Breaking NewsD5 specialIndiaNews

ਖਾਲਸਾ ਏਡ ਵਾਲਿਆਂ ਨੇ ਕਸ਼ਮੀਰੀਆਂ ਨੂੰ ਤੰਗ ਕਰਨ ਵਾਲਿਆਂ ਦੀ ਅਕਲ ਲਿਆਂਦੀ ਟਿਕਾਣੇ, ਵੀਡੀਓ ਹੋਈ ਵਾਇਰਲ (ਵੀਡੀਓ)

ਪੁਲਵਾਮਾ ‘ਚ ਅੱਤਵਾਦੀ ਹਮਲੇ ਤੋਂ ਬਾਅਦ ਹਰ ਪਾਸੇ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ।ਜਿਸ ਨੂੰ ਦੇਖਦਿਆਂ ਸਰਕਾਰਾਂ ਤੇ ਪੁਲਿਸ ਵਲੋਂ ਸਖਤ ਰੁਖ ਅਖਤਿਆਰ ਕਰ ਲਏ ਗਏ, ਜੋ ਵੀ ਬੰਦੇ ਸ਼ੱਕੀ ਪਾਏ ਗਏ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਜਿਹੇ ‘ਚ ਇਕ ਕਸ਼ਮੀਰੀ ਵਿਦਿਆਰਥੀਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਉਹ ਖਾਲਸਾ ਐਡ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਉਨ੍ਹਾਂ ਵਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕੁਝ ਹਿਮਾਚਲ ਦੇ ਵਿਦਿਆਰਥੀਆਂ ਵਲੋਂ ਉਨ੍ਹਾਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਕਸ਼ਮੀਰੀ ਵਿਦਿਆਰਥੀ ਖੁਦ ਨੂੰ ਪੰਜਾਬ ਯੂਨੀਵਰਸਿਟੀ ਮੈਨੇਜ਼ਮੈਂਟ ਟੈਕਨੋਲਜ਼ੀ ਕਾਲਜ ਦੇ ਵਿਦਿਆਰਥੀ ਦੱਸ ਰਹੇ ਹਨ।

Read Also ਖਾਲਸਾ ਏਡ ਦੇ ਬਾਨੀ ਨੂੰ ਬ੍ਰਿਟਿਸ਼ ਪਾਰਲੀਮੈਂਟ ‘ਚ ਵੱਡਾ ਸਨਮਾਨ

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਥਿਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਪਰ ਉਸੇ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਕ ਵੀਡੀਓ ਬਣਾ ਕੇ ਮੁਲਕ ‘ਚ ਰਹਿ ਰਹੇ ਕਸ਼ਮੀਰੀ ਨੂੰ ਇਕ ਸੁਨੇਹਾ ਦਿੱਤਾ ਜਿਸ ਦੀ ਕਾਫੀ ਪਾਸੇ ਸ਼ਲਾਘਾ ਹੋ ਰਹੀ ਏ… ਸਿਰਸਾ ਵਲੋਂ ਕਿਸੇ ਵੀ ਲੋੜਵੰਦ ਕਸ਼ਮੀਰੀ ਨੂੰ ਗੁਰਦੁਆਰੇ ਚ ਸਹਾਰਾ ਲੈਂਣ ਦੀ ਗੱਲ ਆਖੀ। ਕਸ਼ਮੀਰੀਆਂ ਨੂੰ ਤੰਗ ਕਰਨ ਦਾ ਇਹ ਮਾਮਲਾ ਤਾਂ ਸਭ ਦੇ ਸਾਹਮਣੇ ਆ ਗਿਆ, ਜਿਸ ਦਾ ਹੱਲ ਵੀ ਜਲਦ ਹੀ ਲੱਭ ਲਿਆ ਗਿਆ ਪਰ ਕਈ ਮਾਮਲੇ ਅਜਿਹੇ ਵੀ ਨੇ ਜਿਹੜੇ ਅਜੇ ਤੱਕ ਸਾਹਮਣੇ ਨਹੀਂ ਆਏ ਜੋ ਅਜੇ ਵੀ ਕੁਝ ਸ਼ਰਾਰਤੀ ਲੋਕਾਂ ਦਾ ਸ਼ਿਕਾਰ ਹੋ ਰਹੇ ਨੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button