Breaking NewsInternationalNews

ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਕਾਰਨ ਬੀ.ਸੀ. ਵਾਸੀਆਂ ਦੀਆਂ ਵਧੀਆਂ ਚਿੰਤਾਵਾਂ

ਬ੍ਰਿਟਿਸ਼ ਕੋਲੰਬੀਆ : ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਹੁਣ ਇਹ ਅੱਗ ਤੇਜ਼ੀ ਨਾਲ ਕੈਨੇਡਾ ਦੇ ਵੱਲ ਵੱਧ ਰਹੀ ਹੈ। ਜਿਸ ਕਾਰਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਇਸ ਅੱਗ ਕਾਰਨ ਕੈਲੀਫੋਰਨੀਆਂ ਦੇ ਜੰਗਲ ਤਬਾਹ ਹੋ ਚੁੱਕੇ ਹਨ। ਕੈਲੀਫੋਰਨੀਆਂ ਤੋਂ ਧੂੰਏ ਦਾ ਗੁਬਾਰ ਕੈਨੇਡਾ ਵੱਲ ਲਗਾਤਾਰ ਵੱਧ ਰਿਹਾ ਹੈ। ਕੈਨੇਡਾ ਦੀ ਸਰਹੱਦ ਨਾਲ ਲੱਗਦੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਭਿਆਨਕ ਹੱਦ ਤੱਕ ਵੱਧ ਚੁੱਕੀ ਹੈ। ਇਸ ਅੱਗ ਨੇ ਆਪਣਾ ਰੁਖ ਹੁਣ ਕੈਨੇਡਾ ਵੱਲ ਕਰ ਲਿਆ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵੱਲ ਵੱਧ ਰਹੀ ਇਸ ਅੱਗ ਨੇ ਸੂਬੇ ਦੇ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਹੁਣ ਤੱਕ ਇਸ ਅੱਗ ਕਾਰਨ ਕੈਲੀਫੋਰਨੀਆ ਦੇ ਢਾਈ ਲੱਖ ਤੋਂ ਵੀ ਵੱਧ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ। ਤਕਰੀਬਨ 31 ਲੋਕ ਇਸ ਅੱਗ ਹੱਥੋਂ ਆਪਣੀ ਜਾਨ ਗੁਆ ਚੁੱਕੇ ਹਨ।

Read Also ਕੈਨੇਡਾ ‘ਚ ਜੰਗਲ ਨੂੰ ਲੱਗੀ ਅੱਗ, ਨੇੜੇ ਦੇ ਲੋਕਾਂ ਨੂੰ ਘਰ ਖਾਲੀ ਕਰਨ ਦੀ ਦਿੱਤੀ ਚਿਤਾਵਨੀ

ਅੱਗ ਭਾਵੇ ਹਾਲੇ ਤੱਕ ਕੈਨੇਡਾ ਵਿੱਚ ਨਹੀਂ ਪਹੁੰਚੀ ਪਰ ਇਸ ਦਾ ਪ੍ਰਭਾਵ ਕੈਨੇਡਾ ਦੇ ਵਾਤਾਵਰਣ `ਤੇ ਪੈਣਾ ਵੀ ਸ਼ੁਰੂ ਹੋ ਗਿਆ ਹੈ। ਕੈਲੀਫੋਰਨੀਆ ਤੋਂ ਧੂੰਏ ਦੇ ਵੱਡੇ ਵੱਡੇ ਗੁਬਾਰ ਬ੍ਰਿਟਿਸ਼ ਕੋਲੰਬੀਆ ਪਹੁੰਚਣੇ ਸ਼ੁਰੂ ਹੋ ਗਏ ਹਨ। ਹਵਾ ਦੇ ਪ੍ਰਦੂਸ਼ਨ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਹਵਾ ਵਿੱਚ ਧੂੰਆ ਘੱਟ ਮਾਤਰਾ ਵਿੱਚ ਪਹੁੰਚ ਰਿਹਾ ਹੈ ਪਰ ਜਿਸ ਤੇਜ਼ੀ ਨਾਲ ਅੱਗ ਅੱਗੇ ਵੱਧ ਰਹੀ ਹੈ ਤਾਂ ਬ੍ਰਿਟਿਸ਼ ਕੋਲੰਬੀਆਂ ਵਾਸੀਆਂ ਲਈ ਪਰੇਸ਼ਾਨੀ ਪੈਦਾ ਹੋਣ ਦੀ ਚਿੰਤਾ ਜ਼ਾਹਿਰ ਕੀਤੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਨਹੀਂ ਪਤਾ ਲੱਗਿਆ ਹੈ ਪਰ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਇਸ ਸਾਲ ਘੱਟ ਹੋਈ ਬਾਰਸ਼ ਅਤੇ ਖੁਸ਼ਕ ਮੌਸਮ ਕਾਰਨ ਇਹ ਅੱਗ ਲੱਗੀ ਹੋਈ ਹੋ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button