Breaking NewsInternationalNews

ਨਹੀਂ ਰਹੇ ਅਮਰੀਕਾ ਦੇ 41ਵੇਂ ਰਾਸ਼ਟਰਪਤੀ ਸੀਨੀਅਰ ਜਾਰਜ ਬੁਸ਼

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਐੱਚ. ਡਬਲਿਊ. ਬੁਸ਼ ਦਾ ਦਿਹਾਂਤ ਹੋ ਗਿਆ ਹੈ। ਸ਼ੁੱਕਰਵਾਰ ਰਾਤ ਕਰੀਬ 10 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸੀ, ਉਹ 1989 ਤੋਂ 1993 ਤੱਕ ਅਮਰੀਕਾ ਦੇ 41ਵੇਂ ਰਾਸ਼ਟਰਪਤੀ ਰਹੇ। ਸੀਨੀਅਰ ਬੁਸ਼ ਦੇ ਸ਼ਾਸਨ ‘ਚ 1991 ‘ਚ ਅਮਰੀਕਾ ਨੇ ਗਲਫ ਯੁੱਧ ਜਿੱਤਿਆ ਸੀ। ਉਹ ਅਗਲੇ ਰਾਸ਼ਟਰਪਤੀ ਚੋਣਾਂ ‘ਚ ਬਿਲ ਕਲਿੰਟਨ ਤੋਂ ਹਾਰ ਗਏ ਸਨ।

Read Also ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ

ਦੂਜੇ ਵਿਸ਼ਵ ਯੁੱਧ ਦੇ ਦੌਰਾਨ ਉਨ੍ਹਾਂ ਨੇ ਅਮਰੀਕੀ ਸੈਨਾ ‘ਚ ਰਹਿ ਕੇ ਮੁੱਖ ਭੂਮਿਕਾ ਨਿਭਾਈ ਹੈ ਤੇ ਉਹ ਟੈਕਸਾਸ ਤੋਂ ਸੰਸਦ ਮੈਂਬਰ ਰਹੇ। ਇਸ ਤੋਂ ਇਲਾਵਾ ਉਹ ਕੇਂਦਰੀ ਜਾਂਚ ਏਜੰਸੀ ਦੇ ਨਿਰਦੇਸ਼ਕ ਵੀ ਰਹੇ। ਜਾਰਜ ਬੁਸ਼ ਦੇ ਸੀਨੀਅਰ ਰਾਸ਼ਟਰਪਤੀ ਰਹਿੰਦੇ ਹੋਏ ਹੀ ਅਮਰੀਕਾ ਨੇ ਇਰਾਕ ‘ਤੇ ਹਮਲਾ ਕੀਤਾ ਸੀ। ਉਸ ਦੌਰਾਨ ਇਰਾਕੀ ਤਾਨਾਸ਼ਾਹ ਸੱਦਾਮ ਹੁਸੈਨ ਨੇ ਗੁਆਂਢੀ ਕੁਵੈਤ ‘ਤੇ ਹਮਲਾ ਕਰ ਦਿੱਤਾ ਸੀ ਜਿਸ ਦੇ ਜਵਾਬ ‘ਚ ਅਮਰੀਕੀ ਸੈਨਾ ਨੇ ਇਰਾਕ ਨੂੰ ਨਿਸ਼ਾਨਾ ਬਣਾਇਆ ਸੀ। ਇਸ ਯੁੱਧ ਨੂੰ ਪਹਿਲਾਂ ਗਲਫ ਭਾਵ ਖਾੜੀ ਯੁੱਧ ਕਹਿੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button