹਨ ਕਿ ਦੀਪਕ ਟੀਨੂੰ ਭਾਰਤ ਤੋਂ ਭੱਜ ਚੁੱਕਾ ਹੈ?

Tinu ਦੀ Girlfriend ਨੇ ਦੱਸਿਆ ਅਸਲ ਟਿਕਾਣਾ ! Jenny Johan ਦੇ ਹੱਕ ‘ਚ ਆਈਆ ਮੂਸੇਵਾਲਾ ਦਾ ਪਰਿਵਾਰ

ਜਾਂਚ ਵਿੱਚ ਸਾਹਮਣੇ ਆਇਆ ਕਿ ਤਰਨਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਲਾਰੈਂਸ ਗੈਂਗ ਦੇ ਅਹਿਮ ਮੈਂਬਰ ਦੀਪਕ ਟੀਨੂੰ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਦੀ ਯੋਜਨਾ ਬਣਾਈ ਗਈ ਸੀ। ਉੱਥੇ ਟੀਨੂੰ ਅਤੇ ਮੂਸੇਵਾਲਾ ਕਤਲ ਦੇ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਸਮੇਤ ਕੁਝ ਹੋਰ ਮੁਲਜ਼ਮਾਂ ਕੋਲੋਂ ਮੋਬਾਈਲ ਬਰਾਮਦ ਹੋਏ ਸਨ। ਇਸਦੇ ਨਾਲ ਹੀ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਾਲੇ ਸੀਆਈਏ ਸਟਾਫ ਮਾਨਸਾ ਦੇ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ 12 ਅਕਤੂਬਰ ਤੱਕ ਪੁਲਿਸ ਰਿਮਾਂਡ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button