Breaking NewsD5 specialNewsPunjab

ਖੰਨਾ ਪੁਲਿਸ ਫਿਰ ਸਵਾਲਾਂ ਦੇ ਘੇਰੇ ‘ਚ,ਹੁਣ ਆਪਣੇ ਹੀ ਅਫ਼ਸਰ ਨਾਲ ਕੀਤਾ ਧੱਕਾ!

ਖੰਨਾ : ਖੰਨਾ ‘ਚ ਨਜਾਇਜ਼ ਸ਼ਰਾਬ ਦਾ ਧੰਦਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਪਿਛਲੇ ਸਮੇਂ ਦੌਰਾਨ ਖੰਨਾ ਨੇੜਲੇ ਪਿੰਡ ਬਾਹੋਮਾਜਰਾ ਵਿਚ ਫੜੀ ਗਈ ਨਜਾਇਜ਼ ਸ਼ਰਾਬ ਫ਼ੈਕਟਰੀ ਅਤੇ ਹੋਰ ਗੈਰ ਕਾਨੂੰਨੀ ਕਾਰਜਾਂ ‘ਚ ਖੰਨਾ ਪੁਲਿਸ ਵਿਚ ਕੰਮ ਕਰਦੇ ਰੀਡਰ, ਮੁਨਸ਼ੀ ਅਤੇ ਹੋਰ ਲੋਕ ਜ਼ਿੰਮੇਵਾਰ ਹਨ। ਇਹ ਦੋਸ਼ ਲਾਉਂਦਿਆਂ ਪੰਜਾਬ ਪੁਲਿਸ ਦੇ ਇਕ ਰਿਟਾਇਰਡ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਐਸ.ਐਸ.ਪੀ. ਖੰਨਾ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਰਣਜੀਤ ਸਿੰਘ ਨੇ ਕਿਹਾ ਕਿ ਨਸ਼ਾ ਤਸਕਰੀ ਵਿਚ ਪੰਜਾਬ ਸਰਕਾਰ ਦੇ ਕਈ ਮੁਲਾਜ਼ਮ ਅਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।

Big Breaking-Punjab Police ਦੇ ਵੱਡੇ ਅਫ਼ਸਰ ਨੂੰ ਹੋਇਆ ਕੋਰੋਨਾ, ਗੰਨਮੈਨ ਵੀ ਆਇਆ ਚਪੇਟ ‘ਚ

ਜਿਸ ਦੀ ਉਦਾਹਰਨ ਪਿਛਲੇ ਸਾਲਾਂ ਦੇ ਦੌਰਾਨ ਥਾਣਾ ਸਦਰ ਵਿਚ ਕੰਮ ਕਰਦੇ ਮੁਨਸ਼ੀ ਨੂੰ ਸਮੈਕ ਦੇ ਨਾਲ ਗ੍ਰਿਫ਼ਤਾਰ ਕੀਤਾ ਜਾਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਕਥਿਤ ਦੋਸ਼ੀ ਮੁਨਸ਼ੀ ਪੁਲਿਸ ਅਫ਼ਸਰਾਂ ਨੂੰ ਮਹਿੰਗੀ ਸ਼ਰਾਬ ਦੀਆਂ ਪੇਟੀਆਂ ਮੁਹੱਈਆ ਕਰਵਾਉਂਦਾ ਸੀ ਅਤੇ ਇਸ ਕਾਰਨ ਉਹ ਕਈ ਪੁਲਿਸ ਅਫ਼ਸਰਾਂ ਦੀ ਗੁਡਵਿਲ ਵਿਚ ਸੀ। ਉਨ੍ਹਾਂ ਕਿਹਾ ਕਿ ਅਫ਼ਸਰਾਂ ਦੇ ਨਾਲ ਅਟੈਚ ਰੀਡਰ, ਅਰਦਲੀ, ਨਾਇਬ ਰੀਡਰ ਥਾਣਿਆਂ ਦੇ ਮੁਨਸ਼ੀ ਲੰਬੇ ਸਮੇਂ ਤੋਂ ਹੀ ਤਾਇਨਾਤ ਹਨ। ਜਿਸ ਦਾ ਫ਼ਾਇਦਾ ਸਮਾਜ ਵਿਰੋਧੀ ਅਨਸਰ ਚੁੱਕਦੇ ਹਨ। ਉਨ੍ਹਾਂ ਕਿਹਾ ਕਿ ਆਰ.ਟੀ.ਆਈ.ਦੇ ਅਧੀਨ ਮੰਗੀ ਸੂਚਨਾ ਨਹੀਂ ਮਿਲਦੀ।

ਢੱਡਰੀਆਂ ਵਾਲੇ ਤੋਂ ਬਾਅਦ ਹੁਣ ਅਜਨਾਲਾ ਨੇ ਹਰਨਾਮ ਧੁੰਮਾਂ ਨਾਲ ਲਿਆ ਪੰਗਾ,ਆਪਸ ‘ਚ ਹੀ ਲੜੀ ਜਾਂਦੇ ਪੰਥ ਦੇ ਰਖਵਾਲੇ

ਇਸ ਲਈ ਉਨ੍ਹਾਂ ਨੇ ਇਨਸਾਫ਼ ਲਈ ਅਤੇ ਆਰ.ਟੀ.ਆਈ. ਦੇ ਅਧੀਨ ਸੂਚਨਾ ਲੈਣ ਲਈ ਐਸ.ਐਸ.ਪੀ. ਦਫ਼ਤਰ ਦੇ ਅੱਗੇ ਧਰਨਾ ਦਿੱਤਾ ਹੈ। ਰਣਜੀਤ ਸਿੰਘ ਨੇ ਕਿਹਾ ਕਿ ਉਹ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਅਤੇ ਥਾਣਿਆਂ ਵਿਚ ਰਿਸ਼ਵਤਖ਼ੋਰੀ ਖ਼ਤਮ ਕਰਨ ਲਈ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਹਫ਼ਤੇ ਦੇ ਅੰਦਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਐਸ.ਐਸ.ਪੀ.ਦਫ਼ਤਰ ਦੇ ਸਾਹਮਣੇ ਫਿਰ ਧਰਨਾ ਦੇਣਗੇ।

Big Breaking-Navjot Sidhu ਦੀਆਂ ਵਧੀਆਂ ਮੁਸ਼ਕਿਲਾਂ!, ਲੱਭਣ ਲਈ ਘਰ ਪੁੱਜੀ ਪੁਲਿਸ, 2 ਦਿਨ ਤੋਂ ਨਹੀਂ ਮਿਲੇ ਸਿੱਧੂ

ਇਸ ਸਬੰਧੀ ਖੰਨਾ ਪੁਲਿਸ ਦੇ ਤੇਜਿੰਦਰ ਸਿੰਘ ਸੰਧੂ ਐਸ ਪੀ(ਐਚ) ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਅਰੋਪ ਲੱਗਾ ਰਿਹਾ ਸਾਡੇ ਮਹਿਕਮੇ ਦਾ ਸਾਬਕਾ ਥਾਣੇਦਾਰ ਹੈ ਉਸ ਤੇ ਰਿਸ਼ਵਤ ਲੈਣ ਦਾ ਵਿਜੀਲੈਂਸ ਵਿਭਾਗ ਨੇ ਮੁਕਦਮਾ ਦਰਜ ਕੀਤਾ ਸੀ। ਮਾਨਯੋਗ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਤੇ ਜੋ ਇਹਨਾਂ ਵੱਲੋਂ ਸਿਕਾਇਤ ਕੀਤੀ ਗਈ ਹੈ ਉਸ ਦੀ ਮੈਂ ਖੁਦ ਪੜਤਾਲ ਕਰਾਂਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button