Breaking NewsD5 specialEntertainmentNews

ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਰਣਧੀਰ ਕਪੂਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ 

ਮੁੰਬਈ : ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ ਇੱਥੇ ਇੱਕ ਹਸਪਤਾਲ ‘ਚ ਭਰਤੀ ਕਰਵਾਏ ਗਏ ਦਿੱਗਜ਼ ਅਦਾਕਾਰ ਰਣਧੀਰ ਕਪੂਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਸਪਤਾਲ ਦੇ ਇੱਕ ਸੂਤਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕਪੂਰ ਐਤਵਾਰ ਨੂੰ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਤੋਂ ਘਰ ਪਰਤ ਆਏ ਹਨ, ਜਿੱਥੇ ਉਨ੍ਹਾਂ ਦਾ 28 ਅਪ੍ਰੈਲ ਤੋਂ ਇਲਾਜ਼ ਚੱਲ ਰਿਹਾ ਸੀ।

BREAKING-ਸਵੇਰੇ ਹੀ ਸੌਧਾ ਸਾਧ ਨਾਲ ਜੁੜੀ ਵੱਡੀ ਖ਼ਬਰ,ਜੇਲ੍ਹ ਚੋਂ ਆਵੇਗਾ ਬਾਹਰ?

ਹਸਪਤਾਲ ਦੇ ਇੱਕ ਅੰਦਰੂਨੀ ਸੂਤਰ ਨੇ ਇਕ ਮੀਡੀਆ ਏਜੰਸੀ ਨੂੰ ਦੱਸਿਆ (ਰਣਧੀਰ ਕਪੂਰ) ਠੀਕ ਹਨ ਅਤੇ ਉਨ੍ਹਾਂ ਨੂੰ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਨੂੰ ਪਹਿਲਾਂ ਇੱਕ ਜਾਂ ਦੋ ਦਿਨ ਲਈ ਆਈਸੀਊ ‘ਚ ਰੱਖਿਆ ਗਿਆ ਸੀ। ਮਸ਼ਹੂਰ ਅਦਾਕਾਰ – ਫਿਲਮ ਨਿਰਮਾਤਾ ਰਾਜ ਕਪੂਰ ਦੇ ਸਭ ਤੋਂ ਵੱਡੇ ਬੇਟੇ ਰਣਧੀਰ ਕਪੂਰ ਨੇ ਇੱਕ ਸਾਲ ਦੇ ਅੰਦਰ ਆਪਣੇ ਦੋ ਛੋਟੇ ਭਰਾਵਾਂ – ਰਿਸ਼ੀ ਕਪੂਰ ਅਤੇ ਰਾਜੀਵ ਕਪੂਰ ਨੂੰ ਖੋਹ ਦਿੱਤਾ। ਉਨ੍ਹਾਂ ਨੂੰ ‘ਕੱਲ ਆਜ ਔਰ ਕੱਲ, ‘ਜਵਾਨੀ ਦੀਵਾਨੀ’ ਅਤੇ ਰਾਮਪੁਰ ਕਾ ਲਕਸ਼ਮਣ ‘ਚ ਉਨ੍ਹਾਂ ਦੀ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button