Breaking NewsD5 specialEntertainmentNewsTop News

ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਯੈਸ ਆਈ ਐਮ ਸਟੂਡੈਂਟ’ ਦੀ ਰਿਲੀਜ਼ਿੰਗ ਡੇਟ ਦਾ ਐਲਾਨ

ਪਟਿਆਲਾ :  ਸਿੱਧੂ ਮੂਸੇਵਾਲਾ ਨੇ ਚਹੇਤਿਆਂ ਨੂੰ ਇਕ ਸਰਪ੍ਰਾਈਜ਼ ਦਿੱਤਾ ਹੈ। ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਯੈਸ ਆਈ ਐਮ ਸਟੂਡੈਂਟ’ ਜ਼ਲਦ ਹੀ ਰਿਲੀਜ਼ ਹੋਣ ਵਾਲੀ ਹੈ । ਸਿੱਧੂ ਨੇ ਆਪਣੀ ਫਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਿਨੇਮੇ ਖੋਲ੍ਹਣ ਦੀ ਇਜਾਜ਼ਤ (ਫ਼ਿਲਹਾਲ 50ਫੀਸਦੀ ਕੈਪਸਿਟੀ ਨਾਲ ) ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਬਤੌਰ ਹੀਰੋ ਪਹਿਲੀ ਫ਼ਿਲਮ ਦੀ ਰਿਲੀਜ ਡੇਟ ਅਨਾਊਂਸ ਹੋ ਗਈ ਹੈ। ਨਿਰਦੇਸ਼ਕ ਤੁਰਣਵੀਰ ਸਿੰਘ ਜਸਪਾਲ ਦੀ ਇਹ ਫ਼ਿਲਮ “ਯੈਸ ਆਈ ਐਮ ਸਟੂਡੈਂਟ”  22 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਉਮੀਦ ਹੈ ਕਿ ਉਦੋਂ ਤੱਕ ਹਾਲਾਤ ਪੂਰਨ ਤੌਰ ‘ਤੇ ਠੀਕ ਹੋ ਜਾਣਗੇ।

🔴LIVE | ਅੱਧੀ ਰਾਤ ਨੂੰ ਅਮਿਤ ਸ਼ਾਹ ਤੇ ਜੇਪੀ ਨੱਡਾ ਨੇ ਕੀਤੀ ਮੀਟਿੰਗ ! ਕੱਢਣਗੇ ਹੁਣ ਹੱਲ, ਅਡਾਨੀ ‘ਤੇ ਹੋਵੇਗੀ ਕਾਰਵਾਈ!

ਅਗਲੇ ਦਿਨਾਂ ‘ਚ ਹੋਰ ਵੀ ਫਿਲਮਾਂ ਦੀਆਂ ਰਿਲੀਜ਼ ਡੇਟਾਂ ਅਨਾਊਸ ਹੋਣਗੀਆਂ। 100 ਤੋਂ ਵੱਧ ਫਿਲਮਾਂ ਹਨ ਜੋ ਧੜਾਧੜ ਰਿਲੀਜ਼ ਹੋਣਗੀਆਂ। ਉਂਝ ਬਣੀਆਂ ਤੇ ਅੱਧ ਅਧੂਰੀਆਂ ਤਾਂ 150-200 ਦੇ ਨੇੜੇ ਪਈਆਂ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਆਪਣੀ ਪ੍ਰੋਡਕਸ਼ਨ ਕੰਪਨੀ ਜੱਟ ਲਾਈਫ ਸਟੂਡੀਓ ਨਾਲ ‘ਯੈਸ ਆਈ ਐਮ ਸਟੂਡੈਂਟ’ ਫਿਲਮ ਨਾਲ ਪੰਜਾਬੀ ਸਿਨੇਮਾ ਵਿਚ ਡੈਬਿਊ ਕਰਨ ਜਾ ਰਹੇ ਹਨ।

ਹਾਏ ਸਰਕਾਰੇ ਤੈਨੂੰ ਦਰਦ ਨਾ ਆਇਆ ! ਗੋਲਡ ਮੈਡਲ ਜਿੱਤਣ ਵਾਲੀ ਖਿਡਾਰਨ ਦਾ ਹੋਇਆ ਆਹ ਹਾਲ ! ਅੱਖਾਂ ‘ਚ ਆ ਜਾਣਗੇ ਹੰਝੂ

ਫਿਲਮ ਦਾ ਨਿਰਦੇਸ਼ਨ ਤਰਨਵੀਰ ਸਿੰਘ ਜਗਪਾਲ ਨੇ ਕੀਤਾ ਹੈ ਅਤੇ ਕਹਾਣੀ ਨੂੰ ਗਿੱਲ ਰੌਂਤਾ ਦੁਆਰਾ ਲਿਖਿਆ ਗਿਆ ਹੈ। ਫਿਲਮ ਵਿਚ ਅਸੀਂ ਸਿੱਧੂ ਨੂੰ ਮੈਂਡੀ ਤੱਖਰ ਦਾ ਸਾਥ ਨਿਭਾਉਂਦਿਆਂ ਦੇਖਾਂਗੇ। ਹੁਣ ਦੇਖਣਾ ਹੋਵੇਗਾ ਕੀ ਗੀਤਾਂ ਦੀ ਹਿੱਟ ਮਸ਼ੀਨ ਸਿੱਧੂ ਕੀ ਦਰਸ਼ਕਾਂ ‘ਤੇ ਆਪਣੀ ਅਦਾਕਾਰੀ ਦਾ ਜਾਦੂ ਵੀ ਚਲਾ ਪਵੇਗਾ। ਖ਼ੈਰ ! ਇੱਕ ਗੱਲ ਪੱਕੀ ਹੈ ਜਿਹੜੀ ਫਿਲਮ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕਰੇਗੀ, ਦਰਸ਼ਕ ਵੀ ਉਸ ਫ਼ਿਲਮ ਨੂੰ ਫਲਾਪ ਨਹੀਂ ਹੋਣ ਦੇਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button