Breaking NewsD5 specialEntertainmentNews

ਰਣਬੀਰ ਕਪੂਰ ਦੇ ਮਾਪਿਆਂ ਦਾ ਰੋਲ ਕਰਨਗੇ ਬੋਨੀ ਕਪੂਰ ਅਤੇ ਡਿੰਪਲ ਕਪਾਡੀਆ

ਮੁੰਬਈ : ਬਾਲੀਵੁਡ ਫ਼ਿਲਮਕਾਰ ਬੋਨੀ ਕਪੂਰ ਅਤੇ ਅਦਾਕਾਰਾ ਡਿੰਪਲ ਕਪਾਡੀਆ ਸਿਲਵਰ ਸਕਰੀਨ ‘ਤੇ ਰਣਬੀਰ ਕਪੂਰ  ਦੇ ਮਾਪਿਆਂ ਦਾ ਰੋਲ ਨਿਭਾਉਂਦੇ ਨਜ਼ਰ ਆਉਣਗੇ। ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਨੇ ਲਵ ਰੰਜਨ ਦੀ ਅਨਟਾਈਟਲਡ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ‘ਚ ਬੋਨੀ ਕਪੂਰ ਰਣਬੀਰ ਕਪੂਰ ਦੇ ਪਿਤਾ ਦੇ ਰੋਲ ‘ਚ ਨਜ਼ਰ ਆਉਣਗੇ। ਉਥੇ ਹੀ ਡਿੰਪਲ ਕਪਾਡੀਆ ਬੋਨੀ ਕਪੂਰ ਦੀ ਪਤਨੀ ਯਾਨੀ ਰਣਬੀਰ ਕਪੂਰ ਦੀ ਮਾਂ ਦੀ ਭੂਮਿਕਾ ਨਿਭਾਏਗੀ।

BREAKING-ਸੁਪਰੀਮ ਕੋਰਟ ਦਾ ਕੇਂਦਰ ਨੂੰ ਵੱਡਾ ਝਟਕਾ,ਕਿਸਾਨਾਂ ਦੇ ਹੱਕ ‘ਚ ਲਿਆ ਵੱਡਾ ਫੈਸਲਾ

ਦੱਸਿਆ ਜਾ ਰਿਹਾ ਹੈ ਕਿ ਫਿਲਮ ‘ਚ ਰਣਬੀਰ ਕਪੂਰ ਦੇ ਪਿਤਾ ਇੱਕ ਅਮੀਰ ਅਤੇ ਆਤਮ ਵਿਸ਼ਵਾਸੀ ਵਿਅਕਤੀ ਹਨ ਅਤੇ ਰਾਈਟਰ ਚਾਹੁੰਦੇ ਸਨ ਕਿ ਬੋਨੀ ਕਪੂਰ ਵਰਗਾ ਵਿਅਕਤੀ ਇਸ ਭੂਮਿਕਾ ਨੂੰ ਨਿਭਾਏ। ਬੋਨੀ ਕਪੂਰ ਵੱਲੋਂ ਇਸ ਬਾਰੇ ‘ਚ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਪ੍ਰਪੋਜ਼ਲ ਨੂੰ ਇਨਕਾਰ ਕਰ ਦਿੱਤਾ ਸੀ। ਇਸ ‘ਤੇ ਲਵ ਰੰਜਨ ਨੇ ਅਰਜੁਨ ਕਪੂਰ  ਨੂੰ ਉਨ੍ਹਾਂ ਨੂੰ ਸਮਝਾਉਣ ਲਈ ਕਿਹਾ। ਇਸ ਤੋਂ ਬਾਅਦ ਅਰਜੁਨ ਕਪੂਰ ਆਪਣੇ ਪਿਤਾ ਦੇ ਕੋਲ ਗਏ ਅਤੇ ਅੰਸ਼ੁਲਾ, ਜਾਹਨਵੀ ਅਤੇ ਖੁਸ਼ੀ ਨੇ ਵੀ ਪਿਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਆਖ਼ਿਰਕਾਰ ਬੋਨੀ ਕਪੂਰ ਮੰਨ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button