Breaking NewsD5 specialIndiaNewsTop News

ਕਿਸਾਨਾਂ ਦੇ ਡੰਡੇ ਮਾਰਨ ਵਾਲੇ SHO ‘ਤੇ ਵੱਡਾ ਐਕਸ਼ਨ !ਬਾਹਰ ਨਿਕਲਣਾ ਹੋਇਆ ਬੰਦ!

ਹਰਿਆਣਾ : ਹਰਿਆਣਾ ਦੇ ਕਰਨਾਲ ‘ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦਾ ਮਾਮਲਾ ਭਖਦਾ ਦਿਖਾਈ ਦੇ ਰਿਹਾ ਹੈ। ਕਿਸਾਨਾਂ ‘ਤੇ ਡੰਡੇ ਵਰਾਉਣ ਵਾਲੇ ਐਸ ਐਚ ਓ ਹਰਜਿੰਦਰ ਖਹਿਰਾ ਦਾ ਕਿਸਾਨਾਂ ਵੱਲੋਂ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਤਸਵੀਰਾਂ ਖਹਿਰਾ ਦੇ ਘਰ ਦੇ ਬਾਹਰ ਦੀਆਂ ਹਨ, ਜਿਥੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਵੱਲੋਂ ਖਹਿਰਾ ਦੇ ਪਰਿਵਾਰ ਦਾ ਬਾਈਕਾਟ ਕੀਤਾ ਗਿਆ ਹੈ। ਹਰਜਿੰਦਰ ਖਹਿਰਾ ਦਾ ਭਰਾ ਜੇਜੇਪੀ ਦਾ ਜ਼ਿਲ੍ਹਾ ਪ੍ਰਧਾਨ ਦੱਸਿਆ ਜਾ ਰਿਹਾ ਹੈ।

🔴LIVE : ਜਥੇਬੰਦੀਆਂ ਦਾ ਵੱਡਾ ਐਲਾਨ, ਸੱਦੀ ਮੀਟਿੰਗ, ਖੱਟਰ ਸਰਕਾਰ ਨੂੰ ਝਟਕਾ, ਲਾਠੀਚਾਰਜ ਪਿਆ ਮਹਿੰਗਾ

ਦੱਸ ਦਈਏ ਕਿ ਹਰਿਆਣਾ ਦੇ ਬਸਤਾੜਾ ਟੋਲ ਪਲਾਜ਼ੇ ‘ਤੇ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ ਸੀ। ਜਿਸਦੇ ਰੋਸ ਵਜੋਂ ਕਿਸਾਨਾਂ ਵੱਲੋਂ ਪੰਜਾਬ ‘ਚ ਵੀ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਜ਼ਖਮੀ ਹੋਏ ਇਕ ਕਿਸਾਨ ਨੇ ਵੀ ਦਮ ਤੋੜ ਦਿਤਾ ਹੈ ਤੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੀਟਿੰਗ ਕਰਕੇ ਇਸ ਮਾਮਲੇ ‘ਚ ਅਗਲੀ ਰਣਨੀਤੀ ਉਲੀਕੀ ਜਾਵੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button