Breaking NewsD5 specialInternationalNewsTop News

ਅਫਰੀਕਾ ਦੇ ਇਸ ਦੇਸ਼ ‘ਚ ਮਿਲਿਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੀਰਾ, ਲੋਕ ਹੈਰਾਨ

ਗਬੋਰੋਨੇ :  ਅਫਰੀਕੀ ਦੇਸ਼ ਬੋਤ‍ਸਵਾਨਾ ‘ਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੀਰਾ ਮਿਲਿਆ ਹੈ। ਇਹ ਹੀਰਾ ਖੁਦਾਈ ਦੇ ਦੌਰਾਨ ਮਿਲਿਆ ਹੈ। ਇਸ ਹੀਰੇ ਦੀ ਖੋਜ ਕਰਨ ਵਾਲੀ ਕੰਪਨੀ ਦੇਬਸ‍ਵਾਨਾ ਨੇ ਕਿਹਾ ਕਿ ਇਹ ਅਨੌਖਾ ਹੀਰਾ 1,098 ਕੈਰੇਟ ਦਾ ਹੈ। ਪਿਛਲੀ ਇੱਕ ਜੂਨ ਨੂੰ ਇਹ ਹੀਰਾ ਦੇਸ਼ ਦੇ ਰਾਸ਼‍ਟਰਪਤੀ ਮੋਕਗਵੇਤ‍ਸੀ ਮਸੀਸੀ ਨੂੰ ਦਿਖਾਇਆ ਗਿਆ ਹੈ। ਦੇਬਸ‍ਵਾਨਾ ਦੀ ਪ੍ਰਬੰਧ ਨਿਦੇਸ਼ਕ ਲਿਨੇਟ ਆਰਮਸਟ੍ਰਾਂਗ ਨੇ ਕਿਹਾ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਗੁਣਵਤਾ ਦੇ ਆਧਾਰ ‘ਤੇ ਦੁਨੀਆ ‘ਚ ਤੀਜਾ ਸਭ ਤੋਂ ਵੱਡਾ ਹੀਰਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੁਰਲੱਭ ਅਤੇ ਅਸਧਾਰਨ ਪੱਥਰ ਹੀਰਾ ਉਦਯੋਗ ਅਤੇ ਬੋਤਸਵਾਨਾ ਲਈ ਕਾਫੀ ਮਹੱਤਵਪੂਰਨ ਹੈ।

80-80 ਸਾਲ ਦੇ ਬਾਬੇ ਜੇਲ੍ਹਾਂ ’ਚ ਬੰਦ,ਫੇਰ ਕਿਸਾਨਾਂ ਨੇ ਪਾ ਲਿਆ ਡੀਸੀ ਦਫ਼ਤਰ ਨੂੰ ਘੇਰਾ!ਗੁੱਸੇ ’ਚ ਲਾਲ ਹੋਏ ਕਿਸਾਨ

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਵਿਸ਼ਾਲ ਹੀਰਾ ਸੰਘਰਸ਼ ਕਰ ਰਹੇ ਸਾਡੇ ਦੇਸ਼ ਲਈ ਆਸ ਦੀ ਕਿਰਨ ਹੈ। ਹੁਣ ਤੱਕ ਇਸ ਹੀਰੇ ਨੂੰ ਕੋਈ ਨਾਮ ਨਹੀਂ ਦਿੱਤਾ ਗਿਆ ਹੈ। ਦੇਵਸਵਾਨਾ ਕੰਪਨੀ ਨੇ ਦੱਸਿਆ ਕਿ ਇਹ ਹੀਰਾ 73 ਮਿਲੀਮੀਟਰ ਲੰਬਾ ਅਤੇ 52 ਮਿਲੀਮੀਟਰ ਚੌੜਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਇਤਿਹਾਸ ਵਿਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਖੋਜ ਹੈ। ਦੇਬਸਵਾਨਾ ਕੰਪਨੀ ਨੂੰ ਬੋਤਸਵਾਨਾ ਦੀ ਸਰਕਾਰ ਅਤੇ ਦੁਨੀਆ ਦੀ ਦਿੱਗਜ਼ ਹੀਰਾ ਕੰਪਨੀ ਡੀ ਬੀਅਰਸ ਨੇ ਮਿਲ ਕੇ ਬਣਾਇਆ ਹੈ। ਇਸ ਤੋਂ ਪਹਿਲਾਂ ਸਾਲ 1905 ਵਿਚ ਦੱਖਣੀ ਅਫਰੀਕਾ ਵਿਚ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਮਿਲਿਆ ਸੀ। ਇਹ ਕਰੀਬ 3106 ਕੈਰੇਟ ਦਾ ਸੀ।

ਲਓ ਨਵਜੋਤ ਸਿੱਧੂ ਦੀ ਹੋਈ ਬੱਲੇ-ਬੱਲੇ,ਕਾਂਗਰਸ ਦਾ ਪ੍ਰਧਾਨ ਵੀ ਹੱਕ ’ਚ ਡਟਿਆ!ਹਾਈਕਮਾਨ ਤੱਕ ਪਹੁੰਚ ਗਈ ਮੁੜ ਗੱਲ?

ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਟੇਨਿਸ ਦੀ ਗੇਂਦ ਦੇ ਆਕਾਰ ਦਾ ਸੀ ਅਤੇ ਇਸ ਨੂੰ ਸਾਲ 2015 ਵਿਚ ਪੂਰਬੀ-ਉੱਤਰੀ ਬੋਤਸਵਾਨਾ ਵਿਚ ਬਰਾਮਦ ਕੀਤਾ ਗਿਆ ਸੀ। ਇਹ ਹੀਰਾ 1109 ਕੈਰੇਟ ਦਾ ਸੀ ਅਤੇ ਇਸ ਨੂੰ ਲੇਸੇਡੀ ਨਾ ਰੋਨਾ ਨਾਮ ਦਿੱਤਾ ਗਿਆ ਸੀ। ਬੋਤਸਵਾਨਾ ਅਫਰੀਕਾ ਦਾ ਚੋਟੀ ਦਾ ਹੀਰਾ ਉਤਪਾਦਕ ਦੇਸ਼ ਹੈ। ਕੋਰੋਨਾ ਵਾਇਰਸ ਸੰਕਟ ਵਿਚਕਾਰ ਇਸ ਹੀਰੇ ਦੇ ਮਿਲਣ ਨਾਲ ਬੋਤਸਵਾਨਾ ਦੀ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਦੇਬਸਵਾਨਾ ਕੰਪਨੀ ਜਿੰਨੇ ਹੀਰੇ ਵੇਚਦੀ ਹੈ ਉਸ ਦਾ 80 ਫੀਸਦੀ ਸਰਕਾਰ ਕੋਲ ਜਾਂਦਾ ਹੈ। ਕੋਰੋਨਾ ਵਾਇਰਸ ਸੰਕਟ ਵਿਚ ਹੀਰੇ ਦੀ ਵਿਕਰੀ ਕਾਫੀ ਡਿੱਗ ਗਈ ਹੈ। ਇਸ ਨਾਲ ਦੇਸ਼ ਦੀ ਆਮਦਨੀ ਘੱਟ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button