Breaking NewsD5 specialInternationalNews

ਕੋਰੋਨਾ ਵਾਇਰਸ ‘ਤੇ WHO ਦੀ ਚਿਤਾਵਨੀ, ਦੁਨੀਆਭਰ ‘ਚ ਮਚੀ ਖਲਬਲੀ

ਲੰਦਨ : ਦੁਨੀਆਭਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਹੁਣ ਤੱਕ 2 ਕਰੋੜ 48 ਲੱਖ 98 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹਨਾਂ ‘ਚ 1 ਕਰੋੜ 72 ਲੱਖ 90 ਹਜ਼ਾਰ 592 ਮਰੀਜ਼ ਠੀਕ ਹੋ ਚੁੱਕੇ ਹਨ ਤਾਂ ਉਥੇ ਹੀ 8 ਲੱਖ 40 ਹਜ਼ਾਰ 661 ਦੀ ਮੌਤ ਹੋ ਚੁੱਕੀ ਹੈ। ਹੁਣ ਇਸ ‘ਚ ਵਰਲਡ ਹੈਲਥ ਆਰਗਨਾਈਜ਼ੇਸ਼ਨ (WHO) ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। WHO ਨੇ ਕਿਹਾ ਹੈ ਕਿ ਆਉਣ ਵਾਲੀ ਸਰਦੀ ‘ਚ ਯੂਰੋਪ ਸਮੇਤ ਦੁਨੀਆ ਦੇ ਕਈ ਹਿੱਸਿਆਂ ‘ਚ ਕੋਵਿਡ – 19 ਦਾ ਕਹਿਰ ਵੱਧ ਜਾਵੇਗਾ।

ਆਹ ਅਕਾਲੀ ਆਗੂ ਨਈਂ ਟਲਦਾ, ਫਿਰ ਘੇਰ ਲਏ ਰਾਜੇ ਦੇ ਵਜ਼ੀਰ, ਕੋਲ ਖੜ੍ਹੇ ਬੰਦੇ ਵੀ ਰਹਿ ਗਏ ਹੱਕੇ-ਬੱਕੇ ||

ਸੰਗਠਨ ਨੇ ਕਿਹਾ ਕਿ ਇਸ ਦੌਰਾਨ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਅਤੇ ਮੌਤ ਦਰ ਵਿਚ ਵੀ ਵਾਧਾ ਹੋਵੇਗਾ। ਯੂਰਪ ਵਿਚ WHO ਦੇ ਰੀਜਨਲ ਡਾਇਰੈਕਟਰ ਹੈਨਰੀ ਕਲਗ ਨੇ ਕਿਹਾ, ‘ਸਰਦੀਆਂ ਵਿਚ ਨੌਜਵਾਨ ਬਜ਼ੁਰਗ ਆਬਾਦੀ ਦੇ ਜ਼ਿਆਦਾ ਕਰੀਬ ਹੋਣਗੇ, ਅਸੀਂ ਗੈਰ-ਜ਼ਰੂਰੀ ਭਵਿੱਖਵਾਣੀ ਨਹੀਂ ਕਰਣਾ ਚਾਹੁੰਦੇ ਪਰ ਇਸ ਦਾ ਨਿਸ਼ਚਿਤ ਰੂਪ ਨਾਲ ਖ਼ਦਸ਼ਾ ਹੈ। ਇਸ ਦੌਰਾਨ ਜ਼ਿਆਦਾ ਲੋਕ ਹਸਪਤਾਲਾਂ ਵਿਚ ਭਰਤੀ ਹੋਣਗੇ ਅਤੇ ਮੌਤ ਦਰ ਵੱਧ ਜਾਵੇਗੀ।’

ਸਵੇਰੇ-ਸਵੇਰੇ ਮੁੱਖ ਮੰਤਰੀ ਲਈ ਵੱਡੀ ਖਬਰ || Captain Amarinder Singh

ਹੈਨਰੀ ਕਲਗ ਨੇ ਆਉਣ ਵਾਲੇ ਮਹੀਨਿਆਂ ਵਿਚ 3 ਮੁੱਖ ਕਾਰਣਾਂ ‘ਤੇ ਧਿਆਨ ਕਰਣ ਲਈ ਕਿਹਾ ਹੈ। ਇਨ੍ਹਾਂ ਵਿਚ ਸਕੂਲਾਂ ਦਾ ਫਿਰ ਤੋਂ ਖੁੱਲ੍ਹਣਾ, ਸਰਦੀ-ਜ਼ੁਕਾਮ ਦਾ ਮੌਸਮ ਅਤੇ ਸਰਦੀਆਂ ਦੌਰਾਨ ਬਜ਼ੁਰਗਾਂ ਦੀ ਜ਼ਿਆਦਾ ਮੌਤ ਸ਼ਾਮਲ ਹੈ। ਇਨ੍ਹਾਂ ਕਾਰਨਾਂ ਨਾਲ ਇਨਫੈਕਸ਼ਨ ਦੇ ਹੋਰ ਖ਼ਤਰਨਾਕ ਹੋਣ ਦਾ ਖ਼ਤਰਾ ਹੈ। ਉਨ੍ਹਾ ਕਿਹਾ ਕਿ ਦੁਨੀਆ ਦੇ ਦੇਸ਼ਾਂ ਨੂੰ ਉਨ੍ਹਾਂ ਦੀ ਇਸ ਚਿਤਾਵਨੀ ਮੁਤਾਬਕ ਹੁਣ ਤੋਂ ਹੀ ਤਿਆਰੀਆਂ ਕਰਣੀਆਂ ਚਾਹੀਦੀਆਂ ਹਨ। ਅਮਰੀਕਾ ਵਿਚ ਸਕੂਲ ਅਤੇ ਕਾਲਜ ਖੋਲ੍ਹਣ ਦੇ ਚਲਦੇ ਕਈ ਜਗ੍ਹਾ ਕੋਰੋਨਾ ਦਾ ਇਨਫੈਕਸ਼ਨ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਮਿਸੀਸੀਪੀ ਦੇ ਇਕ ਸਕੂਲ ਵਿਚ 4000 ਬੱਚਿਆਂ ਅਤੇ 600 ਅਧਿਆਪਕਾਂ ਨੂੰ ਇਕਾਂਤਵਾਸ ਕਰਣਾ ਪਿਆ ਹੈ।

🔴 LIVE 🔴ਕਾਂਗਰਸ ਪ੍ਰਧਾਨ ਦੀ ਹਿੱਲੀ ਕੁਰਸੀ?ਖੜ੍ਹੀ ਹੋਈ ਬਗਾਵਤ,ਸਕੂਲ ‘ਤੇ ਕਾਲਜਾਂ ਨੂੰ ਲੈ ਕੈਪਟਨ ਦਾ ਵੱਡਾ ਐਲਾਨ

WHO ਨੇ ਕਿਹਾ ਹੈ ਕਿ ਉਸ ਨੇ ਇਕ ਕਮੇਟੀ ਬਣਾਈ ਹੈ ਜੋ ਹੈਲਥ ਐਮਰਜੈਂਸੀ ਦੀ ਘੋਸ਼ਣਾ ਕਰਣ ਦੇ ਨਿਯਮ ਬਦਲੇਗੀ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੇ ਬਾਅਦ ਡਬਲਯੂ.ਐਚ.ਓ. ‘ਤੇ ਦੁਨੀਆ ਨੂੰ ਦੇਰੀ ਨਾਲ ਜਾਣਕਾਰੀ ਦੇਣ ਦੇ ਦੋਸ਼ ਲੱਗਦੇ ਰਹੇ ਹਨ। ਹੁਣ ਡਬਲਿਯੂ.ਐਚ.ਐਚ.ਓ. ਨੇ ਆਪਣੇ ਨਿਯਮਾਂ ਦੀ ਸਮੀਖਿਆ ਦੀ ਇਕ ਕਮੇਟੀ ਬਣਾਈ ਹੈ, ਜਿਸ ਨਾਲ ਵੇਖਿਆ ਜਾਵੇਗਾ ਕਿ ਕੀ ਨਿਯਮਾਂ ਵਿਚ ਕੋਈ ਬਦਲਾਅ ਕੀਤਾ ਜਾਣਾ ਚਾਹੀਦਾ ਹੈ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button