PunjabTop News

ਗਵਰਨਰ ਪੰਜਾਬ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਨਹੀਂ ਦਿੱਤੀ ਪ੍ਰਵਾਨਗੀ -ਕਿਹਾ ਪਹਿਲਾਂ CM ਦੇ ਜਵਾਬ ਦੀ ਕਾਨੂੰਨੀ ਸਲਾਹ ਲਵਾਂਗਾਂ

ਚੰਡੀਗੜ੍ਹ : ਰਾਜਪਾਲ ਪੰਜਾਬ ਬਨ੍ਹਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਕੈਬਨਿਟ ਵੱਲੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਬੁਲਾਏ ਜਾਣ ਦੀ ਪ੍ਰਵਾਨਗੀ ਦੇਣ ਤੋਂ ਫ਼ਿਲਹਾਲ ਨਾਂਹ ਕਰ ਦਿੱਤੀ ਹੈ । ਰਾਜਪਾਲ ਨੇ ਕਿਹਾ ਹੈ ਕਿ ਉਹ ਇਸ ‘ਤੇ ਕਿਸੇ ਵੀ ਤਰ੍ਹਾਂ ਕਾਰਵਾਈ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਜਵਾਬ ਬਾਰੇ ਕਾਨੂੰਨੀ ਰਾਏ ਲੈਣਗੇ ਜੋ ਕਿ ਉਨ੍ਹਾਂ ਰਾਜਪਾਲ ਦੇ 13,  ਫਰਵਰੀ 2023 ਨੂੰ ਲਿਖੇ ਲੈਟਰ ਦੇ ਜਵਾਬ ਵਿਚ ਭੇਜਿਆ ਸੀ । ਇਹ  ਜਵਾਬ ਟਵੀਟ ਰਾਹੀਂ ਅਤੇ ਲਿਖਤੀ ਚਿੱਠੀ ਰਾਹੀਂ ਵੀ ਭੇਜਿਆ ਗਿਆ ਸੀ ।

Ajnala Police Station ’ਚੋਂ Amritpal Singh ਦਾ ਵੱਡਾ ਬਿਆਨ, ਸਿਰਫ਼ ਇਕ ਘੰਟੇ ਦਾ ਦਿੱਤਾ ਅਲਟੀਮੇਟਮ

ਰਾਜਪਾਲ ਵੱਲੋਂ ਅੱਜ ਮੁੱਖ ਮੰਤਰੀ ਨੂੰ ਭੇਜੇ ਗਏ 2 ਸਫ਼ਿਆਂ ਦੀ ਚਿੱਠੀ ਵਿਚ ਕਿਹਾ ਗਿਆ ਹੈ ਕਿ ” ਤੁਹਾਡੇ ਵੱਲੋਂ ਟਵੀਟ ਅਤੇ ਚਿੱਠੀ ਰਾਹੀਂ ਭੇਜਿਆ ਗਿਆ ਜਵਾਬ ਗੈਰ-ਸੰਵਿਧਾਨਿਕ ਵੀ ਹੈ ਅਤੇ ਅਪਮਾਨਜਨਕ ਭਾਸ਼ਾ ਵਾਲਾ ਵੀ ਹੈ , ਇਸ ਲਈ ਮੈਂ ਇਸ ਮੁੱਦੇ ਤੇ ਕਾਨੂੰਨੀ ਸਲਾਹ ਲੈਣ ਲਈ ਮਜਬੂਰ ਹਾਂ । ਕਾਨੂੰਨੀ ਸਲਾਹ ਲੈਣ ਤੋਂ ਬਾਅਦ ਹੀ ਮੈਂ ਸੈਸ਼ਨ ਬਾਰੇ ਤੁਹਾਡੀ ਬੇਨਤੀ ਤੇ ਫ਼ੈਸਲਾ ਕਰਾਂਗਾ । ” ਇਸ ਇਸ ਚਿੱਠੀ ਦੇ ਨਾਲ ਭਾਵੰਤ ਮਾਨ ਵੱਲੋਂ ਟਵੀਟ ਅਤੇ ਖਤ ਰਾਹੀਂ 13 ਫ਼ਰਵਰੀ ਨੂੰ ਗਵਰਨਰ ਨੂੰ ਭੇਜੇ ਗਏ ਜਵਾਬ ਦਾ ਮੂਲ ਅਤੇ ਇਸ ਦਾ ਅੰਗਰੇਜ਼ੀ ਅਨੁਵਾਦ ਵੀ ਦਰਜ ਕੀਤਾ ਗਿਆ ਹੈ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button