Breaking NewsPunjabTop News

ਕੋਟਕਪੂਰਾ ਗੋਲੀਕਾਂਡ ਮਾਮਲੇ ‘ਤੇ ਬਾਦਲਾਂ ਵੱਲੋਂ ਲਗਾਈ ਅਗਾਓ ਜ਼ਮਾਨਤ ਦੀ ਸੁਣਵਾਈ ਹੋਈ ਪੂਰੀ, ਪੜ੍ਹੋ ਅਦਾਲਤ ਨੇ ਕੀ ਕਿਹਾ

ਫ਼ਰੀਦਕੋਟ : ਕੋਲਕਪੂਰਾ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਬਾਦਲ ‘ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਗਾਈ ਗਈ ਅਗਾਓ ਜ਼ਮਾਨਤ ਅਰਜ਼ੀ ‘ਤੇ ਫ਼ਰੀਦਕੋਟ ਅਦਾਲਤ ਨੇ ਅੱਜ ਫ਼ੈਸਲਾਂ ਸੁੱਰਖਿਅਤ ਰੱਖ ਲਿਆ ਹੈ। ਹੁਣ ਫ਼ਰੀਦਕੋਟ ਕੱਲ ਇਸ ਮਾਮਲੇ ‘ਤੇ ਆਪਣਾ ਫ਼ੈਸਲਾਂ ਸੁਣਾਏਗਾ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਐਸਆਈਟੀ ਨੇ ਪਿਛਲੇ ਮਹੀਨੇ 24 ਫਰਵਰੀ ਨੂੰ ਫਰੀਦਕੋਟ ਦੇ ਜੇਐਮਆਈਸੀ ਅਜੈਪਾਲ ਸਿੰਘ ਦੀ ਅਦਾਲਤ ਵਿੱਚ ਕਰੀਬ ਸੱਤ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਵਿੱਚ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਛੇ ਪੁਲਿਸ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ। ਇਸ ਚਾਰਜਸ਼ੀਟ ਦੇ ਆਧਾਰ ‘ਤੇ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਨੋਟਿਸ ਜਾਰੀ ਕਰਕੇ 23 ਮਾਰਚ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।

ਹੁਣ ਨਹੀਂ ਬਚਦੇ ਬਾਦਲ! ਅਦਾਲਤ ਨੇ ਨਹੀਂ ਸੁਣੀ ਇੱਕ, ਸੁਣਾਇਆ ਸਖ਼ਤ ਫੈਸਲਾ | D5 Channel Punjabi

ਪਰ ਬਾਦਲਾਂ ਵੱਲੋਂ ਪਹਿਲਾ ਹੀ ਕੇਸ ‘ਚ ਅਗਾਓ ਜ਼ਮਾਨਤ ਦੀ ਅਰਜ਼ੀ ਫ਼ਰੀਦਕੋਟ ਅਦਾਲਤ ‘ਚ ਲਾਈ ਗਈ ਸੀ। ਜਿਸ ‘ਤੇ ਸਰਕਾਰ ਨੇ ਅੱਜ ਆਪਣਾ ਫ਼ੈਸਲਾਂ ਸੁੱਰਖਿਅਤ ਰੱਖ ਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬਹਿਬਲ ਇਨਸਾਫ਼ ਮੋਰਚੇ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ (Punjab’s Kotkapura Firing Case) ਵਿੱਚ 28 ਫਰਵਰੀ ਤੱਕ ਕਾਰਵਾਈ ਹੋਵੇਗੀ ਅਤੇ ਇਸ ਮਾਮਲੇ ਵਿੱਚ IPC ਦੀਆਂ ਧਾਰਾਵਾਂ 307, 153, 119, 109, 34, 201, 217, 218, 167, 193, 465, 466, 471, 427, 120B IPC, 25/27 -54/59 ਆਰਮਸ ਐਕਟ ਜੋੜੀਆਂ ਗਈਆ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button