Breaking NewsD5 specialNewsPunjab

ਕੋਵਿਡ-19 ਦੌਰਾਨ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਆਜ਼ਾਦੀ ਦਿਵਸ ’ਤੇ ਕੀਤਾ ਜਾਵੇਗਾ ਸਨਮਾਨਤ

12ਵੀਂ ਜਮਾਤ ਵਿੱਚ 98 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦਾ ਵੀ ਹੋਵੇਗਾ ਵਿਸ਼ੇਸ਼ ਸਨਮਾਨ

ਫਤਹਿਗੜ੍ਹ ਸਾਹਿਬ : 15 ਅਗਸਤ ਨੂੰ 74ਵੇਂ ਆਜ਼ਾਦੀ ਦਿਵਸ ਮੌਕੇ ਕੋਵਿਡ-19 ਦੌਰਾਨ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਕਰਨ ਦੇ ਨਾਲ-ਨਾਲ 12ਵੀਂ ਜਮਾਤ ਵਿੱਚ 98 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਸਨਮਾਨਤ ਹੋਣ ਵਾਲੀਆਂ ਸਖਸ਼ੀਅਤਾਂ ਵਿੱਚ ਊਸ਼ਾ ਮਾਤਾ ਮੰਦਰ (ਸੰਸਥਾ) ਬਸੀ ਪਠਾਣਾ ਦੇ ਪ੍ਰਧਾਨ ਸ਼੍ਰੀ ਗੋਰਾ ਲਾਲ ਝੰਜੀ ਪੁੱਤਰ ਸਵਰਗੀ ਮਨੋਹਰ ਲਾਲ ਵੱਲੋਂ ਕੋਵਿਡ-19 ਦੀ ਮਹਾਂਮਾਰੀ ਦੌਰਾਨ ਲੋੜਵੰਦ ਵਿਅਕਤੀਆਂ ਲਈ ਲੰਗਰ ਅਤੇ ਹੋਰ ਜਰੂਰੀ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਿਸ ਕਾਰਨ ਇਨ੍ਹਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ ਤਾਂ ਜੋ ਹੋਰਨਾਂ ਨੂੰ ਵੀ ਇਸ ਤੋਂ ਸੇਧ ਮਿਲ ਸਕੇ।

🔴 LIVE 🔴ਸਿੱਧੂ ਦੀ ਬੀਜੇਪੀ ਨਾਲ ਯਾਰੀ ਪਾਉਣ ਦੀ ਤਿਆਰੀ! ਮੋਦੀ ਨੂੰ ਚਿੱਠੀ ਲਿਖ ਕਹੀ ਵੱਡੀ ਗੱਲ!

ਇਸੇ ਤਰ੍ਹਾਂ ਗੁਰੂ ਅਮਰ ਦਾਸ ਪਬਲਿਕ ਹਾਈ ਸਕੂਲ ਪਿੰਡ ਫਰੌਰ ਤਹਿਸੀਲ ਖਮਾਣੋਂ ਦੇ ਸ਼੍ਰੀ ਸਰਬਜੀਤ ਸਿੰਘ ਭੱਲਾ ਪੁੱਤਰ ਸ: ਇੰਦਰ ਸਿੰਘ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਲਗਭਗ 800 ਵਿਅਕਤੀਆਂ ਲਈ 65 ਦਿਨ ਰੋਜ਼ਾਨਾਂ ਲੰਗਰ, ਰਾਸਨ, 3000 ਮਾਸਕ,1000 ਦੇ ਕਰੀਬ ਸੈਨੇਟਾਈਜ਼ਰ ਅਤੇ ਕੁਆਰਨਟਾਈਨ ਸੈਂਟਰ ਸਥਾਪਤ ਕਰਨ ਵਿੱਚ ਗੱਦੇ ਅਤੇ ਫਰਨੀਚਰ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਏ ਗਏ ਇਸ ਤੋਂ ਇਲਾਵਾ ਇਨ੍ਹਾਂ ਨੇ ਸਿਵਲ ਹਸਪਤਾਲ ਖਮਾਣੋਂ ਵਿਖੇ ਐਮਰਜੰਸੀ ਵਾਰਡ ਲਈ 2 ਏ.ਸੀ. ਅਤੇ 6 ਬੈਡ ਵੀ ਮੁਹੱਈਆ ਕਰਵਾਏ ਗਏ। ਇਸੇ ਤਰ੍ਹਾਂ ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫਸਰ ਖਮਾਣੋਂ ਸ੍ਰੀ ਝਰਮਲ ਸਿੰਘ ਵੱਲੋਂ ਆਪਣੀ ਰੁਟੀਨ ਡਿਊਟੀ ਦੇ ਨਾਲ-ਨਾਲ ਭਿਆਨਕ ਬਿਮਾਰੀ ਕੋਵਿਡ-19 ਦੀ ਰੋਕਥਾਮ ਸਬੰਧੀ ਕਾਫੀ ਸਮੇਂ ਤੋਂ ਤਨਦੇਹੀ ਨਾਲ ਸ਼ਲਾਘਾਯੋਗ ਕੰਮ ਕੀਤਾ ਗਿਆ।

ਆਹ ਹੁੰਦੇ ਨੇ ਜੁਗਾੜੀ,ਵੱਡੇ-ਵੱਡੇ ਇੰਜੀਨੀਅਰ ਕੀਤੇ ਫੇਲ੍ਹ,ਕਾਰ ਦੇ ਇੰਜਣ ਤੋਂ ਬਣਾਤਾ ਮੋਟਰਸਾਈਕਲ

ਯੂਥ ਕਲੱਬ ਅਜਨਾਲੀ ਤਹਿਸੀਲ ਅਮਲੋਹ ਦੇ ਪ੍ਰਧਾਨ ਸ਼੍ਰੀ ਅੰਸੁ਼ਮ ਚੋਪੜਾ ਪੁੱਤਰ ਸ਼੍ਰੀ ਸੁਰਿੰਦਰ ਚੋਪੜਾ ਨੂੰ ਕੋਵਿਡ-19 ਦੌਰਾਨ ਐਸ.ਡੀ.ਐਮ. ਅਮਲੋਹ ਵੱਲੋਂ ਅਮਲੋਹ ਹਲਕੇ ਨੂੰ ਚਾਰ ਭਾਗਾਂ ਵਿੱਚ ਵੰਡ ਕੇ ਇਨ੍ਹਾਂ ਨੂੰ ਕੁਆਰਡੀਨੇਟਰ ਬਣਾਇਆ ਗਿਆ ਅਤੇ ਇਨ੍ਰਾਂ ਦੀ ਅਗਵਾਈ ਹੇਠ ਕੋਵਿਡ-19 ਦੌਰਾਨ 1500 ਘਰਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ, ਅਮਲੋਹ ਹਲਕੇ ਵਿੱਚ ਆਉਣ ਵਾਲੀਆਂ ਸਿ਼ਕਾਇਤਾਂ ਦੀ ਵੈਰੀਫਿਕੇਸ਼ਨ ਕਰਕੇ ਉਸ ਦਾ ਹੱਲ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਤੇ ਲੰਗਰ ਵੀ ਮੁਹੱਈਆ ਕਰਵਾਇਆ ਗਿਆ । ਮਾਡਰਨ ਵੈਲੀ ਫ਼ਤਹਿਗੜ੍ਹ ਸਾਹਿਬ ਦੇ ਵਾਸੀ ਸ਼੍ਰੀ ਸੁਨੀਲ ਕੁਮਾਰ ਸੂਦ ਪੁੱਤਰ ਮੋਹਨ ਲਾਲ ਨੇ ਕੋਡਿਵ-19 ਦੀ ਮਹਾਂਮਾਰੀ ਦੌਰਾਨ ਸਬ ਡਵੀਜ਼ਨ ਫ਼ਤਹਿਗੜ੍ਹ ਸਾਹਿਬ ਲਈ ਗਠਿਤ ਕੀਤੀਆਂ ਗਈਆਂ ਲੰਗਰ ਟੀਮਾਂ ਦੇ ਕੰਮ ਦੀ ਸੁਚੱਜੇ ਢੰਗ ਨਾਲ ਅਗਵਾਈ ਕੀਤੀ ਗਈ ਅਤੇ ਇਨ੍ਹਾਂ ਨੇ ਆਪ ਖੁਦ ਵੀ ਘਰ-ਘਰ ਜਾ ਕੇ ਲੰਗਰ ਵਰਤਾਇਆ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬਾਰੇ ਢੀਂਡਸਾ ਦਾ ਬਿਆਨ, ਜਥੇਦਾਰ ਬਾਰੇ ਕਰਤੇ ਵੱਡੇ ਖੁਲਾਸੇ

ਇਸੇ ਤਰ੍ਹਾਂ ਥਾਣਾ ਖਮਾਣੋਂ ਦੇ ਐਸ.ਐਚ.ਓ. ਇੰਸਪੈਕਟਰ ਹਰਵਿੰਦਰ ਸਿੰਘ ਜੋ ਕਿ ਪਰੇਡ ਕਮਾਂਡਰ ਹਨ ਕੁਝ ਸਮਾਂ ਪਹਿਲਾਂ ਕੋਰੋਨਾ ਵਾਇਰਸ ਦਾ ਸਿ਼ਕਾਰ ਹੋ ਗਏ ਸਨ ਅਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਤੇ ਪਰੇਡ ਦੀ ਕਮਾਂਡ ਕਰ ਰਹੇ ਹਨ ਨੂੰ ਵੀ ਸਨਮਾਨਤ ਕੀਤਾ ਜਾ ਰਿਹਾ ਹੈ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 12ਵੀਂ ਜਮਾਤ ਵਿੱਚ 98 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲਿਆਂ ਵਿੱਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ ਦੀ ਵਿਦਿਆਰਥਣ ਪੁਨੀਤ ਰਾਣੀ ਪੁੱਤਰੀ ਸ਼੍ਰੀ ਬਲਜਿੰਦਰ ਪਾਲ ਅਤੇ ਐਮ.ਜੀ. ਅਸ਼ੋਕਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਪੁੱਤਰੀ ਸ਼੍ਰੀ ਸਤਿੰਦਰ ਸਿੰਘ ਨੇ 98.44 ਫੀਸਦੀ ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਜੀਦਪੁਰ ਨੌਗਾਵਾਂ ਦੀ ਵਿਦਿਆਰਥਣ ਕਿਰਨਜੀਤ ਕੌਰ ਪੁੱਤਰੀ ਨਿਰਮਲਜੀਤ ਸਿੰਘ, ਐਸ.ਜੀ.ਐਚ.ਜੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਦੇ ਵਿਦਿਆਰਥੀ ਤਰੁਣ ਗੋਇਲ ਪੁੱਤਰ ਗੁਲਜਾਰੀ ਲਾਲ ਅਤੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਟ ਮਾਨਪੁਰ ਦੀ ਜਸਕਿਰਨ ਕੌਰ ਪੁੱਤਰੀ ਜਗਤਾਰ ਸਿੰਘ ਨੇ 98.22 ਫੀਸਦੀ ਅੰਕ ਹਾਸਲ ਕੀਤੇ ।

ਵੱਡੀ ਖ਼ਬਰ, ਦਾਦੂਵਾਲ ਬਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

ਜਦੋਂ ਕਿ ਗੁਰੂ ਤੇਗ ਬਹਾਦਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕਲੌੜ ਬਸੀ ਪਠਾਣਾ ਦੇ ਜਸਕੀਰਤ ਸਿੰਘ ਪੁੱਤਰ ਸ਼੍ਰੀ ਕੁਲਵੀਰ ਸਿੰਘ, ਇਸੇ ਸਕੂਲ ਦੀ ਰਮਨਜੀਤ ਕੌਰ ਪੁੱਤਰੀ ਕੁਲਦੀਪ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਦੀ ਵਿਦਿਆਰਥਣ ਅਵੀਜੋਤ ਕੌਰ ਪੁੱਤਰੀ ਗੁਰਸੇਵਕ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਨੇ 98 ਫੀਸਦੀ ਅੰਕ ਹਾਸਲ ਕਰਕੇ ਜਿ਼ਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿ਼ਲ੍ਹੇ ਦੇ ਸਕੂਲਾਂ ਵਿੱਚ ਪਹਿਲਾਂ ਨਾਲੋਂ ਹੁਣ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਕਾਫੀ ਵਾਧਾ ਹੋਇਆ ਹੈ ਜਿਸ ਦਾ ਸਿਹਰਾ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਨੂੰ ਜਾਂਦਾ ਹੈ ਜਿਨ੍ਹਾਂ ਦੀ ਕੜੀ ਮਿਹਨਤ ਸਦਕਾ ਇਨ੍ਹਾਂ ਵਿਦਿਆਰਥੀਆਂ ਨੇ ਇੰਨੇ ਅੰਕ ਹਾਸਲ ਕੀਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button