Breaking NewsD5 specialEntertainmentIndiaNewsPoliticsPunjab

ਖ਼ਾਲਿਸਤਾਨੀਆਂ ਦੀ ਅਣਖ ਕਿੱਥੇ ਹੈ? ਮੇਰੀਆਂ ਲੱਤਾਂ ਠੀਕ ਹੁੰਦੀਆਂ, ਤਾਂ ਨਨਕਾਣਾ ਸਾਹਿਬ ਦਾ ਬਦਲਾ ਲੈਂਦਾ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਬੇਅਦਬੀ ਤੋਂ ਬਾਅਦ ਆਲ ਇੰਡੀਆ ਐਂਟੀ ਟੈਰੇਰਿਸਟ ਫਰੰਟ ਦੇ ਪ੍ਰਧਾਨ ਮਨਿੰਦਰ ਸਿੰਘ ਬਿੱਟਾ ਪਾਕਿਸਤਾਨ ‘ਚ ਬੈਠੇ ਗੋਪਾਲ ਸਿੰਘ ਚਾਵਲਾ ਅਤੇ ਹੋਰ ਗਰਮਖਿਆਲੀਆਂ ਖਿਲਾਫ਼ ਖੁੱਲ੍ਹ ਕੇ ਭੜਾਸ ਕੱਢੀ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿੱਟਾ ਨੇ ਕਿਹਾ ਕਿ ਜਦੋਂ ਗੁਰਦੁਆਰਾ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਤਾਂ ਉਕਤ ਲੋਕ ਕਿੱਥੇ ਸਨ।

BIG NEWS | ਖ਼ਾਲਿਸਤਾਨੀਆਂ ਦੀ ਅਣਖ ਕਿੱਥੇ ਹੈ? ਮੇਰੀਆਂ ਲੱਤਾਂ ਠੀਕ ਹੁੰਦੀਆਂ, ਤਾਂ ਨਨਕਾਣਾ ਸਾਹਿਬ ਦਾ ਬਦਲਾ ਲੈਂਦਾ

ਚਾਵਲਾ ਨੂੰ ਕੌਮ ਦਾ ਗਦਾਰ ਕਹਿੰਦੇ ਹੋਏ ਉਨ੍ਹਾਂ ਕਿਹਾ ਕਿ ਉਕਤ ਲੋਕ ਬੇਅਦਬੀ ਦੀ ਘਟਨਾ ਤੋਂ ਬਾਅਦ ਸਾਂਤ ਬੈਠੇ ਹੋਏ ਹਨ। ਬਿੱਟਾ ਨੇ ਪਾਕਿਸਤਾਨ ਵਿੱਚ ਬੈਠੇ ਗਰਮਖਿਆਲੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਹ ਬੇਅਦਬੀ ਕਰਨ ਵਾਲਿਆਂ ਤੋਂ ਬਦਲਾ ਲੈਣ ਅਤੇ ਅਜਿਹਾ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ। ਨਵਜੋਤ ਸਿੰਘ ਸਿੱਧੂ ਦੇ ਬਾਰੇ ਪੁੱਛੇ ਗਏ ਸਵਾਲ ਤੇ ਬਿੱਟਾ ਨੇ ਕਿਹਾ ਕਿ ਇਹ ਸਿਆਸਤ ਹੈ।

Viral | ਜੇਲ੍ਹ ‘ਚ ‘ਜੰਨਤ’.. ਕੈਦੀ ਨੇ ਵੀਡੀਓ ਬਣਾ ਕੇ ਕੀਤੀ ਵਾਇਰਲ | ਸਜ਼ਾ ਨਹੀਂ ਮਜ਼ਾ ਲੈਂਦੇ ਨੇ ਕੈਦੀ..!

ਸਿੱਧੂ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਵੱਡੇ ਵੱਡੇ ਭਾਸ਼ਣ ਦਿੱਤੇ ਫਿਰ ਮੁਲਕ ਨਾਲ ਗਦਾਰੀ ਕੀਤੀ। ਸਿੱਧੂ ਪਾਕਿਸਤਾਨ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾ ਕੇ ਆਏ ਸਨ। ਉਨ੍ਹਾਂ ਨੇ ਕਿਹਾ ਸ੍ਰੀ ਗੁਰੂ ਸਾਹਿਬ ਜੀ ਦੀ ਬੇਅਦਬੀ ਤੇ ਸਿੱਧੂ ਨੂੰ ਵੀਜ਼ਾ ਲਗਵਾ ਕੇ ਪਾਕਿਸਤਾਨ ਜਾਣਾ ਚਾਹੀਦਾ ਹੈ ਤੇ ਆਰੋਪੀਆਂ ‘ਤੇ ਸਖ਼ਤ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button