Breaking NewsD5 specialNewsSportsTop News

ਸਾਬਕਾ ਭਾਰਤੀ ਕ੍ਰਿਕੇਟਰ Ramesh Pawar ਬਣੇ ਮਹਿਲਾ ਕ੍ਰਿਕੇਟ ਟੀਮ ਦੇ Coach

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਰਮੇਸ਼ ਪਵਾਰ ਨੂੰ ਭਾਰਤੀ ਮਹਿਲਾ ਸੀਨੀਅਰ ਕ੍ਰਿਕੇਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਪਵਾਰ ਇਸ ਤੋਂ ਪਹਿਲਾਂ ਵੀ ਟੀਮ ਦੇ ਨਾਲ ਇਹ ਭੂਮਿਕਾ ਨਿਭਾਅ ਚੁੱਕੇ ਹਨ। ਉਨ੍ਹਾਂ ਨੂੰ ਹਾਲਾਂਕਿ 2018 ਟੀ-20 ਵਿਸ਼ਵ ਕੱਪ ਤੋਂ ਬਾਅਦ ਸੀਨੀਅਰ ਖਿਡਾਰਨ ਮਿਤਾਲੀ ਰਾਜ ਨਾਲ ਵਿਵਾਦ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ। ਸਾਬਕਾ ਭਾਰਤੀ ਖਿਡਾਰੀ ਮਦਨ ਲਾਲ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਇਸ ਅਹੁਦੇ ਲਈ ਮੌਜੂਦਾ ਕੋਚ ਰਮਨ ਤੋਂ ਇਲਾਵਾ ਅੱਠ ਉਮੀਦਵਾਰਾਂ ਦੇ ਇੰਟਰਵਿਊ ਤੋਂ ਬਾਅਦ ਪਵਾਰ ਦੇ ਨਾਂ ਦੀ ਸਿਫ਼ਾਰਸ਼ ਕੀਤੀ। ਬੀਸੀਸੀਆਈ ਨੇ ਕਿਹਾ ਕਿ ਬੀਸੀਸੀਆਈ ਰਮੇਸ਼ ਪਵਾਰ ਨੂੰ ਭਾਰਤੀ ਟੀਮ (ਸੀਨੀਅਰ ਮਹਿਲਾ ਟੀਮ) ਦੇ ਮੁੱਖ ਕੋਚ ਦੇ ਰੂਪ ਵਿਚ ਨਿਯੁਕਤ ਕਰਨ ਦਾ ਐਲਾਨ ਕਰਦੀ ਹੈ। ਬੀਸੀਸੀਆਈ ਨੇ ਇਸ ਅਹੁਦੇ ਲਈ ਵਿਗਿਆਪਨ ਦਿੱਤਾ ਸੀ ਤੇ 35 ਤੋਂ ਵੱਧ ਬਿਨੈ ਪ੍ਰਰਾਪਤ ਕੀਤੇ ਸਨ।

ਵੱਡੇ ਲੀਡਰ ਨੇ ਲਾਤਾ ਸਰਕਾਰਾਂ ਨੂੰ ਖੂੰਜੇ!ਮੁੱਖ ਮੰਤਰੀ ‘ਤੇ ਕੀਤੀ ਐੱਫਆਈਆਰ ਦੀ ਮੰਗ!ਮੰਤਰੀਆਂ ਨੂੰ ਆਏ AC ‘ਚ ਪਸੀਨੇ!

ਇਸ ਅਹੁਦੇ ਲਈ ਪਵਾਰ ਤੇ ਰਮਨ ਤੋਂ ਇਲਾਵਾ ਭਾਰਤ ਦੇ ਸਾਬਕਾ ਵਿਕਟਕੀਪਰ ਅਜੇ ਰਾਤਰਾ ਤੇ ਸਾਬਕਾ ਮੁੱਖ ਚੋਣਕਾਰ ਹੇਮਲਤਾ ਕਾਲਾ ਸਮੇਤ ਪੰਜ ਮਹਿਲਾ ਉਮੀਦਵਾਰ ਦੌੜ ਵਿਚ ਸਨ। ਇਹ ਦੇਖਣਾ ਪਵੇਗਾ ਕਿ ਪਵਾਰ ਹੁਣ ਮਿਤਾਲੀ ਨਾਲ ਤਾਲਮੇਲ ਕਿਵੇਂ ਬਿਠਾਉਂਦੇ ਹਨ। ਮਿਤਾਲੀ ਨੇ ਪਵਾਰ ‘ਤੇ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀ-20 ਟੀਮ ‘ਚੋਂ ਉਨ੍ਹਾਂ ਨੂੰ ਇੰਗਲੈਂਡ ਖ਼ਿਲਾਫ਼ ਵਿਸ਼ਵ ਕੱਪ (2018) ਸੈਮੀਫਾਈਨਲ ‘ਚੋਂ ਬਾਹਰ ਕਰਨ ਦਾ ਦੋਸ਼ ਲਾਇਆ ਸੀ। ਮਿਤਾਲੀ ਨੇ ਬੀਸੀਸੀਆਈ ਨੂੰ ਪੱਤਰ ਲਿਖ ਕੇ ਪਵਾਰ ‘ਤੇ ਦੋਸ਼ ਲਾਇਆ ਸੀ ਕਿ ਪਵਾਰ ਨੇ ਮੇਰੇ ਕਰੀਅਰ ਨੂੰ ਖ਼ਤਮ ਕਰਨ ਤੇ ਮੈਨੂੰ ਅਪਮਾਨਿਤ ਕਰਨ ਲਈ ਅਜਿਹਾ ਕੀਤਾ ਹੈ। ਪਵਾਰ ਨੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਮਿਤਾਲੀ ਕਾਫੀ ਨਖ਼ਰੇ ਦਿਖਾਉਂਦੀ ਹੈ ਤੇ ਟੀਮ ਵਿਚ ਵਿਵਾਦ ਪੈਦਾ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button