Breaking NewsD5 specialEntertainmentIndiaNews

ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ ਬੱਚਨ, 6 ਫਲਾਇਟਾਂ ਕਰਵਾਈਆਂ ਬੁੱਕ

ਮੁੰਬਈ : ਕੋਰੋਨਾ ਦੀ ਵਜ੍ਹਾ ਨਾਲ ਦੇਸ਼ ਭਰ ‘ਚ ਫਸੇ ਪ੍ਰਵਾਸੀ ਮਜਦੂਰਾਂ ਦੀ ਮਦਦ ਲਈ ਸੈਲੇਬਸ ਅੱਗੇ ਆ ਰਹੇ ਹਨ। ਸੋਨੂ ਸੂਦ, ਪ੍ਰਕਾਸ਼ ਰਾਜ, ਸਵਰਾ ਭਾਸਕਰ ਅਤੇ ਅਮੀਤਾਭ ਬੱਚਨ ਅਜਿਹੇ ਸਿਤਾਰੇ ਹਨ ਜਿਨ੍ਹਾਂ ਨੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਦਾ ਜਿੰਮਾ ਚੁੱਕਿਆ ਹੈ। ਹੁਣ ਪ੍ਰਵਾਸੀਆਂ ਦੀ ਮਦਦ ਲਈ ਅੱਗ ਬਿੱਗ ਬੀ ਅੱਗੇ ਆਏ ਹਨ। ਉਨ੍ਹਾਂ ਨੇ 500 ਪ੍ਰਵਾਸੀ ਮਜ਼ਦੂਰਾਂ ਨੂੰ ਵਾਰਾਣਸੀ ਪਹੁੰਚਾਉਣ ਲਈ ਤਿੰਨ ਫਲਾਈਟਾਂ ਬੁੱਕ ਕਰਵਾਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲੀ ਫਲਾਈਟ ਬੁੱਧਵਾਰ ਸਵੇਰੇ 180 ਮਜ਼ਦੂਰਾਂ ਨੂੰ ਲੈ ਕੇ ਉਡਾਣ ਭਰੇਗੀ। ਬਾਕੀ ਦੋ ਫਲਾਈਟਾਂ ਵੀ ਬੁੱਧਵਾਰ ਨੂੰ ਉਡਾਣ ਭਰਨਗੀਆਂ।

ਕੈਪਟਨ ਸਰਕਾਰ ਨੂੰ ਘੇਰਨ ਦੀ ਤਿਆਰੀ, ਅਕਾਲੀ ਦਲ ਨੇ ਕਰਤਾ ਵੱਡਾ ਐਲਾਨ, ਕੋਰ ਕਮੇਟੀ ‘ਚ ਕੀਤੇ ਅਹਿਮ ਮਤੇ ਪਾਸ

ਮਿਡ-ਡੇਅ ਦੀ ਰਿਪੋਰਟ ਅਨੁਸਾਰ ਅਮਿਤਾਭ ਬੱਚਨ ਨੇ ਤਿੰਨ ਫਲਾਈਟਾਂ ਬੁੱਕ ਕੀਤੀਆਂ ਹਨ ਅਤੇ ਇਨ੍ਹਾਂ ਫਲਾਈਟਾਂ ਰਾਹੀਂ 500 ਪ੍ਰਵਾਸੀ ਮਜ਼ਦੂਰਾਂ ਨੂੰ ਵਾਰਾਣਸੀ ਭੇਜਣ ਦੀ ਵਿਵਸਥਾ ਕੀਤੀ ਹੈ। ਰਿਪੋਰਟ ਅਨੁਸਾਰ ਅਮਿਤਾਭ ਦੀ ਕੰਪਨੀ ਏ.ਬੀ. ਕਾਰਪੋਰੇਸ਼ਨ ਲਿਮਿਟਡ ਦੇ ਮੈਨੇਜ਼ਿੰਗ ਡਾਇਰੈਕਟਰ ਰਾਜੇਸ਼ ਯਾਦਵ ਦੀ ਨਿਗਰਾਨੀ ਹੇਠ ਇਹ ਕੰਮ ਹੋ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਮਦਦ ਲਈ ਕੀਤਾ ਜਾ ਰਿਹਾ ਹੈ ਅਤੇ ਅਮਿਤਾਭ ਬੱਚਨ ਚਾਹੁੰਦੇ ਹਨ ਕਿ ਇਸ ਦਾ ਜ਼ਿਆਦਾ ਪ੍ਰਚਾਰ ਨਹੀਂ ਹੋਣਾ ਚਾਹੀਦਾ। ਅਮਿਤਾਭ ਨੇ ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਇਹ ਮਦਦ ਕਰਨ ਦਾ ਫੈਸਲਾ ਕੀਤਾ ਹੈ।

🔴 LIVE | ਕਾਂਗਰਸੀ ਮੰਤਰੀ ਦੇ ਘਰ ਗਿਆ ਡੇਰਾਮੁਖੀ | ਚਾਰੇ ਪਾਸੇ ਹੋ ਗਈ ਚਰਚਾ |

ਅਮਿਤਾਭ ਬੱਚਨ ਪਿਛਲੇ ਦੋ ਮਹੀਨਿਆਂ ਤੋਂ ਬਿਨਾਂ ਐਲਾਨ ਕੀਤੇ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਲਖਨਊ, ਇਲਾਹਾਬਾਦ, ਗੋਰਖਪੁਰ ਜ਼ਿਲ੍ਹਿਆਂ ਤੋਂ ਲਗਭਗ 250 ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਟਰਾਂਸਪੋਰਟ ਦੀ ਵਿਵਸਥਾ ਵੀ ਕੀਤੀ ਗਈ ਸੀ। ਉਨ੍ਹਾਂ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਲੋੜਵੰਦ ਲੋਕਾਂ ਲਈ ਫੂਡ ਪੈਕਟ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਉਹ ਹਸਪਤਾਲਾਂ, ਪੁਲਿਸ ਸਟੇਸ਼ਨਾਂ ਅਤੇ ਹੋਰ ਕਈ ਥਾਵਾਂ ‘ਤੇ 20 ਹਜ਼ਾਰ ਤੋਂ ਵੱਧ ਪੀਪੀਈ ਕਿੱਟਾਂ ਦਾਨ ਦੇ ਰੂਪ ‘ਚ ਦੇ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button