Breaking NewsD5 specialIndiaNewsPoliticsPunjab

ਕੀ ਇਹ ਪੱਗ ਦੀ ਬੇਅਦਬੀ ਨਹੀਂ? Jathedar Harpreet Singh ਜਥੇਦਾਰ ਦਾ ਜਵਾਬ ਸੁਣਲੋ (ਵੀਡੀਓ)

ਲੁਧਿਆਣਾ : ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਚ ਲੱਗੇ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਮਲੀ ਗਈ ਤਾਂ ਬੁੱਤ ਤੇ ਲੱਗੀ ਕਾਲਖ ਨੂੰ ਆਪਣੀ ਪੱਗ ਨਾਲ ਸਾਫ ਕਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਤੇ ਪੱਗ ਦੀ ਬੇਅਦਬੀ ਦੇ ਦੋਸ਼ ਲੱਗਣ ਲੱਗੇ ਹਨ। ਸਿਆਸੀ ਮਾਹਰਾਂ ਮੁਤਾਬਕ ਮਾਮਲਾ ਸਿੱਧਾ ਸਿੱਧਾ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਬਣਦਾ ਹੈ। ਜਦਕਿ ਖੁਦ ਗੁਰਸਿਮਰਨ ਸਿੰਘ ਇਸ ਨੂੰ ਪੱਗ ਦੀ ਬੇਅਦਬੀ ਮੰਨਦੇ ਹੀ ਨਹੀਂ। ਮੰਡ ਮੁਤਾਬਕ ਉਹ ਰਾਜੀਵ ਗਾਂਧੀ ਨੂੰ ਰੱਬ ਮੰਨਦੇ ਨੇ, ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਧਾਰੀ ਹਨ ਅਤੇ ਮਰਿਆਦਾ ‘ਚ ਰਹਿੰਦੇ ਹਨ ਪਰ ਜਦ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲਖ਼ ਮਲੇ ਜਾਣ ਦੀ ਗੱਲ ਬਾਰੇ ਪਤਾ ਲੱਗਾ ਤਾਂ ਉਹ ਰਹਿ ਨਾ ਸਕੇ ਤੇ ਤੁਰੰਤ ਮੌਕੇ ਤੇ ਪਹੁੰਚੇ। ਜਦੋਂ ਉਨ੍ਹਾਂ ਨੂੰ ਉੱਥੇ ਹੋਰ ਕੁਝ ਨਾ ਲੱਭਾ ਤਾਂ ਸਿਰ ਤੇ ਬੱਧੀ ਦਸਤਾਰ ਨਾਲ ਹੀ ਬੁੱਤ ਦੀ ਸਫ਼ਾਈ ਕਰ ਦਿੱਤੀ।

Read Also ਸਰਕਾਰ ਓਹੀ, ਪੱਗਾਂ ਦੇ ਰੰਗ ਬਦਲੇ!, ਕੈਪਟਨ ਦੀਆਂ ਖੁੱਲ੍ਹਦੀਆਂ ਪੋਲਾਂ, ਹੋ ਰਿਹੈ ਪਿੱਟ ਸਿਆਪਾ

ਇਹ ਵੀ ਦੱਸ ਦਈਏ ਕਿ ਗੁਰਸਿਮਰਨ ਉਹੀ ਕਾਂਗਰਸੀ ਆਗੂ ਨੇ, ਜਿਨ੍ਹਾਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਰਹਿੰਦੇ ਗੋਪਾਲ ਚਾਵਲਾ ਨਾਲ ਫੋਟੋ ਮੀਡੀਆ ਵਿੱਚ ਆਈ ਤਾਂ ਉਨ੍ਹਾਂ ਗੋਪਾਲ ਚਾਵਲਾ ਦਾ ਸਿਰ ਕੱਟਣ ਵਾਲੇ ਨੂੰ ਇਨਾਮ ਦੇਣ ਦੀ ਗੱਲ ਆਖੀ ਸੀ, ਅਤੇ ਹੁਣ ਇੱਕ ਵਾਰ ਫਿਰ ਗੁਰਸਿਮਰਨ ਸਿੰਘ ਆਪਣੇ ਆਪ ਨੂੰ ਖਤਰਾ ਦੱਸ ਰਿਹਾ ਹੈ ਅਤੇ ਪੱਗ ਨਾਲ ਕੀਤੀ ਬੁੱਤ ਦੀ ਸਫਾਈ ਨੂੰ ਪੂਰੀ ਤਰ੍ਹਾਂ ਠੀਕ ਕਰਾਰ ਦੇ ਰਿਹਾ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ, ਗੁਰਸਿਮਰਨ ਸਿੰਘ ਮੰਡ ਖਿਲਾਫ ਕਾਰਵਾਈ ਕਰਨ ਤੋਂ ਟਾਲਾ ਵੱਟਦੇ ਨਜ਼ਰ ਆ ਰਹੇ ਨੇ, ਇਸ ਸਬੰਧੀ ਜਦੋਂ ਸਾਡੇ ਸਹਿਯੋਗੀ ਸੁਖਵਿੰਦਰ ਸਿੰਘ ਨੇ ਗਿ. ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪੱਗ ਦੀ ਹੋਈ ਬੇਅਦਬੀ ਦੇ ਸਵਾਲ ਦਾ ਗੋਲਮੋਲ ਜਵਾਬ ਦਿੱਤਾ।

ਹਾਲਾਂਕਿ ਬੁੱਤ ਤੇ ਕਾਲਖ ਮਲਣ ਵਾਲੇ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦਕਿ ਸੁਖਬੀਰ ਬਾਦਲ ਦੀ ਫੋਟੋ ਤੇ ਕਾਲਖ ਲਾਉਣ ਵਾਲੇ ਕਾਂਗਰਸੀ ਵਰਕਰਾਂ ਖਿਲਾਫ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਛੋਟੀ ਛੋਟੀ ਗੱਲ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਗੱਲ ਆਖਣ ਵਾਲੇ ਪੰਥਕ ਆਗੂ ਵੀ ਇਸ ਮਾਮਲੇ ਤੇ ਚੁੱਪ ਹਨ ਪਰ ਹੁਣ ਅੰਤ ਵਿੱਚ ਜਿਹੜਾ ਸਵਾਲ ਸਭ ਤੋਂ ਜ਼ਿਆਦਾ ਤੰਗ ਕਰਦਾ ਨਜ਼ਰ ਆ ਰਿਹਾ ਹੈ। ਉਹ ਹੈ ਕਿ ਮਾਮਲਾ ਆਖਰ ਸ਼ੁਰੂ ਕਿਥੋਂ ਹੋਇਆ ਅਤੇ ਪਹੁੰਚ ਕਿਥੇ ਗਿਆ। ਮਾਮਲਾ ਬੁੱਤ ਤੇ ਕਾਲਖ ਮਲਣ ਦਾ ਹੈ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਹੈ, ਸਿੱਖਾਂ ਦੀਆਂ ਧਾਰਮਿਕ ਆਹਤ ਕਰਨ ਦਾ, ਜਾਂ ਫਿਰ ਇਹ ਕਹਿ ਲਈਏ ਪੰਜਾਬ ਦੇ ਅਸਲ ਮੁੱਦਿਆਂ ਤੋਂ ਜਨਤਾ ਦਾ ਧਿਆਨ ਭਟਕਾਉਣ ਦਾ ਇਸ ਦਾ ਫੈਸਲਾ ਕੌਣ ਕਰੇਗਾ, ਇਸ ਬਾਰੇ ਵੀ ਹਾਲੇ ਕੁੱਝ ਅਤਾ ਪਤਾ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button