Breaking NewsD5 specialNewsPunjab

ਬੱਚਿਆਂ ਦੇ School Bag ਦਾ ਭਾਰ ਉਡਾਏਗਾ ਤੁਹਾਡੇ ਹੋਸ਼

ਫਰੀਦਕੋਟ : ਇਹ ਬੱਚੇ ਦੇਸ਼ ਦਾ ਭਵਿੱਖ ਹਨ ਪਰ ਇਹਨਾਂ ‘ਤੇ ਬਚਪਨ ਵਿੱਚ ਹੀ ਬੋਝ ਪਾਇਆ ਜਾ ਰਿਹਾ ਹੈ। ਜਿਸ ਦਾ ਸਿੱਧਾ ਅਸਰ ਸ਼ਰੀਰਕ ਅਤੇ ਮਾਨਸਿਕ ਤੌਰ ‘ਤੇ ਝੱਲਣਾ ਪੈਂਦਾ ਹੈ। ਬੱਚਿਆਂ ਦੇ ਸਕੂਲੀ ਬੈਗ ਦੇ ਭਾਰ ਨੂੰ ਲੈ ਕੇ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਉਹਨਾਂ ਨੂੰ ਛਿੱਕੇ ‘ਤੇ ਟੰਗਿਆ ਜਾ ਰਿਹਾ ਹੈ। ਖ਼ਬਰ ਫਰੀਦਕੋਟ ਤੋਂ ਹੈ ਜਿਥੇ ਤੜਕਸਾਰ ਸਕੂਲ ਜਾ ਰਹੇ ਬੱਚਿਆਂ ਨੂੰ ਰੋਕ ਕੇ ਬੈਗ ਦਾ ਭਾਰ ਤੋਲਿਆ ਗਿਆ ਤਾਂ ਵੇਖ ਕੇ ਮਾਪੇ ਵੀ ਹੈਰਾਨ ਰਹਿ ਗਏ।

ਵੀਡੀਓ ਵੇਖ ਕੇ ਹੋਸ਼ ਉੱਡ ਜਾਣਗੇ | ਬੱਚਿਆਂ ਦੇ School Bag ਦਾ ਭਾਰ ਤੋਲਿਆ | ਬੱਚਿਆਂ ‘ਤੇ ਤਰਸ ਕਰੋ, ਸੁਣੋ ਕਾਨੂੰਨ

ਜਮਾਤ ਨਰਸਰੀ ‘ਚ ਪੜ੍ਹਦੇ ਬੱਚੇ ਦੇ ਬੈਗ ਦਾ ਭਾਰ 2 ਕਿੱਲੋ 390 ਏਸੇ ਤਰ੍ਹਾਂ ਬਾਕੀ ਵੱਡੀ ਛੋਟੀ ਜਮਾਤ ਦੇ ਬੱਚਿਆਂ ਦੇ ਬੈਗ ਦਾ ਭਾਰ ਵੀ ਨਿਯਮਾਂ ਦੇ ਉਲਟ ਸੀ। ਦੱਸ ਦਈਏ ਕਿ ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਕਿਸੇ ਵੀ ਬੱਚੇ ਦੇ ਭਾਰ ਦੇ 10 ਫ਼ੀਸਦੀ ਤੋਂ ਵੱਧ ਭਾਰ ਸਕੂਲ ਬੈਗ ਦਾ ਨਹੀਂ ਹੋਣਾ ਚਾਹੀਦਾ। ਸੋਸ਼ਲ ਵਰਕਰ ਪਵਨ ਸ਼ਰਮਾ ਨੇ ਸਕੂਲਾਂ ਦੀ ਲਾਪਰਵਾਹੀ ਦਾ ਖ਼ੁਲਾਸਾ ਕੀਤਾ ਹੈ।

CCTV | ਪੰਜਾਬ ਦੀਆਂ ਮਾਡਰਨ ਚੋਰਨੀਆਂ, ਇਹਨਾਂ ਜਨਾਨੀਆਂ ਨੇ ਹੱਦ ਕਰਤੀ | Latest News

ਓਧਰ ਬੱਚਿਆਂ ਦੇ ਮਾਪੇ ਵੀ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਬੱਚਿਆਂ ‘ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਮਾਮਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਉਹਨਾਂ ਕਾਰਵਾਈ ਦਾ ਭਰੋਸਾ ਦਿੱਤਾ। ਖ਼ੁਲਾਸਾ ਹੋਇਆ ਤਾਂ ਹੁਣ ਸਕੂਲਾਂ ‘ਤੇ ਨਕੇਲ ਕੱਸਣ ਦੀ ਗੱਲ ਕਹੀ ਜਾ ਰਹੀ ਹੈ ਪਰ ਵਿਭਾਗ ਪਹਿਲਾਂ ਕਿਉਂ ਨਹੀਂ ਜਾਗਦਾ, ਕਿਉਂ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟਿਆ ਜਾਂਦਾ ਹੈ ਸੋ ਹੁਣ ਕੀ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਵਾਈ ਜਾਂਦੀ ਹੈ ਜਾਂ ਮਸਲੇ ਨੂੰ ਕੁਝ ਦਿਨਾਂ ਮਗਰੋਂ ਠੰਢੇ ਬਸਤੇ ‘ਚ ਪਾ ਕੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ ਇਹ ਵੇਖਣਾ ਲਾਜ਼ਮੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button