Breaking NewsD5 specialIndiaNewsPolitics

ਲੋੜ ਪਈ ਤਾਂ ਕੁਝ ਬਜ਼ਾਰਾਂ ਨੂੰ ਕੀਤਾ ਜਾ ਸਕਦਾ ਹੈ ਬੰਦ, ਦਿੱਲੀ ਸਰਕਾਰ ਨੇ ਕੇਂਦਰ ਨੂੰ ਭੇਜਿਆ ਪੱਤਰ

ਨਵੀਂ ਦਿੱਲੀ : ਦਿੱਲੀ ‘ਚ ਕੋਰੋਨਾ ਦੇ ਵੱਧਦੇ ਖਤਰਿਆਂ ਨੂੰ ਦੇਖਦੇ ਹੋਏ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਪ੍ਰਸਤਾਵ ਭੇਜਿਆ ਹੈ ਕਿ ਜੇਕਰ ਲੋੜ ਪਈ ਤਾਂ ਦਿੱਲੀ ‘ਚ ਉਨ੍ਹਾਂ ਬਜ਼ਾਰਾਂ ਨੂੰ ਬੰਦ ਕੀਤਾ ਜਾ ਸਕਦਾ ਹੈ ਜਿੱਥੋਂ ਲੋਕਾਂ ਦੇ ਕੋਰੋਨਾ ਸੰਕਰਮਿਤ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ। ਇਸ ਦੇ ਨਾਲ ਦਿੱਲੀ ਸਰਕਾਰ ਨੇ ਦਿੱਲੀ ਵਾਲਿਆਂ ਨੂੰ ਕੋਰੋਨਾ ਤੋਂ ਬਚਾਅ ਲਈ ਸਾਵਧਾਨੀ ਵਰਤਣ ਲਈ ਕਿਹਾ ਹੈ, ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਨੂੰ ਵੀ ਕਿਹਾ ਹੈ। ਦਿੱਲੀ ਸਰਕਾਰ ਨੇ ਕਿਹਾ ਕਿ ਕੋਰੋਨਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਯੂਨੀਵਰਸਿਟੀ ‘ਚ ਮੁੜ ਪਰਤੀਆਂ ਰੌਣਕਾਂ?ਮੁੱਖ ਮੰਤਰੀ ਦੀ ਹੋ ਰਹੀ ਬੱਲੇ-ਬੱਲੇ?

ਦਿੱਲੀ ‘ਚ ਕੋਰੋਨਾ ਦੇ ਵੱਧਦੇ ਕਹਿਰ ਦੀ ਵਜ੍ਹਾ ਨਾਲ ਕੇਜਰੀਵਾਲ ਸਰਕਾਰ ਨੇ ਵਿਆਹਾਂ ‘ਚ ਮਿਲੀ ਛੋਟ ਵਾਪਸ ਲੈ ਲਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਵਿਆਹ ਸਮਾਗਮ ‘ਚ 200 ਲੋਕਾਂ ਤੱਕ ਸ਼ਾਮਿਲ ਹੋਣ ਦੀ ਇਜਾਜਤ ਨੂੰ ਵਾਪਸ ਲੈ ਲਿਆ ਹੈ। ਹੁਣ ਸਿਰਫ 50 ਲੋਕ ਹੀ ਵਿਆਹ ਸਮਾਗਮ ‘ਚ ਸ਼ਾਮਿਲ ਹੋ ਸਕਦੇ ਹਨ। ਕੋਰੋਨਾ ਦੀ ਸਥਿਤੀ ਸਮਾਨ ਹੋਣ ਤੇ ਪਹਿਲਾਂ 50 ਤੋਂ ਇਹ ਗਿਣਤੀ 200 ਤੱਕ ਵਧਾਈ ਗਈ ਸੀ, ਜਿਸਨੂੰ ਹੁਣ ਫਿਰ ਤੋਂ ਵਾਪਸ ਲੈ ਲਿਆ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button