International

ਬੰਗਲਾਦੇਸ਼ ‘ਚ ਚੱਕਰਵਾਤੀ ਤੂਫਾਨ ਸਿਤਰੰਗ ਨੇ ਮਚਾਈ ਤਬਾਹੀ, ਭਾਰਤ ਦੇ ਕਈ ਸੂਬਿਆਂ ‘ਚ ਅਲਰਟ

ਢਾਕਾ ਬੰਗਲਾਦੇਸ਼ ‘ਚ ਚੱਕਰਵਾਤੀ ਤੂਫਾਨ ‘ਸਿਤਰੰਗ’ ਨੇ ਤਬਾਹੀ ਮਚਾਈ ਹੈ। ਬੰਗਾਲ ਦੀ ਖਾੜੀ ‘ਚ ਬਣੇ ਇਸ ਤੂਫਾਨ ਦੇ ਸੋਮਵਾਰ ਨੂੰ ਇੱਥੇ ਤੱਟ ਨਾਲ ਟਕਰਾਉਣ ਤੋਂ ਬਾਅਦ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਸੈਂਕੜੇ ਦਰੱਖਤ ਡਿੱਗ ਗਏ। ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆਸਥਾਨਕ ਮੀਡੀਆ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਆਫ਼ਤ ਮੰਤਰਾਲੇ ਦੇ ਕੰਟਰੋਲ ਰੂਮ ਦੇ ਬੁਲਾਰੇ ਨੇ ਦੱਸਿਆ ਕਿ ਬਰਗੁਨਾ, ਨਰੈਲ, ਸਿਰਜਗੰਜ ਜ਼ਿਲ੍ਹੇ ਅਤੇ ਭੋਲਾ ਟਾਪੂ ਜ਼ਿਲ੍ਹੇ ਤੂਫ਼ਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਕਾਕਸ ਬਾਜ਼ਾਰ ਤੱਟ ਤੋਂ ਹਜ਼ਾਰਾਂ ਲੋਕਾਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

ਢਾਕਾ ਟ੍ਰਿਬਿਊਨ ਮੁਤਾਬਕ, ਕੋਕਸ ਬਾਜ਼ਾਰ ਬੀਚ ਤੋਂ ਘੱਟੋ-ਘੱਟ 28,155 ਲੋਕਾਂ ਅਤੇ 2,736 ਪਸ਼ੂਆਂ ਨੂੰ ਬਚਾਇਆ ਗਿਆ ਹੈ। ਦੂਜੇ ਪਾਸੇ ਇਸ ਦੇ ਪ੍ਰਭਾਵ ਕਾਰਨ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ, ਉੱਤਰੀ 24 ਪਰਗਨਾ ਅਤੇ ਪੂਰਬੀ ਮਿਦਨਾਪੁਰ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਤ੍ਰਿਪੁਰਾ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਅਸਾਮ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ ਵੀ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button