Breaking NewsInternationalNews

ਦੋਸਤਾਂ ਦੇ ਸਾਹਮਣੇ ਪਤਨੀ ਨੇ ਨੱਚਣ ਤੋਂ ਕੀਤੀ ਨਾਂਹ ਤਾਂ ਪਤੀ ਨੇ ਮੁੰਡਵਾ ਦਿੱਤਾ ਸਿਰ

ਪਾਕਿਸਤਾਨ ‘ਚ ਇੱਕ ਮਹਿਲਾ ਦੀ ਹੈਰਾਨ ਕਰਨ ਵਾਲੀ ਦਾਸਤਾਂ ਸਾਹਮਣੇ ਆਈ ਹੈ। ਮਹਿਲਾ ਦੇ ਨਾਲ ਉਸਦੇ ਪਤੀ ਨੇ ਅਣਮਨੁੱਖੀ ਤਸ਼ਦੱਦ ਕੀਤਾ ਹੈ ਜਿਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਕੇ ਆਪਣੀ ਦਰਦਭਰੀ ਕਹਾਣੀ ਦੱਸੀ ਹੈ। ਲਾਹੌਰ ਦੀ ਅਸਮਾ ਅਜੀਜ ਦਾ ਕਹਿਣਾ ਹੈ ਕਿ ਉਸਦੇ ਪਤੀ ਮੀਆਂ ਫੈਜ਼ਲ ਨੇ ਉਸਨੂੰ ਆਪਣੇ ਦੋਸਤਾਂ ਦੇ ਸਾਹਮਣੇ ਨੱਚਣ ਲਈ ਕਿਹਾ ਉਸਨੇ ਮਨਾ ਕੀਤਾ ਤਾਂ ਉਸਦੇ ਪਤੀ ਨੇ ਉਸਦੇ ਸਿਰ ਦੇ ਵਾਲ ਮਸ਼ੀਨ ਨਾਲ ਕੱਟ ਦਿੱਤੇ ਤੇ ਉਸਦੇ ਕੱਪੜੇ ਉਤਾਰ ਕੇ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਮਹਿਲਾ ਨੇ ਪੁਲਿਸ ‘ਤੇ ਵੀ ਰਿਪੋਰਟ ਦਰਜ ਨਾ ਕਰਨ ਦਾ ਦੋਸ਼ ਲਗਾਇਆ ਹੈ। ਮਹਿਲਾ ਦਾ ਕਹਿਣਾ ਹੈ ਕਿ ਅਗਲੇ ਦਿਨ ਜਦੋਂ ਉਹ ਪੁਲਿਸ ਦੇ ਕੋਲ ਪਹੁੰਚੀ ਤਾਂ ਰਿਪੋਰਟ ਲਿਖਣ ਦੀ ਥਾਂ ਉਸ ਤੋਂ ਪੈਸੇ ਮੰਗੇ ਗਏ ਹਾਲਾਂਕਿ ਜਦੋਂ ਉਸਦਾ ਵੀਡੀਓ ਵਾਇਰਲ ਹੋਇਆ ਤਾਂ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਉਸਦੇ ਪਤੀ ਅਤੇ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮਹਿਲਾ ਦੇ ਪਤੀ ਦੇ ਘਰ ਤੋਂ ਉਸ ਟਰਿਮਰ ਨੂੰ ਜ਼ਬਤ ਕਰ ਲਿਆ ਹੈ ਜਿਸਦੇ ਨਾਲ ਉਸਦੇ ਬਾਲ ਕੱਟੇ ਗਏ ਸਨ।

ਉਥੇ ਹੀ ਪਾਕਿਸਤਾਨ ਦੇ ਮੰਤਰੀ ਸ਼ਿਰੀਨ ਮਾਜਾਰੀ ਨੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਇਸ ‘ਤੇ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਪਾਕਿਸਤਾਨੀ ਮੀਡੀਆ ਅਨੁਸਾਰ ਆਸਮਾ ਤੇ ਫੈਜ਼ਲ ਦੇ ਵਿਆਹ ਨੂੰ ਚਾਰ ਸਾਲ ਹੋ ਚੁੱਕੇ ਹਨ ਦੋਵਾਂ ਦੇ ਤਿੰਨ ਬੱਚੇ ਹਨ। ਦੱਸਿਆ ਜਾ ਰਿਹਾ ਹੈ ਕਿ ਆਸਮਾ ਦਾ ਮੈਡੀਕਲ ਕਰਵਾਇਆ ਗਿਆ ਹੈ ਜਿਸ ਵਿੱਚ ਕੁੱਟਮਾਰ ਦੀ ਪੁਸ਼ਟੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button