Breaking NewsD5 specialIndiaNewsPunjab

LIVE | ਕੀ ਕਰਫਿਊ ਤੇ ਲਾਕਡਾਊਨ ਦਾ ਸਮਾਂ ਵਧਿਆ?

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ਼ਾਰਿਆਂ – ਇਸ਼ਾਰਿਆਂ ਵਿੱਚ ਇਹ ਸਾਫ਼ ਕਰ ਦਿੱਤਾ ਹੈ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਇਆ ਗਿਆ ਆਲ ਇੰਡੀਆ ਲਾਕਡਾਊਨ 21 ਦਿਨ ਪੂਰੇ ਹੋਣ ਤੋਂ ਬਾਅਦ 14 ਅਪ੍ਰੈਲ ਤੋਂ ਅੱਗੇ ਵਧੇਗਾ ਅਤੇ 15 ਅਪ੍ਰੈਲ ਨੂੰ ਪਾਬੰਦੀਆਂ ਖਤਮ ਨਹੀਂ ਹੋਣਗੀਆਂ। ਪੀਐਮ ਮੋਦੀ ਲਗਾਤਾਰ ਮੰਤਰੀਆਂ, ਅਧਿਕਾਰੀਆਂ, ਨੇਤਾਵਾਂ ਦੇ ਨਾਲ ਕੋਵਿਡ 19 ਸੰਕਰਮਣ ਦੇ ਵੱਧਦੇ ਮਾਮਲਿਆਂ ਦੀ ਲਗਾਤਾਰ ਸਮੀਖਿਆ ਕਰ ਰਹੇ ਹਨ। ਬੁੱਧਵਾਰ ਨੂੰ ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜਰੀਏ ਸੰਸਦ ‘ਚ ਕਈ ਦਲਾਂ ਦੇ ਫਲੋਰ ਲੀਡਰਸ ਨਾਲ ਗੱਲ ਕੀਤੀ ਅਤੇ ਦੇਸ਼ ਵਿੱਚ ਕੋਰੋਨਾ ਦੇ ਮੌਜੂਦਾ ਹਾਲਾਤ ‘ਤੇ ਚਰਚਾ ਕੀਤੀ। ਇਸ ਮੀਟਿੰਗ ‘ਚ ਪੀਐਮ ਨਰਿੰਦਰ ਮੋਦੀ ਦੇ 10 ਵੱਡੇ ਸੁਨੇਹੇ ਇਹ ਹਨ ।

LIVE | ਕੀ ਕਰਫਿਊ ਤੇ ਲਾਕਡਾਊਨ ਦਾ ਸਮਾਂ ਵਧਿਆ? ਕਰੋਨਾ ਨਾਲ ਜੁੜੀਆਂ ਖ਼ਬਰਾਂ | Call 0175-5000156

1 . 14 ਅਪ੍ਰੈਲ ਨੂੰ ਲਾਕਡਾਊਨ ਹਟਾਉਣਾ ਸੰਭਵ ਨਹੀਂ ਹੈ।
2 . ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਲਾਕਡਾਊਨ ਹੀ ਇੱਕਮਾਤਰ ਰਸਤਾ ਹੈ।
3 . ਮੈਂ ਲਗਾਤਾਰ ਸੀਐਮ, ਡੀਐਮ ਅਤੇ ਮਾਹਿਰਾਂ ਨਾਲ ਗੱਲ ਕਰ ਰਿਹਾ ਹਾਂ। ਕੋਈ ਨਹੀਂ ਕਹਿ ਰਿਹਾ ਹੈ ਕਿ ਲਾਕਡਾਊਨ ਹਟਾਇਆ ਜਾਵੇ।
4 . 11 ਅਪ੍ਰੈਲ ਨੂੰ ਫਿਰ ਮੈਂ ਰਾਜਾਂ ਦੇ ਮੁੱਖਮੰਤਰੀਆਂ ਨਾਲ ਗੱਲ ਕਰਾਂਗਾ। ਲਾਕਡਾਉਨ ਨੂੰ ਲੈ ਕੇ ਅੰਤਿਮ ਫੈਸਲਾ ਉਸ ਤੋਂ ਹੀ ਲਿਆ ਜਾਵੇਗਾ।
5 . ਸਾਨੂੰ ਸੋਸ਼ਲ ਡਿਸਟੇਂਸਿੰਗ ਦਾ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਹੋਰ ਵੀ ਕਈ ਕਦਮ ਚੁੱਕਣੇ ਹੋਣਗੇ ਜਿਸਦੀ ਉਂਮੀਦ ਨਾ ਕੀਤੀ ਗਈ ਹੋਵੇ।

ਕਰਫਿਊ ‘ਚ ਘਰੋਂ ਬਾਹਰ ਜਾਣ ਲਈ ਪਾਸ ਬਣਵਾਉਣ ਦਾ ਤਰੀਕਾ ਸਿੱਖੋ | HOW TO APPLY FOR CURFEW PASS

6 . ਭਾਰਤ ਦੁਨੀਆ ਦੇ ਉਨ੍ਹਾਂ ਗਿਣੇ – ਚੁਣੇ ਦੇਸ਼ਾਂ ਵਿੱਚ ਹੈ ਜਿੱਥੇ ਇੰਨੀ ਵੱਡੀ ਆਬਾਦੀ ਤੋਂ ਬਾਅਦ ਵੀ ਕੋਰੋਨਾ ਕੰਟਰੋਲ ਵਿੱਚ ਹੈ।
7 . ਸਭ ਨੇ ਕਿਹਾ ਹੈ ਕਿ ਅਸੀ ਮਿਲਕੇ ਕੋਰੋਨਾ ਨਾਲ ਲੜਾਂਗੇ। ਇਹ ਸਕਾਰਾਤਮਕ ਰਵੱਈਆ ਕੋਰੋਨਾ ਨੂੰ ਹਰਾਉਣ ਵਿੱਚ ਬਹੁਤ ਅਹਿਮ ਭੂਮਿਕਾ ਅਦਾ ਕਰੇਗਾ।
8 . ਰਾਜਨੀਤਿਕ ਦਲਾਂ, ਰਾਜ ਸਰਕਾਰਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਅਸੀ ਕੋਰੋਨਾ ਨਾਲ ਲੜਨ ‘ਚ ਕਾਮਯਾਬ ਹੋਵਾਂਗੇ।
9 . ਸਮਾਜ ਦੇ ਹਰ ਤਬਕੇ ਦੇ ਲੋਕ ਕੋਰੋਨਾ ਨਾਲ ਲੜਾਈ ਵਿੱਚ ਆਪਣੇ – ਆਪਣੇ ਹਿੱਸੇ ਦਾ ਯੋਗਦਾਨ ਕਰ ਰਹੇ ਹਨ, ਇਹ ਬਹੁਤ ਵੱਡੀ ਗੱਲ ਹੈ।
10 . ਅਮੀਰ ਤੋਂ ਅਮੀਰ ਦੇਸ਼ ਅਤੇ ਅਤਿਆਧੁਨਿਕ ਤਕਨੀਕ ਵਾਲੇ ਦੇਸ਼ ਵੀ ਕੋਰੋਨਾ ਵਾਇਰਸ ਦੇ ਸਾਹਮਣੇ ਡਗਮਗਾ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button