Breaking NewsD5 specialNewsPoliticsPunjab

ਸਿੱਖਿਆ ਵਿਭਾਗ ਵੱਲੋਂ ਆਨ ਲਾਈਨ ਸਾਇੰਸ ਫੈਸਟ ’ਚ ਹਿੱਸਾ ਲੈਣ ਵਾਸਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਨਿਰਦੇਸ਼ ਜਾਰੀ

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਆਨ ਲਾਈਨ ਸਾਇੰਸ ਫੈਸਟ 28 ਨਵੰਬਰ ਨੂੰ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਹੋ ਰਹੀ ਆਨ ਲਾਈਨ ਸਾਇੰਸ ਫੈਸਟ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਿੱਸਾ ਲੈਣ ਵਾਸਤੇ ਪ੍ਰੇਰਿਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ।

ਯੂਨੀਵਰਸਿਟੀ ‘ਚ ਮੁੜ ਪਰਤੀਆਂ ਰੌਣਕਾਂ?ਮੁੱਖ ਮੰਤਰੀ ਦੀ ਹੋ ਰਹੀ ਬੱਲੇ-ਬੱਲੇ?

ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ 28 ਨਵੰਬਰ 2020 ਨੂੰ ਇੱਕ ਆਨ ਲਾਈਨ ਸਾਇੰਸ ਫੈਸਟ ਆਯੋਜਿਤ ਕਰਵਾਈ ਜਾ ਰਹੀ ਹੈ। ਇਸ ਵਿੱਚ ਵਿਦਿਆਰਥੀ ਆਪਣੇ ਨਿਵੇਕਲੇ ਆਈਡੀਅਜ਼ ਨੂੰ ਮਾਡਲਾਂ ਦੇ ਰਾਹੀਂ ਪ੍ਰਦਰਸ਼ਿਤ ਕਰ ਸਕਦੇ ਹਨ। ਇਸ ਸਾਇੰਸ ਫੈਸਟ ਵਿੱਚ ਹਿੱਸਾ ਲੈਣ ਦੇ ਵਾਸਤੇ 22 ਨਵੰਬਰ ਤੱਕ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਇਸ ਵਾਸਤੇ ਰਜਿਸਟ੍ਰੇਸ਼ਨ ਫੀਸ 100 ਰੁਪਏ ਪ੍ਰਤੀ ਵਿਦਿਅਰਥੀ/ਮਾਡਲ ਹੈ।

ਪੰਜਾਬ ਸਰਕਾਰ ਨੇ ਖੁਸ਼ ਕਰਤੇ ਨੌਜਵਾਨ,8 ਮਹੀਨੇ ਬਾਅਦ ਸੁਣਾਇਆ ਵੱਡਾ ਫੈਸਲਾ?

ਇਸ ਸਬੰਧ ਵਿੱਚ ਰਜਿਸਟ੍ਰੇਸ਼ਨ www.pgsciencecity.org ’ਤੇ ਕਰਵਾਈ ਜਾ ਸਕਦੀ ਹੈ। ਬੁਲਾਰੇ ਦੇ ਅਨੁਸਾਰ ਇਹ ਕੋਰਸ ਵਿਦਿਆਰਥੀਆਂ ਲਈ ਲਾਜ਼ਮੀ ਨਹੀਂ ਹੈ ਪਰ ਇਹ ਵਿਦਿਆਰਥੀਆਂ ਨੂੰ ਸਿੱਖਿਆ ਸਬੰਧੀ ਗਿਆਨ ਦੇ ਵਾਧੇ ਲਈ ਸਹਾਈ ਹੋ ਸਕਦਾ ਹੈ। ਜੇਤੂ ਵਿਦਿਆਰਥੀਆਂ ਨੂੰ 500 ਰੁਪਏ ਤੋਂ 5000 ਰੁਪਏ ਤੱਕ ਨਕਦੀ ਇਨਾਮ ਦਿੱਤਾ ਜਾਵੇਗਾ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button