Breaking NewsD5 specialEntertainmentNews

ਕੋਰੋਨਾ ਦੀ ਖ਼ਬਰ ਸੁਣਦਿਆਂ ਹੀ ਉਦਾਸ ਹੋ ਜਾਂਦੇ ਨੇ ਧਰਮੇਂਦਰ

ਮੁੰਬਈ : ਬਾਲੀਵੁਡ ਅਦਾਕਾਰ ਧਰਮੇਂਦਰ ਕੋਰੋਨਾ ਵਾਇਰਸ ਦੀ ਖਬਰ ਸੁਣਕੇ ਉਦਾਸ ਹੋ ਜਾਂਦੇ ਹਨ। ਵਿਸ਼ਵ ਮਹਾਮਾਰੀ ਕੋਰੋਨਾ  ਦੇ ਵੱਧਦੇ ਸੰਕਰਮਣ ਤੋਂ ਪੂਰੀ ਦੁਨੀਆ ਪ੍ਰੇਸ਼ਾਨ ਹੈ। ਧਰਮੇਂਦਰ ਅਕਸਰ ਫਾਰਮਹਾਊਸ ਜਾਂਦੇ ਰਹਿੰਦੇ ਹਨ, ਜਿੱਥੇ ਉਹ ਸਬਜੀਆਂ ਉਗਾਉਂਦੇ ਹਨ ਅਤੇ ਵਧੀਆ ਲਾਈਫ ਜਿਉਂਦੇ ਹਨ। ਉਹ ਅਕਸਰ ਆਪਣੇ ਵੀਡੀਓਜ਼ ਫੈਂਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।  ਇਨ੍ਹਾਂ ‘ਚ ਕਦੇ ਜਾਨਵਰ ਦਿਖਦੇ ਹਨ ਤੇ ਕਦੇ ਨਾਲ ਕੰਮ ਕਰਨ ਵਾਲੇ ਵੀ ਨਜ਼ਰ ਆਉਂਦੇ ਹਨ।

ਪਹਿਲਾਂ ਅਧਿਆਪਕਾਂ ਨੇ ਮਾਰੀ ਸੀ ਨਹਿਰ ‘ਚ ਛਾਲ, ਹੁਣ ਕਰਤਾ ਨਵਾਂ ਕੰਮ ! ਸਰਕਾਰ ਨੂੰ ਛੇੜੀ ਬਿਪਤਾ !

ਧਰਮੇਂਦਰ ਨੇ ਸੋਸ਼ਲ ਮੀਡੀਆ ‘ਤੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਦੇ ਵਿਚ ਵੱਧਦੀ ਉਦਾਸੀ ਨੂੰ ਉਹ ਕਿਵੇਂ ਦੂਰ ਕਰ ਰਹੇ ਹਨ। ਧਰਮੇਂਦਰ ਨੇ ਵੀਡੀਓ ਦੇ ਨਾਲ ਲਿਖਿਆ ਹੈ, ਵੱਧਦੇ ਕੋਰੋਨਾ ਵਾਇਰਸ ਦੀ ਖਬਰ ਸੁਣਕੇ ਮਨ ਉਦਾਸ ਹੋ ਜਾਂਦਾ ਹੈ…ਤਾਂ ਇੱਥੇ ਚਲਾ ਆਉਂਦਾ ਹਾਂ। ਪਲੀਜ਼ ਪਲੀਜ਼ਜ਼ ਟੇਕ ਕੇਅਰ। ਵੀਡੀਓ ‘ਚ ਉਹ ਗਾਂ ਅਤੇ ਉਸਦੀ ਬੱਛੀ ਨੂੰ ਪਿਆਰ ਅਤੇ ਕਿਸ ਕਰਦੇ ਦਿੱਖ ਰਹੇ ਹਨ। ਧਰਮੇਂਦਰ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਫੈਮਲੀ ਹੈ, ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ।

 

View this post on Instagram

 

A post shared by Dharmendra Deol (@aapkadharam)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button