Breaking NewsD5 specialNewsPunjab

ਕੈਮਰਿਆਂ ਨੇ ਮਿਲਵਾਇਆ ਮਾਂ ਨੂੰ ਪੁੱਤ, ਪੂਰੀ ਦੁਨੀਆ ਹੋਈ ਖੁਸ਼, ਤਸਵੀਰਾਂ ਕੈਦ ਕਰਦਾ-ਕਰਦਾ ਕੈਮਰੇ ਵਾਲਾ ਵੀ ਰੋ ਪਿਆ (ਵੀਡੀਓ)

ਜਲੰਧਰ : ਮਾਂ ਦੀ ਬੁੱਕਲ ‘ਚ ਇਸ ਬੱਚੇ ਨੂੰ ਜਰਾ ਗੌਰ ਨਾਲ ਦੇਖੋ, ਜੀ ਹਾਂ ਇਹ ਉਹੀ ਬੱਚਾ ਹੈ ਜੋ ਬੀਤੇ ਦਿਨੀ ਹਰਮਿੰਦਰ ਸਾਹਿਬ ਦੀ ਸਰਾਂ ‘ਚੋਂ ਇਕ ਮਹਿਲਾ ਵੱਲੋਂ ਅਗਵਾਹ ਕਰ ਲਿਆ ਗਿਆ ਸੀ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ, ਤਸਵੀਰਾਂ ਵਿੱਚ ਮਹਿਲਾ ਲੋਕਾਂ ਤੋਂ ਅੱਖ ਬਚਾਉਦੀ ਹੋਈ ਉਥੋਂ ਬੱਚੇ ਨੂੰ ਆਪਣੇ ਨਾਲ ਲੈ ਕੇ ਫਰਾਰ ਹੋ ਗਈ ਸੀ। ਜਿਸ ਤੋਂ ਬਾਅਦ ਇਸ ਬੱਚੇ ਦੀ ਪੁਲਿਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਜਿਸਨੂੰ ਪੁਲਿਸ ਨੇ ਇਸ ਬੱਚੇ ਨੂੰ ਜਲੰਧਰ ਦੇ ਬੱਸ ਸਟੈਂਡ ਤੋਂ ਬਰਾਮਦ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੇ ਨੂੰ ਰੋਂਦੇ ਹੋਏ ਜਲੰਧਰ ਦੇ ਬੱਸ ਸਟੈਂਡ ‘ਤੇ ਦੇਖਿਆ ਗਿਆ।

Read Also ਫਿਰੋਜ਼ਪੁਰ ‘ਚ ਹੋਇਆ ਖੌਫ਼ਨਾਕ ਐਕਸੀਡੈਂਟ ਮੌਕੇ ‘ਤੇ ਹੋਈਆਂ ਤਿੰਨ ਮੌਤਾਂ ਦੇਖੋ LIVE ਤਸਵੀਰਾਂ

ਜਿਸ ਤੋਂ ਬਾਅਦ ਬੱਚੇ ਦੀ ਪੁਸ਼ਟੀ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਬੱਚੇ ਦੀ ਮਾਂ ਸਮੇਤ ਜਲੰਧਰ ਪਹੁੰਚ ਗਈ ਤੇ ਪੁਲਿਸ ਨੇ ਬੱਚੇ ਨੂੰ ਉਸ ਦੀ ਮਾਂ ਨਾਲ ਮਿਲਾ ਦਿੱਤਾ। ਫਿਲਹਾਲ ਪੁਲਿਸ ਨੇ ਬੱਚੇ ਨੂੰ ਤਾਂ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਪਰ ਇਸ ਬੱਚੇ ਨੂੰ ਅਗਵਾਹ ਕਰਨ ਵਾਲੀ ਮਹਿਲਾ ਬਾਰੇ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ ਪਰ ਹੁਣ ਦੇਖਣਾ ਇਹ ਹੋਵੇਗਾ ਪੁਲਿਸ ਉਸ ਮਹਿਲਾ ਨੂੰ ਕਦੋਂ ਤੱਕ ਕਾਬੂ ਕਰਨ ਵਿੱਚ ਸਫਲ ਹੁੰਦੀ ਹੈ ਤਾਂ ਜੋ ਮਹਿਲਾ ਅੱਗੇ ਵੀ ਕਦੇ ਅਜਿਹੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button