Breaking NewsD5 specialEntertainmentIndiaNews

ਕੰਗਨਾ ਰਣੌਤ ਨੇ BMC ਨੂੰ ਭੇਜਿਆ ਨੋਟਿਸ, ਮੰਗਿਆ 2 ਕਰੋੜ ਰੁਪਏ ਦਾ ਮੁਆਵਜ਼ਾ

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮੰਗਲਵਾਰ ਨੂੰ BMC ਨੂੰ ਨੋਟਿਸ ਭੇਜਿਆ ਹੈ। ਨੋਟਿਸ ‘ਚ ਉਨ੍ਹਾਂ ਵੱਲੋਂ ਆਪਣੇ ਦਫ਼ਤਰ ‘ਚ ਗ਼ਲਤ ਤਰੀਕੇ ਨਾਲ ਕੀਤੀ ਗਈ ਕਾਰਵਾਈ ਲਈ ਦੋ ਕਰੋੜ ਰੁਪਏ ਦੀ ਮੰਗ ਕੀਤੀ ਹੈ। BMC ਨੇ ਕੰਗਨਾ ਦੇ ਦਫ਼ਤਰ ‘ਤੇ ਗ਼ੈਰਕਾਨੂੰਨੀ ਉਸਾਰੀ ਦਾ ਹਵਾਲਾ ਦਿੰਦੇ ਹੋਏ ਬੁਲਡੋਜ਼ਰ ਚਲਾ ਦਿੱਤਾ ਸੀ। 9 ਸਤੰਬਰ ਨੂੰ BMC ਨੇ ਕਾਰਵਾਈ ਕਰਦੇ ਹੋਏ ਕੰਗਨਾ ਦੇ ਦਫ਼ਤਰ ਦੀ ਭੰਨਤੋੜ ਕੀਤੀ ਸੀ।

🔴 Live ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ‘ਤੇ ਰੋਕ ਕਿਉਂ ?ਭਗਵੰਤ ਮਾਨ ਹੁਣ ਕਿਸਾਨੀ ਦੇ ਕਾਤਲਾਂ ਨੂੰ ਸਿਖਾਉਣਗੇ ਸਬਕ !

ਇਹ ਮਾਮਲਾ ਉੱਚ ਅਦਾਲਤ ਪਹੁੰਚਿਆਂ ਤਾਂ ਅਦਾਲਤ ਨੇ ਬੀਐਮਸੀ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਸੀ। ਨੋਟਿਸ ਭੇਜਣ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ, ਪੀਐਮ ਮੋਦੀ ਨਾਲ ਮੁਲਾਕਾਤ ਕਰਨ ਦੀ ਉਂਮੀਦ ‘ਚ ਹੈ। ਦੱਸ ਦਈਏ ਕਿ ਕੰਗਨਾ ਇਸ ਬਾਰੇ ‘ਚ ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨਾਲ ਵੀ ਮਿਲ ਚੁੱਕੀ ਹੈ।

ਕੈਪਟਨ ਨੇ ਕਿਸਾਨਾਂ ਨਾਲ ਕੀਤਾ ਧੋਖਾ ! ਤਾਂ ਹੀ ਕਿਸਾਨ ਉੱਤਰੇ ਸੜਕਾਂ ‘ਤੇ, ਬੈਂਸ ਕਰ ਲਿਆਇਆ ਸਬੂਤ ਇਕੱਠੇ

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਵੀ ਗਵਰਨਰ ਨਾਲ ਮੁਲਾਕਾਤ ਕਰ ਕੰਗਨਾ ਰਣੌਤ ਨੂੰ ਮੁਆਵਜ਼ਾ ਦਵਾਉਣ ਦੀ ਗੱਲ ਕਹੀ ਸੀ। ਇਸ ਮਾਮਲੇ ‘ਤੇ ਵਕੀਲ ਅਤੇ ਐਕਟਵਿਸਟ ਆਭਾ ਸਿੰਘ ਨੇ ਇੱਕ ਨਿੱਜੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਕੰਗਨਾ ਨੂੰ BMC ਦੁਆਰਾ ਟਾਰਗੇਟ ਕੀਤਾ ਗਿਆ। ਉਨ੍ਹਾਂ ਨੂੰ ਗ਼ੈਰਕਾਨੂੰਨੀ ਉਸਾਰੀ ਦੇ ਨੋਟਿਸ ‘ਤੇ ਪ੍ਰਤੀਕਿਰਿਆ ਦੇਣ ਨੂੰ ਲੈ ਕੇ ਉਚਿਤ ਮੋਹਲਤ ਨਹੀਂ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button