Breaking NewsD5 specialEntertainmentNews

‘ਗੁੱਡ ਨਿਊਜ਼’ ਨੇ ਬਾਕਸ ਆਫਿਸ ‘ਤੇ ਮਚਾਈ ਧਮਾਲ, ਤਿੰਨ ਦਿਨਾਂ ‘ਚ ਕਮਾਏ 65 ਕਰੋੜ

ਨਵੀਂ ਦਿੱਲੀ : ਅਕਸ਼ੈ ਕੁਮਾਰ, ਕਰੀਨਾ ਕਪੂਰ, ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਜਿਹੇ ਸਿਤਾਰੀਆਂ ਨਾਲ ਸਜੀ ‘ਗੁੱਡ ਨਿਊਜ਼’ ਨੂੰ ਰਿਲੀਜ਼ ਹੋਏ ਤਿੰਨ ਦਿਨ ਹੋ ਚੁੱਕੇ ਹਨ। ਫਿਲਮ ਨੇ ਰਿਲੀਜ਼ ਹੁੰਦੇ ਹੀ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤਾ ਹੈ। ਕਾਮੇਡੀ ਦੇ ਤੜਕੇ ਨਾਲ ਭਰਪੂਰ ਇਹ ਫਿਲਮ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

‘ਗੁਡ ਨਿਊਜ਼’ ਨੇ ਪਹਿਲੇ ਦਿਨ ਹੀ ਬਾਕਸ ਆਫਿਸ ‘ਤੇ ਬੰਪਰ ਓਪਨਿੰਗ ਦੇ ਨਾਲ ਸ਼ੁਰੂਆਤ ਕੀਤੀ ਸੀ। ਦੂਜੇ ਅਤੇ ਤੀਸਰੇ ਦਿਨ ਵੀ ਫਿਲਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਜਾਣਕਾਰੀ ਮੁਤਾਬਕ ਅਕਸ਼ੈ ਕੁਮਾਰ ਦੀ ਫਿਲਮ ਗੁੱਡ ਨੇ ਤੀਸਰੇ ਦਿਨ ਤਕਰੀਬਨ 25 ਤੋਂ 26 ਕਰੋੜ ਰੁਪਏ ਦੀ ਕਮਾਈ ਕੀਤੀ।

ਪਟਿਆਲਾ ‘ਚ ਗਧੇ ਨੇ ਕੀਤੀ ਕਮਾਲ, ਹਰ ਸਵਾਲ ਦਾ ਦਿੰਦਾ ਹੈ ਜਵਾਬ, ਦੇਖ ਕੇ ਰਹਿ ਜਾਓਗੇ ਹੈਰਾਨ

ਇਸ ਕਲੈਸ਼ਨ ਦੇ ਨਾਲ ਹੀ ਫਿਲਮ ਨੇ ਤਿੰਨੋਂ ਦਿਨਾਂ ‘ਚ ਹੀ 65 – 65 ਕਰੋੜ ਰੁਪਏ ਦੀ ਕਮਾਈ ਦਾ ਆਂਕੜਾ ਛੂਹ ਲਿਆ ਹੈ। ਅਕਸ਼ੈ ਕੁਮਾਰ, ਕਰੀਨਾ ਕਪੂਰ, ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਸਟਾਰਰ ਇਸ ਫਿਲਮ ਨੇ ਪੰਜਾਬ, ਦਿੱਲੀ ਅਤੇ ਯੂਪੀ ‘ਚ ਚੰਗੀ ਕਮਾਈ ਕੀਤੀ।

ਹਾਲਾਂਕਿ ਉੱਤਰ ਪ੍ਰਦੇਸ਼ ‘ਚ ਨਾਗਰਿਕਤਾ ਸੋਧ ਕਨੂੰਨ ਦੇ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨ ਦੀ ਵਜ੍ਹਾ ਨਾਲ ਫਿਲਮ ਦੀ ਕਮਾਈ ‘ਤੇ ਵੀ ਅਸਰ ਪਿਆ ਪਰ ਇਸ ਫਿਲਮ ਨੂੰ ਵਿਰੋਧ ਪ੍ਰਦਰਸ਼ਨ ਦਾ ਇੰਨਾ ਨੁਕਸਾਨ ਨਹੀਂ ਹੋਇਆ ਜਿਨ੍ਹਾਂ ਕਿ ਸਲਮਾਨ ਖਾਨ ਦੀ ‘ਦਬੰਗ 3’ ਨੂੰ ਹੋਇਆ ਹੈ। ਅਕਸ਼ੈ ਕੁਮਾਰ ਦੀ ਫਿਲਮ ਨੇ ਦੇਸ਼ ‘ਚ ਹੀ ਨਹੀਂ, ਵਿਦੇਸ਼ਾਂ ‘ਚ ਵੀ ਧਮਾਕੇਦਾਰ ਓਪਨਿੰਗ ਕੀਤੀ।

2019 ‘ਚ 6 ਕਰੋੜ ਤੋਂ ਵੱਧ ਸੰਗਤ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਇਨਾਂ ਲੋਕਾਂ ਨੇ ਵੀ ਗੁਰੂ ਅੱਗੇ ਭਰੀ ਹਾਜ਼ਰੀ

ਅਕਸ਼ੈ ਅਤੇ ਕਰੀਨਾ ਦੋਵਾਂ ਦੀ ਜੋੜੀ ਨੂੰ ਫਿਲਮ ‘ਚ ਕਾਫ਼ੀ ਪਸੰਦ ਕੀਤਾ ਗਿਆ ਹਨ। ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਦਾ ਕਿਰਦਾਰ ਵੀ ਦਰਸ਼ਕਾਂ ਨੂੰ ਖੂਬ ਪਸੰਦ ਹੈ। ਐਕਟਿੰਗ ਦੇ ਲਿਹਾਜ਼ੇ ਤੋਂ ਫਿਲਮ ਦੇ ਜ਼ਿਆਦਾਤਰ ਕਲਾਕਾਰਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਫਿਲਮ ਬਾਕਸ ਆਫਿਸ ‘ਤੇ ਕਿੰਨੀ ਕਲੈਕਸ਼ਨ ਕਰ ਪਾਉਂਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button