Breaking NewsD5 specialInternationalNewsTop News

ਅਮਰੀਕਾ ‘ਚ ਮਾਂ ਨੇ 2 ਵਾਰ ਇੱਕੋ ਬੱਚੇ ਨੂੰ ਦਿੱਤਾ ਜਨਮ

ਵਾਸ਼ਿੰਗਟਨ: ਅਮਰੀਕਾ ਵਿੱਚ ਹੈਰਾਨ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇੱਕ ਮਾਂ ਨੇ ਆਪਣੀ ਕੁੱਖ ਵਿੱਚੋਂ 2 ਵਾਰ ਇੱਕ ਹੀ ਬੱਚੇ ਨੂੰ ਜਨਮ ਦਿੱਤਾ ਹੈ। ਇਸ ਮਾਮਲੇ ਨੂੰ ਮੈਡੀਕਲ ਸਾਇੰਸ ਦਾ ਚਮਤਕਾਰ ਕਿਹਾ ਜਾ ਸਕਦਾ ਹੈ ਅਤੇ ਇਹ ਸਭ ਸੁਣ ਕੇ ਲੋਕ ਹੈਰਾਨ ਹਨ।

Mohali Protest : Meeting ਸ਼ੁਰੂ ਹੋਣ ਤੋਂ ਪਹਿਲਾਂ ਆਈ ਵੱਡੀ ਖ਼ਬਰ, ਖੁਸ਼ ਹੋਏ Kisan! | D5 Channel Punjabi

ਹੁਣ ਤੱਕ ਸਭ ਨੇ ਇਹੀ ਸੁਣਿਆ ਹੈ ਕਿ ਹਰ ਇੱਕ ਇਨਸਾਨ ਦਾ ਜਨਮ ਇੱਕੋ ਵਾਰ ਹੁੰਦਾ ਹੈ। ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਨਮ ਤੋਂ ਬਾਅਦ ਮਾਂ ਨੇ ਬੱਚੇ ਨੂੰ ਮੁੜ ਜਨਮਿਆ ਹੈ। ਦੱਸ ਦਈਏ ਕਿ ਬੱਚੇ ਦੀ ਰੀੜ੍ਹ ਦੀ ਹੱਡੀ ‘ਚ ਸਮੱਸਿਆ ਸੀ। ਜਦੋਂ ਬੱਚੇ ਦੀ ਮਾਂ ਜੈਡੇਨ ਐਸ਼ਲੇ ਨੂੰ ਇਸ ਗੱਲ ਦਾ ਪਤਾ ਲੱਗਿਆ ਹੈ ਤਾਂ ਉਸ ਨੇ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਨਾਲ ਸੰਪਰਕ ਕੀਤਾ।

Mohali Protest : ਬੱਸ ਭਰ ਕਿਸਾਨਾਂ ਨੂੰ ਨਾਲ ਲੈ ਗਈ ਪੁਲਿਸ! CM ਮਾਨ ਦਾ ਵੱਡਾ ਫੈਸਲਾ | D5 Channel Punjabi

ਡਾਕਟਰਾਂ ਨੇ ਜੈਡੇਨ ਐਸ਼ਲੇ ਨੂੰ ਦੱਸਿਆ ਕਿ ਜੇਕਰ ਬੱਚੇ ਦੀ ਰੀੜ੍ਹ ਦੀ ਹੱਡੀ ਨੂੰ ਠੀਕ ਨਾ ਕੀਤਾ ਗਿਆ ਤਾਂ ਬੱਚੇ ਦੀ ਜਾਨ ਨੂੰ ਖਤਰਾ ਹੈ। ਡਾਕਟਰਾਂ ਨੇ ਪ੍ਰੀ-ਮੈਚਿਓਰ ਬੇਬੀ ਨੂੰ ਮਾਂ ਦੀ ਕੁੱਖ ਵਿੱਚੋਂ ਬਾਹਰ ਕੱਢਿਆ ਅਤੇ ਆਪਰੇਸ਼ਨ ਤੋਂ ਬਾਅਦ ਮੁੜ ਮਾਂ ਦੀ ਕੁੱਖ ਵਿੱਚ ਪਾ ਦਿੱਤਾ। ਇਸ ਤਰ੍ਹਾਂ ਮਾਂ ਨੇ ‘ਦੋ ਵਾਰ ਇੱਕੋ ਬੱਚੇ’ ਨੂੰ ਜਨਮ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button